ਮਾਉਂਟ ਰਸ਼ਮੋਰ
ਮਾਉਂਟ ਰਸ਼ਮੋਰ ਕੌਮੀ ਸਮਾਰਕ ਇੱਕ ਗ੍ਰੇਨਾਈਟ ਦੇ ਪਹਾੜ 'ਤੇ ਬਣਾਏ ਗਏ ਬੁੱਤ ਹਨ, ਜੋ ਕਿ ਦੱਖਣੀ ਡਕੋਟਾ ਦੇ ਸ਼ਹਿਰ ਕੀਸਟੋਨ ਦੇ ਲਾਗੇ ਹੈ। ਬੁੱਤ-ਘਾੜਤ ਗਟਜ਼ਨ ਬੋਰਗਲੱਮ ਨੇ ਬੁੱਤਾਂ ਦਾ ਨਮੂਨਾ ਬਣਾਇਆ ਅਤੇ 1927-1941 ਦੇ ਅਰਸੇ ਦੌਰਾਨ ਜਦੋਂ ਇਹ ਬਣ ਰਿਹਾ ਸੀ ਤਾਂ ਆਪਣੇ ਪੁੱਤ ਲਿੰਕਨ ਬੋਰਗਲੱਮ ਦੀ ਮੱਦਦ ਨਾਲ ਇਸਦੀ ਨਿਗਰਾਨੀ ਕੀਤੀ। ਰਾਸ਼ਟਰਪਤੀ ਜੌਰਜ ਵਾਸ਼ਿੰਗਟਨ (1732-1799), ਥੌਮਸ ਜੈੱਫਰਸਨ (1743-1826), ਥਿਓਡੋਰ ਰੂਜ਼ਵੈਲਟ(1858-1919), ਅਤੇ ਅਬਰਾਹਾਮ ਲਿੰਕਨ (1809-1865), ਦੇ ਬੁੱਤ ਕੁੱਲ 60-ਫੁੱਟ (18 ਮੀਟਰ) ਉੱਚੇ ਹਨ। ਇਹਨਾ ਚਾਰ ਰਾਸ਼ਟਰਪਤੀਆਂ ਨੂੰ ਮੁਲਕ ਦੇ ਜਨਮ, ਤਰੱਕੀ, ਪਰਸਾਰ ਅਤੇ ਸੁਰੱਖਿਆ ਨੂੰ ਦਰਸਾਉਣ ਲਈ ਚੁਣਿਆ ਗਿਆ ਸੀ। ਇਹ ਸਮਾਰਕ ਕੁੱਲ 1,278 ਏਕੜ (2 ਵਰਗ ਮੀਲ; 5.17 ਵਰਗ ਕਿਲੋਮੀਟਰ) ਵਿੱਚ ਫੈਲਿਆ ਹੋਇਆ ਹੈ ਅਤੇ ਇਸ ਪਹਾੜ ਦੀ ਸਮੁੰਦਰੀ ਪੱਧਰ ਤੋਂ ਲੰਬਾਈ 5,725 ਫੁੱਟ (1,745 ਮੀਟਰ) ਹੈ।
ਮਾਉਂਟ ਰਸ਼ਮੋਰ ਕੌਮੀ ਸਮਾਰਕ | |
---|---|
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਦੱਖਣੀ ਡਕੋਟਾ" does not exist. | |
Location | ਪੈਨਿੰਗਟਨ ਕਾਉਂਟੀ, ਦੱਖਣੀ ਡਕੋਟਾ |
Nearest city | ਕੀਸਟੋਨ, ਦੱਖਣੀ ਡਕੋਟਾ |
Area | 1,278 acres (5.17 km2) |
Authorized | 3 ਮਾਰਚ, 1925 |
Visitors | 2,074,986 (in 2020)[1] |
Governing body | ਕੌਮੀ ਪਾਰਕ ਸੇਵਾ |
Website | Mount Rushmore National Memorial ਫਰਮਾ:Infobox NRHP |
