ਮਾਝ ਕੀ ਵਾਰ ਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵਿਸ਼ੇਸ਼ ਸਥਾਨ ਹੈ। ਇਹ ਵਾਰ ਗੁਰੂ ਜੀ ਨੇ ਮਾਝ ਰਾਗ ਵਿੱਚ ਲਿਖੀ ਹੈ। ਡਾ ਚਰਨ ਸਿੰਘ ਦੀ ਪੁਸਤਕ 'ਬਾਣੀ ਬਿੳਰਾ' ਅਨੁਸਾਰ ਮਾਝ ਇੱਕ ਦੇਸੀ ਰਾਗ ਹੈ। ਗੁਰੂ ਸਾਹਿਬ ਦੁਆਰਾ ਸਿਰਜੀ ਇਸ ਵਾਰ ਵਿੱਚ ਉੱਚ ਅਧਿਆਤਮਕ ਤੇ ਧਾਰਮਿਕ ਵਿਚਾਂਰਾ ਦਾ ਵਰਣਨ ਹੋਣਾ ਅਤਿ ਜਰੂਰੀ ਹੈ। [1]

ਮੰਗਲਾਚਰਣ

ਸੋਧੋ

ਵਾਰ ਕਾਵਿ ਦੀ ਪ੍ਰੰਪਰਾ ਅਨੁਸਾਰ ਗੁਰੂ ਸਾਹਿਬ ਨੇ ਇਸ ਵਾਰ ਦੇ ਆਰੰਭ ਵਿੱਚ 'ਮੰਗਲਾਚਰਣ' ਅੰਕਿਤ ਕੀਤਾ ਹੈ। ਮੰਗਲਾਚਰਣ ਤੋ ਵੀ ਪਹਿਲਾ ਮੂਲ ਮੰਤਰ

ੴ ਸਤਿਨਾਮ ਕਰਤਾ ਪੁਰਖੁ ਗੁਰਪ੍ਰਸ਼ਾਦਿ

'ਮਾਝ ਕੀ ਵਾਰ' ਦੇ ਆਰੰਭ ਵਿੱਚ ਛੇ ਵਾਰ ਗਉੜੀ ਰਾਗ ਵਿੱਚ ਅਤੇ ਇੱਕ ਵਾਰ ਬਿਲਾਵਲ੍ਹ ਰਾਗ ਵਿੱਚ ਹੈ ਇਸ ਮੂਲ ਮੰਤਰ ਦੇ ਮਾਧਿਅਮ ਦੁਆਰਾ ਪ੍ਰਮਾਤਮਾ ਬਾਰੇ ਗੁਰਮਤਿ ਸੰਕਲਪ ਪੇਸ਼ ਹੋਇਆ ਹੈ | ਮੂਲ ਮੰਤਰ ਤੋ ਪਿਛੋ 'ਮੰਗਲਾਚਰਣ' ਆਇਆ ਹੈ ਜਿਸ ਵਿੱਚ ਗੁਰੂ ਨੂੰ ਨਮਸਕਾਰ ਕੀਤਾ ਹੈ | 'ਮੰਗਲਾਚਰਣ' ਵਾਲਾ ਭਾਗ ਇਸ ਪ੍ਰਕਾਰ ਹੈ

ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ||
ਅਮਰ ਪਦਾਰਥ ਨਾਨਕਾ ਮਨਿ ਮਾਨਿਐ ਸੁਖੁ ਹੋਇ||

[2] ਮਾਝ ਕੀ ਵਾਰ ਵਿੱਚ ਰਚਿਤ ਪਉੜੀਆਂ ਨਿਮਨਲਿਖਤ ਹਨ।

ਇਸ ਵਾਰ ਦੀਆ ਕੁਲ 27 ਪਉੜੀਆਂ ਹਨ। ਸਾਰੀਆ ਪਉੜੀਆਂ ਗੁਰੂ ਨਾਨਕ ਦੇਵ ਜੀ ਦੁਆਰਾ ਰਚੀਆਂ ਗਈਆਂ ਹਨ,ਹਰ ਪਉੜੀ ਵਿੱਚ 8 ਤੁਕਾਂ ਹਨ। ਇਸ ਵਾਰ ਵਿੱਚ ਕੁਲ ਸਲੋਕਾਂ ਦੀ ਗਿਣਤੀ 63 ਹੈ। ਜਿਸ ਦਾ ਵੇਰਵਾ ਇਸ ਪ੍ਰਕਾਰ ਹੈ।
ਸਲੋਕ ਮ. ਪਹਿਲਾ ਦੇ =46 (ਗੁਰੂ ਨਾਨਕ ਦੇਵ ਜੀ ਦੇ)
ਸਲੋਕ ਮ. ਦੂਜਾ ਦੇ =12 (ਗੁਰੂ ਅੰਗਦ ਦੇਵ ਜੀ ਦੇ)
ਸਲੋਕ ਮ. ਤੀਜਾ ਦੇ = 03 (ਗੁਰੂ ਅਮਰਦਾਸ ਜੀ ਦੇ)
ਸਲੋਕ ਮ. ਚੋਥਾ ਦੇ =02 (ਗੁਰੂ ਰਾਮਦਾਸ ਜੀ ਦੇ)

[3]

ਇਸ ਵਾਰ ਦੇ ਸ਼ੁਰੂ ਵਿੱਚ ਗਾੳੇੁਣ ਸੰਬੰਧੀ ਆਦੇਸ਼ ਅੰਕਿਤ ਹੈ।
"ਮਾਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ"

