ਮਾਂਜੂ
ਮਾਂਜੂ ਇੱਕ ਰਵਾਇਤੀ ਅਤੇ ਬਹੁਤ ਹੀ ਪ੍ਰਸਿੱਧ ਜਪਾਨੀ ਮਿਠਾਈ ਹੈ। ਮਾਂਜੂ ਦੀ ਕਈ ਕਿਸਮਾਂ ਹੁੰਦੀ ਹਨ, ਪਰ ਬਾਹਰ ਤੋਂ ਸਾਰੇ ਆਟੇ, ਚੌਲਾਂ ਦੀ ਚੂਰੇ, ਬਕਵੀਤ (buckwheat) ਅਤੇ ਅੰਕੋ ਦੀ ਭਰਤ ਨਾਲ ਬਣੀ ਹੁੰਦੀ ਹੈ ਜੋ ਕੀ ਅਜ਼ੁਕੀ ਬੀਨ ਅਤੇ ਖੰਡ ਨੂੰ ਉਬਾਲਕੇ ਬਣਦੀ ਹੈ। ਇੰਨਾਂ ਨੂੰ ਉਬਾਲਕੇ ਗੁੰਨ ਦਿੱਤਾ ਜਾਂਦਾ ਹੈ। ਬੀਨ ਪੇਸਟ ਦੀ ਕਈ ਕਿਸਮਾਂ ਹੁੰਦੀ ਹਨ: ਕੋਸ਼ੀਆਨ, ਤਸੁਬੁਆਨ, ਅਤੇ ਤਸੁਬੁਸ਼ੀਆਨ।[1]
Manjū | |
---|---|
ਸਰੋਤ | |
ਸੰਬੰਧਿਤ ਦੇਸ਼ | Japan |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Flour, rice powder, buckwheat, red bean paste |
ਇਤਿਹਾਸ
ਸੋਧੋਮਾਂਜੂ ਮੋਚੀ ਕੇਕ ਤੋਂ ਬੰਦਾ ਹੈ ਜੋ ਕੀ ਚੀਨ ਵਿੱਚ ਬਹੁਤ ਦੇਰ ਤੋਂ ਸੀ. ਇਸਨੂੰ ਮੂਲ ਤੌਰ 'ਤੇ ਚੀਨ ਵਿੱਚ "ਮਾਨਤੋਊ" ਆਖਿਆ ਜਾਂਦਾ ਸੀ ਪਰ ਜਪਾਨ ਵਿੱਚ ਆਣ ਤੋਂ ਬਾਅਦ ਮਾਂਜੂ ਦੇ ਨਾਮ ਤੋਂ ਜਾਣਿਆ ਜਾਣ ਲੱਗ ਪਿਆ। 1341 ਵਿੱਚ ਜਪਾਨੀ ਦੂਤ ਚੀਨ ਵਿੱਚੋਂ ਮਾਂਜੂ ਨੂੰ ਲਿਆਕੇ ਨਾਰਾ- ਮਾਂਜੂ ਦੇ ਨਾਮ ਤੋਂ ਵੇਚਣ ਲੱਗ ਪਿਆ। ਕਿਹਾ ਜਾਂਦਾ ਹੈ ਕੀ ਇਹ ਮਾਂਜੂ ਦਾ ਅਰੰਭ ਸੀ। ਉਸ ਤੋਂ ਬਾਅਦ ਤੋਂ 700 ਤੱਕ ਜਪਾਨੀ ਲੋਕ ਇਸਨੂੰ ਖਾਂਦੇ ਆ ਰਹੇ ਹੈ। ਹੁਣ ਇਸ ਨੂੰ ਬਹੁਤ ਸਾਰੇ ਜਪਾਨੀ ਦੁਕਾਨਾਂ ਵਿੱਚ ਲੱਭਿਆ ਜਾ ਸਕਦਾ ਹੈ। ਇਸ ਦੀ ਘੱਟ ਕੀਮਤ ਇਸ ਦੇ ਪ੍ਰਸਿੱਧ ਹੋਣ ਦਾ ਇੱਕ ਕਾਰਨ ਹੈ।
ਕਿਸਮਾਂ
ਸੋਧੋਮਾਂਜੂ ਦੀ ਕਈ ਕਿਸਮਾਂ ਹਨ:
- ਮਾਚਾ (ਗ੍ਰੀਨ ਟੀ), ਮਾਂਜੂ ਦੀ ਆਮ ਕਿਸਮ ਹੈ। ਇਸ ਵਿੱਚ ਗ੍ਰੀਨ ਟੀ ਦਾ ਸਵਾਦ ਹੁੰਦਾ ਹੈ ਅਤੇ ਹਰੀ ਰੰਗੀ ਹੁੰਦੀ ਹੈ।
- ਮਿਜ਼ੁ (ਪਾਣੀ), ਮਾਂਜੂ ਨੂੰ ਗਰਮੀਆਂ ਵਿੱਚ ਖਾਇਆ ਜਾਂਦਾ ਹੈ ਅਤੇ ਬੀਨ ਦੀ ਭਰਤ ਹੁੰਦੀ ਹੈ।
- ਮਾਂਜੂ ਦੀ ਅੱਡ-ਅੱਡ ਭਰਤਾਂ ਹੁੰਦੀ ਹਨ ਜਿਂਵੇ ਕੀ ਸੰਤਰੇ ਦੇ ਸਵਾਦ ਵਾਲੀ ਕ੍ਰੀਮ।
ਹਵਾਲੇ
ਸੋਧੋ- ↑ Schilling, Christine (2007). "Translator's Notes." in Kirishima, Takeru (2002). Kanna Volume 2. California: Go! Comi (Go! Media Entertainment, LLC). ISBN 978-1-933617-56-5