ਬੁੱਤ-ਘਾੜਤ ਅਤੇ ਕਬਾਇਲੀ ਪ੍ਰਤਿਨਿਧਾਂ ਨੇ ਮਾਉਂਟ ਰਸ਼ਮੋਰ ਇਸ ਲਈ ਚੁਣਿਆ ਕਿਉਂਕਿ ਇਹ ਦੱਖਣੀ-ਚੱੜ੍ਹਦੇ ਵੱਲ ਨੂੰ ਸੀ ਜਿਸ ਕਾਰਣ ਇਸ ਨੂੰ ਦਿਨ ਵਿੱਚ ਬਥੇਰੀ ਧੁੱਪ ਮਿਲਦੀ ਸੀ। ਰੌਬਿਨਸਨ ਚਾਹੁੰਦੇ ਸਨ ਕਿ ਇਹ ਲਹਿੰਦੇ ਅਮਰੀਕੀ ਨਾਇਕ ਜਿਵੇਂ ਕਿ ਲੁਈਸ ਅਤੇ ਕਲਾਰਕ ਅਤੇ ਉਹਨਾਂ ਦੇ ਮੁਹਿੰਮ ਰਹਿਨੁਮਾ ਸਾਕਾਗਾਵਿਆ, ਓਗਾਲਾ ਲਾਕੋਟਾ ਦੇ ਮੁੱਖੀ ਰੈੱਡ ਕਲਾਊਡ, ਬੱਫਲੋ ਬਿੱਲ ਕੋਡੀ, ਅਤੇ ਓਗਾਲਾ ਲਾਕੋਟਾ ਦੇ ਮੁੱਖੀ ਕ੍ਰੇਜ਼ੀ ਹੌਰਸ ਨੂੰ ਦਰਸਾਏ। ਬੋਰਗਲੱਮ ਦਾ ਮੰਨਣਾ ਸੀ ਕਿ ਇਸ ਉੱਤੇ ਰਾਸ਼ਟਰਪਤੀਆਂ ਦੇ ਬੁੱਤ ਹੋਣੇਂ ਚਾਹੀਦੇ ਹਨ ਅਤੇ ਉਨ੍ਹਾਂ ਨੇ ਫਿਰ ਇਹ ਚਾਰ ਰਾਸ਼ਟਰਪਤੀ ਚੁਣੇਂ।
ਪੀਟਰ ਨੌਰਬੈੱਕ, ਦੱਖਣੀ ਡਕੋਟਾ ਤੋਂ ਸੰਯੁਕਤ ਰਾਜ ਅਮਰੀਕਾ ਦੇ ਸੈਨੇਟਰ, ਨੇ ਇਸ ਪ੍ਰਾਜੈਕਟ ਲਈ ਵਿੱਤੀ ਸਹਾਇਤਾ ਦਿੱਤੀ। ਨਿਰਮਾਣ 1927 ਵਿੱਚ ਸ਼ੁਰੂ ਹੋਇਆ; ਰਾਸ਼ਟਰਪਤੀਆਂ ਦੇ ਸਿਰ 1934 ਤੋਂ 1939 ਦੇ ਅਰਸੇ ਦੌਰਾਨ ਪੂਰੇ ਹੋਏ। ਗਟਜ਼ਨ ਬੋਰਗਲੱਮ ਦੀ ਮਾਰਚ 1941 ਵਿੱਚ ਮੌਤ ਤੋਂ ਬਾਅਦ, ਉਹਨਾਂ ਦਾ ਪੁੱਤਰ ਲਿੰਕਨ ਨੇ ਨਿਰਮਾਣ ਪ੍ਰਾਜੈਕਟ ਦੀ ਕਮਾਨ ਸੰਭਾਲੀ। ਪਹਿਲਾਂ ਹਰੇਕ ਰਾਸ਼ਟਰਪਤੀ ਦਾ ਬੁੱਤ ਸਿਰ ਤੋਂ ਲੈਕੇ ਲੱਕ ਤੱਕ ਬਣਨਾ ਸੀ, ਪਰ ਖਜ਼ਾਨਾ ਘੱਟ ਹੋਣ ਕਾਰਣ ਨਿਰਮਾਣ ਨੂੰ 31 ਅਕਤੂਬਰ, 1941 ਨੂੰ ਵਿੱਚ ਹੀ ਰੋਕ ਦਿੱਤਾ ਗਿਆ।
ਕਦੇ-ਕਦੇ ਇਸ ਸਮਾਰਕ ਨੂੰ "ਸ਼ਰਾਈਨ ਔਫ਼ ਡੈਮੋਕ੍ਰੇਸੀ" (ਪੰਜਾਬੀ: ਲੋਕਤੰਤਰ ਦੀ ਦਰਗਾਹ) ਵੀ ਕਿਹਾ ਜਾਂਦਾ ਹੈ। ਮਾਉਂਟ ਰਸ਼ਮੋਰ ਨੂੰ ਵੇਖਣ ਲਈ 1 ਵਰ੍ਹੇ ਵਿੱਚ ਤਕਰੀਬਨ 20 ਲੱਖ ਸੈਲਾਨੀ ਆਉਂਦੇ ਹਨ।
- ↑ "Park Statistics". National Park Service. Retrieved March 10, 2021.