ਮਾਰਗਰੇਟ ਰੂਥ ਭੱਟੀ

ਭਾਰਤੀ ਲੇਖਕ

ਮਾਰਗਰੇਟ ਰੂਥ ਭੱਟੀ (ਨੀ-ਗਰੰਡੀ, 5 ਅਕਤੂਬਰ 1930 - 20 ਜੁਲਾਈ 2012) ਭਾਰਤੀ ਸਕੂਲ ਅਧਿਆਪਕ, ਸੁਤੰਤਰ ਪੱਤਰਕਾਰ ਅਤੇ ਬੱਚਿਆਂ ਦੀਆਂ ਕਿਤਾਬਾਂ ਅਤੇ ਬਾਲਗਾਂ ਲਈ ਲਘੂ ਕਹਾਣੀਆਂ ਦੀ ਲੇਖਿਕਾ ਸੀ।

Margaret Ruth Bhatty
ਜਨਮMargaret Ruth Grundy
(1930-10-05)ਅਕਤੂਬਰ 5, 1930
Berinag, United Provinces, British India
(now in Uttarakhand, India)
ਮੌਤਜੁਲਾਈ 20, 2012(2012-07-20) (ਉਮਰ 81)
Pune, Maharashtra, India
ਰਾਸ਼ਟਰੀਅਤਾIndian
ਨਾਗਰਿਕਤਾIndia
ਅਲਮਾ ਮਾਤਰ
ਸ਼ੈਲੀNarrative nonfiction, fantasy
ਪ੍ਰਮੁੱਖ ਕੰਮAll is Maya, All is Illusion My Enemy, My Friend
ਪ੍ਰਮੁੱਖ ਅਵਾਰਡBBC World Service International Story Contest (1982)
BBC World Service International Drama Contest (1995)
ਬੱਚੇ2

ਜੀਵਨੀ ਸੋਧੋ

ਮੁੱਢਲਾ ਜੀਵਨ ਸੋਧੋ

ਮਾਰਗਰੇਟ ਰੂਥ ਭੱਟੀ ਦਾ ਜਨਮ 5 ਅਕਤੂਬਰ 1930 ਨੂੰ ਮਾਰਕਿਟ ਵਰਨਨ ਗਰੰਡੀ ਅਤੇ ਪੈਨਸੀ ਗੁਣਾਸੇਕਰਾ ਦੇ ਘਰ ਬੇਰੀਨਾਗ ਵਿੱਚ ਹੋਇਆ ਸੀ, ਜੋ ਇਸ ਸਮੇਂ ਭਾਰਤ ਦੇ ਉੱਤਰਾਖੰਡ ਰਾਜ ਦਾ ਹਿੱਸਾ ਹੈ। ਉਸਨੇ ਆਪਣਾ ਬਚਪਨ ਬੇਰੀਨਾਗ ਵਿੱਚ ਸ਼ਿਕਾਰ ਕਰਨ ਅਤੇ ਕੁਮੌਨ ਖੇਤਰ ਵਿੱਚ ਸੈਰ ਕਰਨ ਵਿੱਚ ਬਿਤਾਇਆ। ਬੇਰੀਨਾਗ ਵਿੱਚ ਰਹਿੰਦਿਆਂ ਉਸਦਾ ਕੁਦਰਤ ਪ੍ਰਤੀ ਗਹਿਰਾ ਪਿਆਰ ਪੈਦਾ ਹੋਇਆ। ਉਸਨੇ ਨੈਨੀਤਾਲ ਦੇ ਵੇਲਸਲੇ ਗਰਲਜ਼ ਸਕੂਲ ਵਿੱਚ ਪੜ੍ਹਾਈ ਕੀਤੀ। ਬਾਅਦ ਵਿੱਚ ਉਸਨੇ ਇਜ਼ਾਬੇਲਾ ਥੋਬਰਨ ਕਾਲਜ, ਲਖਨਊ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਲਈ ਅਤੇ ਫਿਰ ਨਾਗਪੁਰ ਤੋਂ ਪੱਤਰਕਾਰੀ ਵਿੱਚ ਪੋਸਟ ਗ੍ਰੈਜੂਏਟ ਦੀ ਡਿਗਰੀ ਹਾਸਿਲ ਕੀਤੀ।

ਪਰਿਵਾਰ ਅਤੇ ਵਿਆਹ ਸੋਧੋ

17 ਦਸੰਬਰ 1954 ਨੂੰ ਉਸਨੇ ਫਿਰੋਜ਼ ਭੱਟੀ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਦੋ ਬੱਚੇ ਹਨ: ਇੱਕ ਬੇਟਾ ਅਰਵਿੰਦ (ਜਨਮ 25 ਦਸੰਬਰ 1955) ਅਤੇ ਇੱਕ ਬੇਟੀ ਪ੍ਰੀਤਮ (ਜਨਮ 13 ਸਤੰਬਰ 1960)।

