ਮਾਰਕਸਿਜ਼ਮ ਟੂਡੇ,  1957 ਅਤੇ 1991 ਵਿਚਕਾਰ ਪ੍ਰਕਾਸ਼ਿਤ, ਗ੍ਰੇਟ ਬ੍ਰਿਟੇਨ ਦੀ ਕਮਿਉਨਿਸਟ ਪਾਰਟੀ ਦਾ ਸਿਧਾਂਤਿਕ ਮੈਗਜ਼ੀਨ ਸੀ।[1] ਰਸਾਲੇ ਦਾ ਦਫਤਰ ਲੰਡਨ ਵਿੱਚ ਸੀ।[2] ਇਹ ਵਿਸ਼ੇਸ਼ ਤੌਰ 'ਤੇ 1980 ਦੇ ਦਹਾਕੇ ਦੌਰਾਨ ਮਾਰਟਿਨ ਜੈਕ ਦੇ ਸੰਪਾਦਨ ਦੇ ਅਧੀਨ ਮਹੱਤਵਪੂਰਨ ਸੀ। ਮਾਰਕਸਿਜ਼ਮ ਟੂਡੇ ਦੁਆਰਾ, ਜੈਕ ਨੂੰ ਕਈ ਵਾਰ ਥੈਚਰਵਾਦ ਪਦ ਦੀ ਘਾੜਤ ਦਾ ਸਿਹਰਾ ਦਿੱਤਾ ਜਾਂਦਾ ਹੈ, ਅਤੇ ਉਹਨਾਂ ਦਾ ਵਿਸ਼ਵਾਸ ਸੀ ਕਿ ਉਹ ਨਿਊ ਟਾਈਮਜ਼ ਦੀ ਆਪਣੀ ਥਿਊਰੀ ਦੁਆਰਾ, ਯੁਨਾਈਟਿਡ ਕਿੰਗਡਮ ਦੀ ਤਤਕਾਲੀਨ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਦੀ ਸਰਕਾਰ ਦੀ ਵਿਚਾਰਧਾਰਾ ਨੂੰ ਡੀਕਨਸਟਕਟ ਕਰ ਰਹੇ ਸਨ। ਇਹ ਸਟੂਅਰਟ ਹਾਲ ਦੇ ਪ੍ਰਭਾਵਸ਼ਾਲੀ ਬ੍ਰਿਟਿਸ਼ ਸੱਭਿਆਚਾਰਕ ਅਧਿਐਨਾਂ ਦੇ ਲਈ ਸਥਾਨ ਵੀ ਸੀ।

ਇਹ 1977-1991 ਦੇ ਸਾਲਾਂ ਵਿੱਚ ਸੀਪੀਜੀ ਬੀ ਦੇ "ਸੁਧਾਰਵਾਦੀ" ਵਿੰਗ ਲਈ ਸਟੈਂਡਰਡ ਬੇਅਰਰ ਸੀ।[3]

ਹਵਾਲੇ

ਸੋਧੋ
  1. Marxism Today: the forgotten visionaries whose ideas could save Labour The Guardian. 29 September 2015. Retrieved 21 December 2015.
  2. "Marxism Today". WorldCat. Retrieved 23 February 2017.
  3. Pimlott, Herbert (2005). "From "Old Left" to "New Labour"? Eric Hobsbawm and the rhetoric of "realistic Marxism"". Labour/Le Travail. 56: 175–197. Retrieved 24 May 2012. See p. 178ff.