ਮਾਛੀ ਅਤੇ ਨਿੱਕੀ ਮੱਛੀ

ਮਾਛੀ ਅਤੇ ਨਿੱਕੀ ਮੱਛੀ ਈਸਪ ਦੀ ਇੱਕ ਕਹਾਣੀ ਹੈ।[1] ਪੈਰੀ ਇੰਡੈਕਸ ਵਿੱਚ ਇਹ 18 ਨੰਬਰ ਤੇ ਹੈ।[2] ਇੱਕ ਵਾਰ ਇੱਕ ਮਾਛੀ ਨੇ ਇੱਕ ਨਿੱਕੀ ਮੱਛੀ ਫੜ ਲਈ, ਜੋ ਕਿ ਆਪਣੇ ਆਕਾਰ ਦੇ ਆਧਾਰ ਤੇ ਆਪਣੇ ਜੀਵਨ ਲਈ ਯਾਚਨਾ ਕਰਦੀ ਹੈ ਅਤੇ ਵੱਡਾ ਹੋਣ ਤੱਕ ਉਡੀਕ ਕਰਨ ਦੀ ਦਲੀਲ ਦਿੰਦੀ ਹੈ ਕੀ ਉਦੋਂ ਉਹ ਭਰਪੇਟ ਭੋਜਨ ਕਰ ਸਕੇਗਾ। ਇਹ ਸੁਝਾਅ ਮਛੇਰੇ ਨੂੰ ਪਰਵਾਨ ਨਹੀਂ। ਉਹਦੀ ਸੋਚ ਹੈ ਕਿ ਅਨਿਸ਼ਚਿਤ ਭਵਿੱਖ ਦੇ ਲਾਭ ਲਈ ਕਿਸੇ ਮੌਜੂਦ ਫਾਇਦੇ ਨੂੰ ਛੱਡ ਦੇਣਾ ਮੂਰਖਤਾ ਹੈ। ਲਾ ਫੋਂਤੇਨ ਦੀਆਂ ਜਨੌਰ ਕਹਾਣੀਆਂ (ਜਿ.3) ਵਿੱਚ ਪ੍ਰਕਾਸ਼ਨ ਨੇ ਇਸਨੂੰ ਹੋਰ ਮਸ਼ਹੂਰ ਕਰ ਦਿੱਤਾ।[3] ਇਹ ਨੀਤੀ ਕਥਾ ਨੌਂ ਨਕਦ ਤੇਰਾਂ ਉਧਾਰ ਅਖਾਣ ਨੂੰ ਪ੍ਰਗਟਾਉਂਦੀ ਹੈ।[1]

An illustration of the fable from an Irish edition of 1821

ਹਵਾਲੇ ਸੋਧੋ

  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1893. ISBN 81-7116-164-2.
  2. Aesopica site
  3. An English translation