ਮਾਰਕ ਵਿਲੀਅਮ ਕਾਲਾਵੇਅ
ਮਾਰਕ ਵਿਲੀਅਮ ਕਾਲਾਵੇਅ (ਜਨਮ 1965)[1] ਦਾ ਜਨਮ ਟੈਕਸਸ ਦੇ ਹਾਊਸਟਨ ਸ਼ਹਿਰ 'ਚ ਹੋਇਆ। ਕੁਸ਼ਤੀਆਂ ਦੀ ਦੁਨੀਆ ਦੇ ਲੋਕ ਅੰਡਰਟੇਕਰ ਦੇ ਨਾਂਅ ਨਾਲ ਬੁਲਾਉਂਦੇ ਹਨ। ਮਾਰਕ ਵਿਲੀਅਮ ਕਾਲਾਵੇਅ ਨੂੰ ਕੁਸ਼ਤੀਆਂ ਪਸੰਦ ਕਰਨ ਵਾਲੇ ਲੋਕ ਅੰਡਰਟੇਕਰ ਦੇ ਨਾਂਅ ਤੋਂ ਇਲਾਵਾ 'ਦਿ ਫੈਨੋਮ, ਦਿ ਡੈਡਮੈਨ, ਦਿ ਲੋਰਡ ਆਫ ਡਾਰਕਨੈੱਸ, ਦਿ ਲਾਸਟ ਆਊਟਲਾਅ, ਦਿ ਅਮਰੀਕਨ ਬੈਡ-ਐਸ, ਦਿ ਰੈੱਡ ਈਵਲ, ਬਿੱਗ ਈਵਲ, ਦਿ ਡੈਮਨ ਆਫ ਡੈੱਥ ਵੈਲੀ' ਦੇ ਨਾਂਅ ਨਾਲ ਵੀ ਜਾਣਦੇ ਹਨ।
ਮਾਰਕ ਵਿਲੀਅਮ ਕਾਲਾਵੇਅ |
---|
ਪਹਿਲਵਾਨੀ ਦਾ ਜੀਵਨ
ਸੋਧੋਅੰਡਰਟੇਕਰ ਨੇ ਪਹਿਲਵਾਨੀ ਦੀ ਦੁਨੀਆ 'ਚ 1984 ਨੂੰ ਪੈਰ ਧਰਿਆ। ਬਰੂਸਰ ਬਰੋਡੀ ਨਾਲ ਹੋਏ ਪਹਿਲੇ ਮੁਕਾਬਲੇ 'ਚ ਅੰਡਰਟੇਕਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅੰਡਰਟੇਕਰ ਨੇ 1989 'ਚ ਜੈਰੀ 'ਦਿ ਕਿੰਗ ਲਾਲੇਰ' ਨੂੰ ਹਰਾ ਕੇ ਯੂਨੀਫਾਈਡ ਵਰਲਡ ਹੈਵੀਵੇਟ ਚੈਂਪੀਅਨਸ਼ਿਪ ਜਿੱਤ ਕੇ ਇੱਕ ਪ੍ਰੋਫੈਸ਼ਨਲ ਪਹਿਲਵਾਨ ਦੇ ਰੂਪ 'ਚ ਆਪਣੇ-ਆਪ ਨੂੰ ਪੇਸ਼ ਕੀਤਾ। 5 ਅਕਤੂਬਰ 2013 ਨੂੰ ਅੰਡਰਟੇਕਰ ਨੇ ਐਰਿਕ ਇੰਬਰੇ ਨੂੰ ਹਰਾ ਕੇ ਡਬਲਿਊ. ਸੀ. ਡਬਲਿਊ. ਏ. ਟੈਕਸਾਸ ਹੈਵੀਵੇਟ ਚੈਂਪੀਅਨਸ਼ਿਪ ਦਾ ਟਾਈਟਲ ਜਿੱਤਿਆ।
ਰੈਸਲਮਾਨੀਆ
ਸੋਧੋਅੰਡਰਟੇਕਰ ਰੈਸਲਿੰਗ ਦੀ ਦੁਨੀਆ ਦਾ ਇੱਕ ਅਜਿਹਾ ਪਹਿਲਵਾਨ ਹੈ, ਜਿਸ ਨੇ ਲਗਾਤਾਰ ਹਰ ਵਰ੍ਹੇ ਹੋਣ ਵਾਲੇ ਰੈਸਲਮਾਨੀਆ 'ਚ ਚੋਟੀ ਦੇ ਪਹਿਲਵਾਨਾਂ ਨੂੰ 21 ਵਾਰ ਹਰਾਇਆ ਹੈ। ਅੰਡਰਟੇਕਰ ਨੇ ਪਹਿਲੀ ਵਾਰ ਰੈਸਲਮਾਨੀਆ 7 'ਚ ਜਿੰਮੀ ਸਨੂਕਾ ਨੂੰ ਹਰਾਇਆ, ਇਸ ਤੋਂ ਬਾਅਦ ਜੇਕ ਰੋਬਰਟਸ, ਗੇਂਟ ਗੋਂਜੇਲਜ਼, ਕਿੰਗ ਕਾਂਗ ਬੰਡੀ, ਡੀਜ਼ਲ, ਸਾਇਕੋ ਸਿੱਡ, ਬਿੱਗ ਬੋਸ ਮੈਨ, ਟ੍ਰਿਪਲ ਐੱਚ ਨੂੰ ਤਿੰਨ ਵਾਰ, ਰਿੱਕ ਫਲੇਅਰ, ਬਿੱਗ ਸ਼ੋਅ ਤੇ ਏ ਟ੍ਰੇਨ, ਕੇਨ ਨੂੰ ਦੋ ਵਾਰ, ਰੈਂਡੀ ਓਰਟਨ, ਮਾਰਕ ਹੈਨਰੀ, ਬਤੀਸਤਾ, ਐੱਜ, ਸ਼ੋਨ ਮਾਈਕਲਸ ਨੂੰ ਦੋ ਵਾਰ ਤੇ ਇਸੇ ਵਰ੍ਹੇ ਆਯੋਜਿਤ ਹੋਏ ਰੈਸਲਮਾਨੀਆ 'ਚ ਸੀ. ਐਮ. ਪੰਕ ਨੂੰ ਹਰਾਇਆ ਹੈ।