ਰਤਨ ਸਿੰਘ ਜਗੀ ਅਨੁਸਾਰ ਇਸ ਵਾਰ ਦੇ ਰਚਨ ਕਾਲ ਅਤੇ ਰਚਨਾ ਸਥਾਨ ਬਾਰੇ ਕੋਈ ਪ੍ਰਮਾਣ ਉਪਲਬਧ ਨਹੀਂ ਹੈ। 

ਪੁਰਾਤਨ ਜਨਮ ਸਾਖੀ ਅਨੁਸਾਰ ਇਸ ਦੀ ਰਚਨਾ ਦਖਣ ਦੀ ਉਦਾਸੀ ਦੋਰਾਨ ਅਨਭੀ ਸਰੇਵੜੈ ਪ੍ਰਤੀ ਹੋਈ ਸੀ | ਵਿਸ਼ੇ ਯੋਜਨਾ,ਭਾਵ ਗੰਭੀਰਤਾ,ਚਿੰਤਨ ਸ਼ਕਤੀ ਆਦਿ| ਤਥਾ ਦੇ ਆਧਾਰ ਤੇ ਇਹ ਗੁਰੂ ਜੀ ਦੀ ਪ੍ਰੋੜ ਅਵਸਥਾ ਦੀ ਰਚਨਾ ਪ੍ਰਤੀਤ ਹੁੰਦੀ ਹੈ।

==ਵਾਰ ਦੀ ਮੂਲ ਕਥਾ ==

ਮੂਲਕ ਜਾਤ ਦਾ ਮੁਰੀਦ ਖਾਂ ਅਤੇ ਸੋਹੀ ਜਾਤ ਦਾ ਚੰਦ੍ਰਹੜਾ ਅਕਬਰ ਬਾਦਸ਼ਾਹ ਦੇ ਦੋ ਵਡੇ ਸਰਦਾਰ ਸਨ,ਇਹਨਾ ਦਾ ਆਪਸ ਵਿੱਚ ਸਿਰ ਵਡਵਾ ਵੈਰ ਸੀ |ਇਕ ਵਾਰ ਬਾਦਸ਼ਾਹ ਨੇ ਕਾਬਲ ਦੀ ਮੁਹਿੰਮ ਤੇ ਮਲਕ ਨੂੰ ਭੇਜਿਆ,ਜਿਸ ਨੇ ਵੈਰੀ ਨੂੰ ਬਹਾਦਰੀ ਨਾਲ ਜਿਤਿਆ ਪਰ ਸ਼ਾਤੀ ਦੀ ਬਹਾਲੀ ਵਿੱਚ ਕੁਝ ਦੇਰ ਹੋ ਗਈ| ਚੰਦ੍ਰਹੜਾ ਨੇ ਚੁਗਲੀ ਖਾਧੀ ਕਿ ਮਲਕ ਬਾਗੀ ਹੋ ਬੈਠਾ ਹੈ। ਬਾਦਸ਼ਾਹ ਨੇ ਚੰਦ੍ਰਹੜਾ ਨੂੰੰ ਭੇਜਿਆ ਕਿ ਉਹ ਮਲਕ ਨੂੰ ਚੰਗੀ ਤਰਾ ਸੋਧੇ | ਦੋਹਾ ਦੀ ਘਮਸਾਣ ਲੜਾਈ ਹੋਈ ਤੇ ਦੋਵੇ ਯੋਧੇ ਬੜੀ ਬਹਾਦਰੀ ਨਾਲ ਇੱਕ ਦੂਜੇ ਨਾਲ ਲੜਦੇ ਗਏ| ਢਾਡੀਆ ਨੇ ਇਸ ਯੁਧ ਦੇ ਦਿਲ ਵਿੰਨਵੇ ਬਿਰਤਾਂਤ ਨੂੰ ਵਾਰ ਵਿੱਚ ਗਾਵਿਆ ਹੈ।

ਹਵਾਲੇ

ਸੋਧੋ
  1. ਡਾ ਸ਼੍ਰੀਮਤੀ ਵਿਦਿਆਵਤੀ,ਗੁਰੂ ਨਾਨਕ ਦੇਵ ਜੀਵਨ ਤੇ ਬਾਣੀ,ਸੰਪਾ ਸੰਗਮ ਪਬਲੀਕੇਸ਼ਨਜ,ਸਮਾਣਾਂ ਪੰਨਾ 35
  2. ਪ੍ਰੋ ਬ੍ਰਹਮਜਗਦੀਸ਼ ਸਿੰਘ,ਮਾਝ ਦੀ ਵਾਰ ਰੂਪ ਰਚਨਾ ਤੇ ਪਾਠ,ਸੰਪਾ ਵਾਰਿਸ ਸ਼ਾਹ,ਫਾੳਡੇਂਸ਼ਨ ਅੰਮ੍ਰਿਤਸਰ 143002, ਪੰਨਾ 44
  3. ਡਾ ਰਮਿੰਦਰ ਕੋਰ,ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਆਦਿ ਗ੍ਰੰਥ ਸਾਹਿਬ ਦੀਆ ਵਾਰਾਂ ਦਾ ਰੂਪ ਵਿਧਾਨ,ਸੰਪਾ ਲਿਟਰੇਚਰ ਹਾਊਸ ਪੁਤਲੀਘਰ,ਅੰਮ੍ਰਿਤਸਰ

<refਡਾ ਸ਼੍ਰੀਮਤੀ ਵਿਦਿਆਵਤੀ,ਗੁਰੂ ਨਾਨਕ ਦੇਵ ਜੀਵਨ ਤੇ ਬਾਣੀ,ਸੰਪਾ ਸੰਗਮ ਪਬਲੀਕੇਸ਼ਨਜ,ਸਮਾਣਾਂ ਪੰਨਾ 36/>