ਮਾਰੀਕਾ ਲੂਕਾਸ ਰਿਜਨੇਵਲਦ
ਮਾਰੀਕਾ ਲੂਕਾਸ ਰਿਜਨੇਵਲਦ (ਜਨਮ 20 ਅਪ੍ਰੈਲ 1991, ਜਰਮਨੀ) ਇੱਕ ਡੱਚ ਲੇਖਕ ਹੈ।[1][2] ਉਸ ਨੇ 2020 ਦਾ ਅੰਤਰ-ਰਾਸ਼ਟਰੀ ਬੁੱਕਰ ਪੁਰਸਕਾਰ ਆਪਣੇ ਪਹਿਲੇ ਨਾਵਲ ਦ ਡਿਸਕਮਫ਼ਰਟ ਆਫ਼ ਈਵਨਿੰਗ ਲਈ ਇਸਦੇ ਅਨੁਵਾਦਕ ਮਿਸ਼ੇਲ ਹਚੀਨਸਨ ਦੇ ਨਾਲ ਮਿਲ ਕੇ ਜਿੱਤ ਲਿਆ ਹੈ।[3] ਉਹ ਇਹ ਇਨਾਮ ਜਿੱਤਣ ਵਾਲਾ ਪਹਿਲਾ ਡੱਚ ਲੇਖਕ ਅਤੇ ਨਾਮਜ਼ਦ ਕੀਤੇ ਜਾਣ ਵਾਲਾ ਸਿਰਫ ਤੀਜਾ ਡੱਚ ਲੇਖਕ ਹੈ। ਇਸ ਤੋਂ ਪਹਿਲਾਂ ਟੌਮੀ ਵਿਅਰਿੰਗਾ (2019 ਵਿੱਚ ਲੰਮੀ ਸੂਚੀ ਲਈ ਨਾਮਜ਼ਦ ਹੋਇਆ) ਅਤੇ ਹੈਰੀ ਮੂਲਿਸ਼ (2007 ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ।[4]
ਮਾਰੀਕਾ ਲੂਕਾਸ ਰਿਜਨੇਵਲਦ | |
---|---|
ਜਨਮ | ਨੀਦਰਲੈਂਡ | 20 ਅਪ੍ਰੈਲ 1991
ਕਿੱਤਾ | ਲੇਖਕ, ਕਵੀ |
ਰਾਸ਼ਟਰੀਅਤਾ | ਡੱਚ |
ਸ਼ੈਲੀ | ਨਾਵਲ, ਕਵਿਤਾ |
ਸਰਗਰਮੀ ਦੇ ਸਾਲ | 2015–ਵਰਤਮਾਨ |
ਪ੍ਰਮੁੱਖ ਅਵਾਰਡ | ਅੰਤਰ-ਰਾਸ਼ਟਰੀ ਬੁੱਕਰ ਪੁਰਸਕਾਰ 2020 |
ਜਿੰਦਗੀ
ਸੋਧੋਰਿਜਨੇਵਦ ਨੀਦਰਲੈਂਡਜ਼ ਦੇ ਉੱਤਰੀ ਬ੍ਰਾਬਾਂਤ ਦੇ ਇੱਕ ਫਾਰਮ ਵਿੱਚ ਇੱਕ ਧਾਰਮਿਕ ਪਰਿਵਾਰ ਵਿੱਚ ਵੱਡੀ ਹੋਈ ਸੀ।