ਮਹਿਮਦੁੱਲ ਹੱਕ ( ਅੰ. 1941 - 21 ਜੁਲਾਈ 2008) [2] ਇੱਕ ਬੰਗਲਾਦੇਸ਼ੀ ਲੇਖਕ ਸੀ। ਉਸਨੇ 1977 ਵਿਚ ਬੰਗਲਾ ਅਕਾਦਮੀ ਸਾਹਿਤ ਪੁਰਸਕਾਰ ਹਾਸਿਲ ਕੀਤਾ ਸੀ।। [3]

ਮਹਿਮਦੁੱਲ ਹੱਕ
ਜਨਮਅੰ. 1941/12/16
ਬਰਾਸਤ, 24 ਪਰਗਾਨਸ, ਬੰਗਾਲ ਅਧਿਰਾਜ, ਬਰਤਾਨਵੀ ਭਾਰਤ[1]
ਮੌਤ21 ਜੁਲਾਈ 2008(2008-07-21) (ਉਮਰ 66–67)
ਢਾਕਾ, ਬੰਗਲਾਦੇਸ਼
ਰਾਸ਼ਟਰੀਅਤਾਬੰਗਲਾਦੇਸ਼ੀ

ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ ਸੋਧੋ

ਹੱਕ ਦਾ ਪਰਿਵਾਰ 1947 ਦੇ ਭਾਰਤ ਦੀ ਵੰਡ ਤੋਂ ਬਾਅਦ ਅਜ਼ੀਮਪੁਰ, ਢਾਕਾ ਚਲਾ ਗਿਆ। ਉਸਨੇ ਵੈਸਟ ਐਂਡ ਹਾਈ ਸਕੂਲ ਪੜ੍ਹਾਈ ਕੀਤੀ ਅਤੇ 1950 ਦੇ ਅਖੀਰ ਵਿਚ ਜਗਨਨਾਥ ਕਾਲਜ ਦਾ ਵਿਦਿਆਰਥੀ ਬਣਿਆ। [4] ਜਲਦੀ ਹੀ ਗ੍ਰੈਜੂਏਸ਼ਨ ਦੇ ਬਾਅਦ ਉਹ ਕੰਮ ਕਰਨ ਲਈ ਬੈਤੁਲ ਮਕਰਮ ਦੇ ਨਵ ਪਰਿਵਾਰ ਕਾਰੋਬਾਰ ਤਸਮਨ ਜਵੈਲਰ 'ਚ ਚਲਾ ਗਿਆ।

ਹੱਕ ਨੇ ਛੋਟੀਆਂ ਕਹਾਣੀਆਂ ਲਿਖ ਕੇ ਸ਼ੁਰੂਆਤ ਕੀਤੀ ਸੀ ਅਤੇ ਉਸਦੀ ਪਹਿਲੀ ਕਹਾਣੀ ਦੁਰਘੋਟੋਨਾ 1953 ਵਿਚ ਸੈਨਿਕ ਰਸਾਲੇ ਵਿਚ ਪ੍ਰਕਾਸ਼ਤ ਹੋਈ ਸੀ। [1] ਉਸਨੇ ਆਪਣਾ ਪਹਿਲਾ ਨਾਵਲ ਜੇਖਨੇ ਖੋਂਜੋਨਾ ਪਾਖੀ (ਬਾਅਦ ਵਿਚ ਓਨੂਰ ਪਾਠਸ਼ਾਲਾ ਦੇ ਨਾਂ ਨਾਲ ਬਦਲਿਆ) 1967 ਵਿਚ ਲਿਖਿਆ। ਉਸਨੇ ਛੋਟੀਆਂ ਕਹਾਣੀਆਂ ਪ੍ਰੋਤੀਦਿਨ ਏਕਤਾ ਰੁਮਾਲ ਅਤੇ ਕਿਸ਼ੋਰ ਚਿਕੋਰ ਕਾਬੂਕ ਲਈ ਇੱਕ ਕਿਤਾਬ ਲਿਖੀ। [5]

ਹੱਕ ਨੇ ਮੈਕਸੀਕਨ ਗਲਪ-ਲੇਖਕ ਜੁਆਨ ਰੂਲਫੋ ਦੀਆਂ ਕੁਝ ਕਵਿਤਾਵਾਂ ਦਾ ਬੰਗਾਲੀ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਸੀ। [1]

ਕੰਮ ਸੋਧੋ

  • ਓਨੂਰ ਪਾਠਸਾਲਾ (1967)
  • ਨੀਰਾਪੋਡ ਟਾਂਡਰਾ (1974)
  • ਜੀਬਨ ਅਮਰ ਬੋਨ (1976)
  • ਮਾਤਿਰ ਜਹਾਜ (1977) [6]
  • ਕਾਲੋ ਬਰਫ਼ (1977)
  • ਖੇਲਾਘਰ (1978)
  • ਚਿਕੋਰ ਕਬੂਕ
  • ਓਸ਼ੋਰੀਰੀ (1980) [5]

ਹਵਾਲੇ ਸੋਧੋ

  1. 1.0 1.1 1.2 "Confronting life, love, and liberation with a style". The Daily Star. 2017-07-24. Retrieved 2017-12-18.
  2. "Writer Mahmudul Haque passes away". The Daily Star (in ਅੰਗਰੇਜ਼ੀ). 2008-07-22. Retrieved 2017-12-18.
  3. পুরস্কারপ্রাপ্তদের তালিকা [Winners list] (in Bengali). Bangla Academy. Archived from the original on 6 June 2017. Retrieved 23 August 2017. {{cite web}}: Unknown parameter |dead-url= ignored (help)
  4. "Remembering Mahmudul Haque (1941-2008)". The Daily Star. 2008-08-02. Retrieved 2017-12-18.
  5. 5.0 5.1 "Was Mahmudul Haque left unread?". The Daily Star (in ਅੰਗਰੇਜ਼ੀ). 2008-08-02. Retrieved 2017-12-18.
  6. "In remembrance of Mahmudul Haque". The Daily Star (in ਅੰਗਰੇਜ਼ੀ). 2012-07-25. Retrieved 2017-12-18.