ਭੱਟੀ ਦੀ 20 ਜੁਲਾਈ 2012 ਨੂੰ ਪੁਨੇ ਦੇ ਜਹਾਂਗੀਰ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਕਰੀਅਰ ਸੋਧੋ

ਮਾਰਗਰੇਟ ਭੱਟੀ ਨੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲਖਨਊ ਦੇ ਇਜ਼ਾਬੇਲਾ ਥੌਬਰਨ ਕਾਲਜ ਵਿੱਚ ਅਧਿਆਪਕ ਵਜੋਂ ਕੰਮ ਕੀਤਾ। ਉਸਨੇ ਨਾਗਪੁਰ ਵਿੱਚ ਪੱਤਰਕਾਰ ਵਜੋਂ ਵੀ ਕੰਮ ਕੀਤਾ ਅਤੇ ਹਿਤਾਵਾੜਾ ਅਖਬਾਰ ਵਿੱਚ ਲੇਖਾਂ ਦਾ ਯੋਗਦਾਨ ਪਾਇਆ। ਭੱਟੀ ਨੇ 1963 ਵਿੱਚ ਕਿਮਿੰਸ ਹਾਈ ਸਕੂਲ, ਪੰਚਗਨੀ ਵਿੱਚ ਅਤੇ ਆਲ ਸੇਂਟਸ ਗਰਲਜ਼ ਸਕੂਲ, ਨੈਨੀਤਾਲ ਵਿਖੇ ਸਕੂਲ ਦੇ ਅਧਿਆਪਕ ਵਜੋਂ ਕੰਮ ਕੀਤਾ।

ਉਹ ਭਾਰਤ ਵਿੱਚ ਪ੍ਰਸਿੱਧ ਬੱਚਿਆਂ ਦੇ ਰਸਾਲੇ ਟਾਰਗੇਟ ਅਤੇ ਅੰਗਰੇਜ਼ੀ ਭਾਸ਼ਾ ਦੇ ਅਖਬਾਰਾਂ ਵਿੱਚ ਬਾਕਾਇਦਾ ਯੋਗਦਾਨ ਪਾਉਂਦੀ ਸੀ, ਜੋ ਭਾਰਤ, ਆਸਟਰੇਲੀਆ, ਨਿਊਜ਼ੀਲੈਂਡ, ਯੂਐਸਏ ਅਤੇ ਇੰਟਰਨੈਟ ਤੇ ਮਾਨਵਵਾਦੀ ਅਤੇ ਧਰਮ ਨਿਰਪੱਖ ਸੰਗਠਨਾਂ ਦੇ ਰਸਾਲਿਆਂ ਵਿੱਚ ਪ੍ਰਕਾਸ਼ਤ ਹੁੰਦਾ ਸੀ।

ਅਵਾਰਡ ਸੋਧੋ

ਮਾਰਗਰੇਟ ਭੱਟੀ ਨੇ 1982 ਵਿੱਚ ਬੀਬੀਸੀ ਵਰਲਡ ਸਰਵਿਸ ਇੰਟਰਨੈਸ਼ਨਲ ਸਟੋਰੀ ਮੁਕਾਬਲੇ ਵਿੱਚ ਆਪਣੀ ਕਹਾਣੀ, “ਆਲ ਇਜ਼ ਮਾਇਆ, ਆਲ ਇਜ਼ ਇਲਯੂਜ਼ਨ” ਲਈ ਵਿਸ਼ਵ ਭਰ ਵਿੱਚ 800 ਪ੍ਰਵੇਸ਼ਕਾਂ ਵਿਚੋਂ ਪਹਿਲਾ ਇਨਾਮ ਜਿੱਤਿਆ ਸੀ। ਇਹ ਕਹਾਣੀ ਬੀਬੀਸੀ ਦੇ ਕਹਾਣੀ ਸੰਗ੍ਰਹਿ, 'ਸ਼ੋਰਟ ਸਟੋਰੀਜ਼ ਫ੍ਰਾਮ ਅਰਾਉਂਡ ਦ ਵਰਲਡ ' ਵਿੱਚ ਪ੍ਰਕਾਸ਼ਤ ਹੋਈ ਸੀ।

1995 ਵਿੱਚ ਉਸਨੇ ਫਿਰਕੂ ਹਿੰਸਾ,ਮਾਈ ਏਨੇਮੀ, ਮਾਈ ਫ੍ਰੈਂਡ ਬਾਰੇ ਆਪਣੇ ਰੇਡੀਓ ਨਾਟਕ ਲਈ ਬੀਬੀਸੀ ਵਰਲਡ ਸਰਵਿਸ ਇੰਟਰਨੈਸ਼ਨਲ ਡਰਾਮਾ ਮੁਕਾਬਲਾ ਜਿੱਤਿਆ ਸੀ।