[1][5] ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਹਿਲਾ ਨਾਵਲ, ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਦ ਡਿਸਕਮਫ਼ਰਟ ਆਫ਼ ਈਵਨਿੰਗ ਵਜੋਂ ਅਨੁਵਾਦ ਕੀਤਾ ਗਿਆ ਸੀ, ਅੰਸ਼ਕ ਤੌਰ ਤੇ ਉਨ੍ਹਾਂ ਦੇ ਭਰਾ ਦੀ ਮੌਤ ਤੋਂ ਪ੍ਰੇਰਿਤ ਹੋਇਆ ਜਦੋਂ ਲੇਖਕ ਤਿੰਨ ਸਾਲਾਂ ਦੀ ਸੀ। ਨਾਵਲ ਨੂੰ ਪੂਰਾ ਕਰਨ ਵਿੱਚ ਮਾਰੀਕਾ ਲੂਕਾਸ ਨੂੰ ਛੇ ਸਾਲ ਲੱਗ ਗਏ।[6]
ਰਿਜਨੇਵੇਲਡ ਦੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਮੇਂ ਸਥਾਨਕ ਲਾਇਬ੍ਰੇਰੀ ਤੋਂ ਲਿਆਂਦੇ ਜੇ ਕੇ ਰੌਲਿੰਗ ਦਾ ਹੈਰੀ ਪੋਟਰ ਅਤੇ ਫ਼ਿਲਾਸਫ਼ਰ ਦੇ ਪੱਥਰ ਨੂੰ ਪੜ੍ਹਨ ਤੋਂ ਬਾਅਦ ਲਿਖਣ ਵਿੱਚ ਦਿਲਚਸਪੀ ਪੈਦਾ ਹੋਈ ਸੀ।[6][7] ਕਿਉਂਕਿ ਉਥੋਂ ਦੇ ਸੁਧਾਰੇ ਚਰਚ ਦੇ ਹਲਕਿਆਂ ਵਿੱਚ ਜਾਦੂ ਦੇ ਹਵਾਲਿਆਂ ਨੂੰ ਵਰਜਿਤ ਮੰਨਿਆ ਜਾਂਦਾ ਹੈ, ਰਿਜਨੇਵਲਦ ਨੇ ਸਾਰੀ ਕਿਤਾਬ ਆਪਣੇ ਕੰਪਿਊਟਰ ਤੇ ਨਕਲ ਕਰ ਲਈ ਤਾਂ ਕਿ ਉਹ ਨਾਵਲ ਵਾਪਸ ਕਰ ਆਉਣ ਤੇ ਇਸ ਨੂੰ ਦੁਬਾਰਾ ਪੜ੍ਹ ਸਕੇ।
ਰਿਜਨੇਵਲਦ ਦੱਸਦੀ ਹੈ ਕਿ ਸੁਧਾਰ ਚਰਚ ਦੇ ਵਾਤਾਵਰਨ ਵਿੱਚ ਹੀ ਵੱਡਾ ਹੋਇਆ ਮਸ਼ਹੂਰ ਡੱਚ ਲੇਖਕ ਜਾਨ ਵੋਲਕਰ, ਉਨ੍ਹਾਂ ਦਾ ਇਸ਼ਟ ਹੈ।[6] ਕਵਿਤਾ ਵਿੱਚ ਉਨ੍ਹਾਂ ਦੀ ਦਿਲਚਸਪੀ ਬੋਲਣ ਦੀ ਥੈਰੇਪੀ ਦੌਰਾਨ ਸ਼ੁਰੂ ਹੋਈ ਸੀ ਜਦੋਂ ਉਹ ਥੈਰੇਪੀ ਦੇ ਸੈਸ਼ਨ ਦੇ ਇੰਤਜ਼ਾਰ ਦੌਰਾਨ ਉਹ ਤਸਵੀਰਾਂ ਵੇਖਦੇ ਰਹਿੰਦੇ ਜਿਨ੍ਹਾਂ `ਤੇ ਕਵਿਤਾਵਾਂ ਲਿਖੀਆਂ ਹੁੰਦੀਆਂ ਸਨ। ਜਦੋਂ ਰਿਜਨੇਵਲਦ ਦੀ ਥੈਰੇਪੀ ਚੱਲ ਰਹੀ ਸੀ, ਉਹਨਾਂ ਨੂੰ ਥੈਰੇਪਿਸਟ ਨੇ ਉਹ ਕਵਿਤਾਵਾਂ ਪੜ੍ਹਨ ਦੀ ਆਗਿਆ ਦੇ ਦਿੱਤੀ ਸੀ।[8]
