ਮੋਨਰੋਵੀਆ
(ਮਾਨਰੋਵੀਆ ਤੋਂ ਮੋੜਿਆ ਗਿਆ)
ਮੋਨਰੋਵੀਆ ਪੱਛਮੀ ਅਫ਼ਰੀਕਾ ਦੇ ਦੇਸ਼ ਲਾਈਬੇਰੀਆ ਦੀ ਰਾਜਧਾਨੀ ਹੈ। ਇਹ ਅੰਧ ਮਹਾਂਸਾਗਰ ਦੇ ਤਟ ਉੱਤੇ ਕੇਪ ਮਸੂਰਾਦੋ ਵਿਖੇ ਭੂਗੋਲਕ ਤੌਰ ਉੱਤੇ ਮੋਂਤਸੇਰਾਦੋ ਕਾਊਂਟੀ ਵਿੱਚ ਸਥਿੱਤ ਹੈ ਪਰ ਵੱਖਰੇ ਤੌਰ ਉੱਤੇ ਪ੍ਰਸ਼ਾਸਤ ਕੀਤਾ ਜਾਂਦਾ ਹੈ। ਇਸ ਸ਼ਹਿਰ ਨੂੰ ਇੱਕ ਮਹਾਂਨਗਰੀ ਸ਼ਹਿਰ, ਵਡੇਰਾ ਮੋਨਰੋਵੀਆ, ਵਜੋਂ ਮੋਨਰੋਵੀਆ ਸ਼ਹਿਰੀ ਨਿਗਮ ਵੱਲੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ ਜਿਸਦੀ ਅਬਾਦੀ 2008 ਵਿੱਚ 970,824 (ਦੇਸ਼ ਦੀ ਅਬਾਦੀ ਦਾ 29%) ਸੀ ਜਿਸ ਕਰ ਕੇ ਇਹ ਲਾਈਬੇਰੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[2] ਮੋਨਰੋਵੀਆ ਪੂਰੇ ਦੇਸ਼ ਦਾ ਰਾਜਨੀਤਕ, ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ।
ਮੋਨਰੋਵੀਆ ਦਾ ਸ਼ਹਿਰ | |
---|---|
ਸਮਾਂ ਖੇਤਰ | ਯੂਟੀਸੀ+0 |
ਹਵਾਲੇ
ਸੋਧੋ- ↑ 2008 National Population and Housing Census Archived 2012-02-13 at the Wayback Machine.. Retrieved November 09, 2008.
- ↑ "Global Statistics". GeoHive. 2009-07-01. Retrieved 2010-07-04.