ਕੰਮ ਦੀ ਸੂਚੀ ਸੋਧੋ

ਨਾਟਕ ਸੋਧੋ

  • ਮਾਈ ਏਨੇਮੀ, ਮਾਈ ਫ੍ਰੈਂਡ

ਬੱਚਿਆਂ ਦੀਆਂ ਕਿਤਾਬਾਂ ਸੋਧੋ

  • ਦ ਐਡਵੇਂਚਰਜ ਆਫ ਭੀਮ ਦ ਬੋਲਡ (1976)
  • ਦ ਨੇਵਰ ਨੇਵਰ ਬਰਡ (1979)
  • ਦ ਸੀਕਰਟ ਆਫ ਸਿਕਲ ਮਾਉਂਟੇਨ (1981)
  • ਟ੍ਰੇਵਲਿੰਗ ਕੰਪੈਨੀਅਨ (1982)
  • ਦ ਰੇੱਡ ਐਂਡ ਗੋਲਡ ਸ਼ੁ (1984)
  • ਲਿਟਲ ਓਲਡ ਵੂਮਨ (ਤਸਵੀਰ ਦੀ ਕਿਤਾਬ) (1990)
  • ਦ ਈਵਿਲ ਐਂਮਪਾਇਰ(1992)
  • ਕਿੰਗਡਮ ਆਫ ਨੋ ਰਿਟਰਨ (1993)
  • ਦ ਸਰਕਸ ਬੋਆਏ
  • ਦ ਫੈਮਲੀ ਐਟ ਪਾਂਗਰ ਪਾਣੀ (1995)
  • ਜ਼ਮੋਰਿਨ ਦੇ ਖਜ਼ਾਨੇ ਦਾ ਰਹੱਸ (1995)
  • ਹਿਮਾਲੀਅਨ ਹਾਲੀਡੇ
  • ਕਿਡਨੇਪਿੰਗ ਐਟ ਬੀਰਪੁਰ
  • ਚਿਕਨ ਮਾਮਾ (2007)

ਨਾਵਲ ਸੋਧੋ

  • ਦ ਆਰਸੋਨਿਸਟ (2011)

ਬਾਲਗਾਂ ਲਈ ਛੋਟੀਆਂ ਕਹਾਣੀਆਂ ਸੋਧੋ

  • "ਮਿਸ ਦਾਸ ਐਂਡ ਦ ਪਾਪੁਲੇਸ਼ਨ ਵਿਸਫੋਟ" (1960)
  • ਵਿੰਟਰ ਟੇਲਜ਼ 17 (1971) ਵਿੱਚ ਪ੍ਰਕਾਸ਼ਤ “ਦ ਮਡਰਰ ਇਨ ਦ ਕਾਓ-ਸ਼ੇਡ”
  • "ਦ ਰੈਸਿਨ ਮੈਨ", ਵਿੰਟਰ ਟੇਲਜ਼ 22 (1976) ਵਿੱਚ ਪ੍ਰਕਾਸ਼ਤ
  • "ਰੀਪ੍ਰੀਵ" (1977)
  • "ਬੇਲਾ'ਜ ਵਰਲਡ" (ਨਾਵਲ ' ਦ ਰਿਟਰਨ ਆਫ ਦ ਸ੍ਰੋਡਰੈਸ ' ਦਾ ਸੰਖੇਪ) (1998)
  • "ਦ ਬਰਡਮੈਨ" (2001)

ਕਥਾ-ਰਹਿਤ ਕਥਾ ਸੋਧੋ

  • ਐਸਟਰੋਲੋਜੀ: ਸਾਇੰਸ ਓਰ ਈਗੋ ਟ੍ਰਿਪ, ਬੀ. ਪ੍ਰੇਮਾਨੰਦ ਅਤੇ ਮਾਰਗਰੇਟ ਭੱਟੀ ਦੁਆਰਾ (2002)
  • ਫਰਾਡ, ਫੈਕਰੀ ਐਂਡ ਫ਼ਿਲਮ-ਫਲੈਮ (2008)
  • ਫ੍ਰੀਡਮ

ਹਵਾਲੇ ਸੋਧੋ

    • Bhatty, Margaret R. Travelling Companions. New Delhi: Thomson, 1982. Print.
    • Bhatty, Margaret. Puffin's Treasury of Modern Indian Stories. 1st ed. Puffin, 2002. Print.
    • Bhatty, Margaret. "Fraud, Fakery and Flim-flam." WorldCat.org. Web. 20 Nov. 2015.
    • Bhatty, Margaret. "Margaret Bhatty." Pitara Kids Network. Web. 20 Nov. 2015.
    • Bhatty, Margaret R. Travelling Companions. New Delhi: Thomson, 1982. Print.
    • Bhatty, Margaret R., and Priyankar Gupta. Chicken Mama and Other Stories. New Delhi: Puffin, 2007. Print.

ਬਾਹਰੀ ਲਿੰਕ ਸੋਧੋ