WM | ਵਿਰੋਧੀ | ਰਿਕਾਰਡ |
---|---|---|
VII | ਜਿਮੀ ਸਨੁਕਾ | 1–0 |
VIII | ਜਾ ਕੇ ਰੋਬਰਟਸ | 2–0 |
IX | ਜ਼ਾਰਜ ਗੋਨਜ਼ਰਲੇਜ਼ | 3–0 |
XI | ਕਿੰਗ ਕੌਗ ਬੰਡੀ | 4–0 |
XII | ਕੇਵਿਨ ਨਾਸ਼ ਡੀਜਨ | 5–0 |
13 | ਸਿਡ ਵਿਸਿਅਸ | 6–0 |
XIV | ਕਾਨੇ | 7–0 |
XV | ਰੇਅ ਟਰੇਅਲਰ | 8–0 |
X-Seven | ਟ੍ਰਿਪਲ ਐਚ | 9–0 |
X8 | ਰਿਚ ਫਲੇਅਰ | 10–0 |
XIX | ਬਿਗ ਸੋਅ & ਮਟ ਬਲੂਮ | 11–0 |
XX | ਕਾਨੇ | 12–0 |
21 | ਰੰਡੀ ਅਰਟੋਨ | 13–0 |
22 | ਮਾਰਕ ਹੈਨਰੀ | 14–0 |
23 | ਡਾਵੇ ਬਟਿਸਤਾ | 15–0 |
XXIV | ਐਜ਼ | 16–0 |
XXV | ਸ਼ਾਵਨ ਮਿਸ਼ੈਅਲਜ਼ | 17–0 |
XXVI | ਸ਼ਾਵਨ ਮਿਸ਼ੈਲਜ਼ | 18–0 |
XXVII | ਤ੍ਰਿਪਲ ਐਚ | 19–0 |
XXVIII | ਤ੍ਰਿਪਲ ਐਚ | 20–0 |
29 | ਸੀਐਮ ਪੁਨਕ | 21–0 |
ਸਨਮਾਨ
ਸੋਧੋਇਨ੍ਹਾਂ ਤੋਂ ਇਲਾਵਾ ਅੰਡਰਟੇਕਰ ਡਬਲਿਊ. ਡਬਲਿਊ. ਐਫ. ਸਲੈਮੀ ਐਵਾਰਡ, ਬੈਸਟ ਟੈਟੂ ਸਲੈਮੀ ਐਵਾਰਡ, ਬੈਸਟ ਇੰਟਰੈਂਸ ਮਿਊਜ਼ਿਕ ਸਲੈਮੀ ਐਵਾਰਡ, ਸਟਾਰ ਆਫ ਦਿ ਹਾਈਐਸਟ ਮੈਗਨੀਟਿਊਡ ਸਲੈਮੀ ਐਵਾਰਡ, ਮੈਚ ਆਫ ਦਿ ਈਅਰ ਸਲੈਮੀ ਐਵਾਰਡ ਦੋ ਵਾਰ, ਮੂਮੈਂਟ ਆਫ ਦਿ ਈਅਰ ਸਲੈਮੀ ਐਵਾਰਡ, ਓ. ਐਮ. ਜੀ. ਮੂਮੈਂਟ ਆਫ ਦਿ ਈਅਰ ਸਲੈਮੀ ਐਵਾਰਡ ਵੀ ਜਿਤਾ ਚੁੱਕਾ ਹੈ। ਰੈਸਲਿੰਗ ਦੀ ਦੁਨੀਆ 'ਚ ਲਗਾਤਾਰ 30 ਸਾਲ ਆਪਣਾ ਯੋਗਦਾਨ ਦੇਣ ਵਾਲਾ ਇਹ ਮਹਾਨ ਪਹਿਲਵਾਨ ਅੱਜ ਵੀ ਨੌਜਵਾਨ ਪਹਿਲਵਾਨਾਂ ਉੱਤੇ ਭਾਰੀ ਪੈਂਦਾ ਹੈ।
ਹਵਾਲੇ
ਸੋਧੋ- ↑ "Texas Births 1926–1995". "Family Tree Legends".