ਰਿਜਨੇਵਲਦ ਨੇ ਡੱਚ ਅਧਿਆਪਕ ਬਣਨ ਲਈ ਪੜ੍ਹਾਈ ਕੀਤੀ, ਪਰ ਲਿਖਤ ਵੱਲ ਧਿਆਨ ਦੇਣ ਲਈ ਉਹ ਵਿਓਂਤ ਛੱਡ ਦਿੱਤੀ।[8] ਲਿਖਣ ਤੋਂ ਇਲਾਵਾ, ਰਿਜਨੇਵਲਦ ਇੱਕ ਫਾਰਮ ਵਿੱਚ ਕੰਮ ਕਰਦੀ ਹੈ।[9]
ਰਿਜਨੇਵਲਦ ਮਰਦ ਅਤੇ ਔਰਤ ਦੋਵਾਂ ਦੇ ਰੂਪ ਵਿੱਚ ਆਪਣੀ ਪਛਾਣ ਕਰਦੀ ਹੈ, ਸੈਕੰਡਰੀ ਸਿੱਖਿਆ ਦੌਰਾਨ ਉਨ੍ਹਾਂ ਦੇ “ਲੜਕਪਨ” ਕਾਰਨ ਤੰਗ ਕੀਤਾ ਜਾਂਦਾ ਸੀ, ਇਸ ਲਈ 19 ਸਾਲ ਦੀ ਉਮਰ ਵਿੱਚ ਰਿਜਨੇਵਲਦ ਨੇ ਦੂਜਾ ਪਹਿਲਾ ਨਾਮ ਲੂਕਾਸ ਰੱਖ ਲਿਆ।[10] ਰਿਜਨੇਵਲਦ ਉਹ / ਉਹਨਾਂ ਨਿੱਜੀ ਪੜਨਾਵਾਂ ਦੀ ਵਰਤੋਂ ਕਰਦੇ ਹਨ।[11]
ਕੰਮ
ਸੋਧੋਕਵਿਤਾ
ਸੋਧੋ- ਕਲਫਸਵਿਲੀਜ਼, 2015 (ਅੰਗਰੇਜ਼ੀ: Calf's caul, ਜਿਸ ਵਿਚੋਂ ਕੁਝ ਹਿੱਸੇ ਸਾਰਾਹ ਟਿਮਰ ਹਾਰਵੀ ਨੇ ਅੰਗਰੇਜ਼ੀ ਵਿੱਚ ਅਨੁਵਾਦ ਕੀਤੇ ਸਨ ਅਤੇ ਏਜਿਮਪੋਟੋਟ ਮੈਗਜ਼ੀਨ ਦੇ 'ਕਲੋਜ਼ ਅਪਰੈਕਸਿਮੇਸ਼ਨਜ਼' ਅਨੁਵਾਦ ਮੁਕਾਬਲੇ 2017 ਲਈ ਸ਼ਾਰਟਲਿਸਟ ਕੀਤਾ ਗਿਆ ਸੀ).[12][13]
- ਫੈਨਟੋਮਮੇਰੀ, 2019 (ਅੰਗਰੇਜ਼ੀ: ਫੈਂਟਮ ਮੇਅਰ)
ਕਿਤਾਬਾਂ
ਸੋਧੋ- ਦ ਡਿਸਕਮਫ਼ਰਟ ਆਫ਼ ਈਵਨਿੰਗ, (ਅੰਗਰੇਜ਼ੀ ਅਨੁਵਾਦ ਮਿਸ਼ੇਲ ਹਚੀਸਨ ਨੇ ਕੀਤਾ ਅਤੇ ਫੈਬਰ ਐਂਡ ਫੈਬਰ ਨੇ ਛਾਪਿਆ ਹੈ।) .
ਅਵਾਰਡ
ਸੋਧੋ- ਅੰਤਰਰਾਸ਼ਟਰੀ ਬੁੱਕਰ ਪੁਰਸਕਾਰ ਲਈ ਅਪ੍ਰੈਲ 2020 ਵਿੱਚ ਸ਼ਾਰਟਲਿਸਟਿਡ,[11][14] ਅਤੇ ਮਿਸ਼ੇਲ ਹਚੀਸਨ ਦੁਆਰਾ ਅਨੁਵਾਦਿਤ ਡਿਸਕ੍ਰੈਸ ਆਫ ਈਵਿਨੰਗ ਲਈ ਅਗਸਤ 2020 ਵਿੱਚ ਜੇਤੂ ਦੀ ਘੋਸ਼ਣਾ ਕੀਤੀ ਗਈ।[3]
- ਕਲਫਸਵਿਲੀਜ਼, ਨੂੰ 2015 ਵਿੱਚ ਡੱਚ-ਭਾਸ਼ਾ ਦੀ ਸਰਵਸ਼੍ਰੇਸ਼ਠ ਕਵਿਤਾ ਦੀ ਪਲੇਠੀ ਰਚਨਾ ਲਈ। ਬੁਡਿੰਗਹ 'ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।[15]
- ਡੀ ਅਵਾਂਡ ਓਨਜੈਮਕ ਹੈ, ਨੂੰ ਏ ਐਨ ਵੀ ਡੈਬਿਊਟੈਂਟੀਨਪ੍ਰਾਈਜ, ਸਾਲ 2019 ਦਾ ਡੱਚ ਵਿੱਚ ਸਰਬੋਤਮ ਡੈਬਿਊ ਨਾਵਲ ਦਾ ਇਨਾਮ ਦਿੱਤਾ ਗਿਆ।[16]
ਹਵਾਲੇ
ਸੋਧੋ- ↑ 1.0 1.1 Kinsella, Ana. "Marieke Lucas Rijneveld: the Dutch dairy farmer who wrote a bestseller". Dazed.
- ↑ "Marieke Lucas Rijneveld | The Booker Prizes". thebookerprizes.com. Archived from the original on 2021-08-01. Retrieved 2020-04-02.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 Flood, Alison, "Marieke Lucas Rijneveld wins International Booker for The Discomfort of Evening", The Guardian, 26 August 2020.
- ↑ "Interview with longlisted author Marieke Lucas Rijneveld and translator Michele Hutchison | The Booker Prizes". thebookerprizes.com. Archived from the original on 2021-08-01. Retrieved 2020-04-02.
{{cite web}}
: Unknown parameter|dead-url=
ignored (|url-status=
suggested) (help) - ↑ "Marieke Lucas Rijneveld: 'My stories all came back to the loss of my brother'". inews.co.uk (in ਅੰਗਰੇਜ਼ੀ). Retrieved 2020-04-02.
- ↑ 6.0 6.1 6.2 "Marieke Lucas Rijneveld in Tims ^ tent: maar dan op een eiland". youtube.com (in ਡੱਚ). Retrieved 2020-04-12.
- ↑ "'WAT ZAL MIJN FAMILIE ZEGGEN ALS DE DICHTBUNDEL UITKOMT?'". cjp.nl (in ਡੱਚ). Retrieved 2020-04-12.
- ↑ 8.0 8.1 "'Me alleen Lucas noemen zou ik een te grote stap vinden, maar ik word nooit meer alleen Marieke'". volkskrant.nl (in ਡੱਚ). Retrieved 2020-04-12.
- ↑ https://www.volkskrant.nl/cultuur-media/marieke-lucas-rijneveld-literaire-belofte-van-2015-door-al-het-succes-heb-ik-een-enorme-werkdrift-gekregen~b81603eb/
- ↑ Berkeljon, Sara (2018-02-02). "'Me alleen Lucas noemen zou ik een te grote stap vinden, maar ik word nooit meer alleen Marieke'". de Volkskrant (in ਡੱਚ). Retrieved 2020-08-26.
- ↑ 11.0 11.1 Flood, Alison (2020-04-02). "International Booker prize shortlist led by 28-year-old's debut". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 2020-04-02.
- ↑ "from Calf's Caul - Asymptote". www.asymptotejournal.com (in ਅੰਗਰੇਜ਼ੀ). Retrieved 2020-04-02.
- ↑ "Close Approximations: In Conversation With Poetry Runner-up Sarah Timmer Harvey - Asymptote Blog" (in ਅੰਗਰੇਜ਼ੀ). Retrieved 2020-04-02.
- ↑ Self, John. "The Discomfort of Evening by Marieke Lucas Rijneveld review — no comfort on this farm" (in ਅੰਗਰੇਜ਼ੀ). ISSN 0140-0460. Retrieved 2020-04-02.
- ↑ "Marieke Lucas Rijneveld (poet) - The Netherlands - Poetry International". www.poetryinternational.org. Retrieved 2020-04-02.
- ↑ "news - Winners ANV Debutantenprijs - Letterenfonds". www.letterenfonds.nl. Archived from the original on 2020-01-18. Retrieved 2020-04-02.