ਮਾਲਵਾ
ਮਾਲਵਾ, ਪੱਛਮੀ ਕੇਂਦਰੀ ਭਾਰਤ ਵਿੱਚ ਇੱਕ ਕੁਦਰਤੀ ਖੇਤਰ ਹੈ ਜੋ ਜਵਾਲਾਮੁਖੀ ਮੂਲ ਦੇ ਇੱਕ ਪਠਾਰ ਉੱਤੇ ਸਥਿਤ ਹੈ। ਇਹ ਮੱਧ ਪ੍ਰਦੇਸ਼ ਦੇ ਪੱਛਮੀ ਭਾਗ ਅਤੇ ਰਾਜਸਥਾਨ ਦੇ ਦੱਖਣ-ਪੱਛਮੀ ਭਾਗ ਤੋਂ ਬਣਿਆ ਇਹ ਖੇਤਰ ਪ੍ਰਾਚੀਨ ਕਾਲ ਤੋਂ ਹੀ ਇੱਕ ਆਜ਼ਾਦ ਰਾਜਨੀਤਕ ਇਕਾਈ ਰਿਹਾ ਹੈ। ਮਾਲਵਾ ਦਾ ਬਹੁਤਾ ਭਾਗ ਚੰਬਲ ਨਦੀ ਅਤੇ ਇਸ ਦੀਆਂ ਸ਼ਾਖਾਵਾਂ ਦੁਆਰਾ ਸਿੰਜਿਆ ਜਾਂਦਾ ਹੈ, ਪੱਛਮੀ ਭਾਗ ਮਾਹੀ ਨਦੀ ਦੁਆਰਾ ਸਿੰਜਿਆ ਜਾਂਦਾ ਹੈ। ਹਾਲਾਂਕਿ ਇਸਦੀਆਂ ਰਾਜਨੀਤਕ ਸੀਮਾਵਾਂ ਸਮਾਂ ਸਮੇਂ ਤੇ ਥੋੜ੍ਹੀਆਂ ਪਰਿਵਰਤਿਤ ਹੁੰਦੀਆਂ ਰਹੀਆਂ ਤਦ ਵੀ ਇਸ ਖੇਤਰ ਵਿੱਚ ਆਪਣੀ ਵਿਸ਼ੇਸ਼ ਸਭਿਅਤਾ, ਸੰਸਕ੍ਰਿਤੀ ਅਤੇ ਭਾਸ਼ਾ ਦਾ ਵਿਕਾਸ ਹੋਇਆ ਹੈ। ਮਾਲਵੇ ਦੇ ਬਹੁਤੇ ਭਾਗ ਦਾ ਗਠਨ ਜਿਸ ਪਠਾਰ ਦੁਆਰਾ ਹੋਇਆ ਹੈ ਉਸਦਾ ਨਾਮ ਵੀ ਇਸ ਆਂਚਲ ਦੇ ਨਾਮ ਤੋਂ ਮਾਲਵਾ ਦਾ ਪਠਾਰ ਹੈ। ਇਸਨੂੰ ਪ੍ਰਾਚੀਨ ਕਾਲ ਵਿੱਚ ਮਾਲਵਾ ਜਾਂ ਮਾਲਵੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਵਰਤਮਾਨ ਵਿੱਚ ਮੱਧ ਪ੍ਰਦੇਸ਼ ਪ੍ਰਾਂਤ ਦੇ ਪੱਛਮੀ ਭਾਗ ਵਿੱਚ ਸਥਿਤ ਹੈ। ਸਮੁੰਦਰ ਤਲ ਤੋਂ ਇਸਦੀ ਔਸਤ ਉਚਾਈ 496 ਮੀ ਹੈ।
ਮਾਲਵਾ | |
---|---|
Natural region (former administrative division) | |
Mhow cantonment area in Malwa | |
Malwa (highlighted) as per 1823 depiction of India by Fielding Lucas Jr. | |
ਦੇਸ਼ | ਭਾਰਤ |
Area | |
• Total | 81,767 km2 (31,570 sq mi) |
ਉਚਾਈ[1] | 500 m (1,600 ft) |
ਅਬਾਦੀ (2001) | |
• ਕੁੱਲ | 1,88,89,000 |
• ਘਣਤਾ | 230/km2 (600/sq mi) |
ਭਾਸ਼ਾਵਾਂ | |
• ਮੇਜਰ ਭਾਸ਼ਾ | ਮਾਲਵੀ, ਹਿੰਦੀ |
• ਜਨਮ ਦਰ | 31.6 (2001) |
• ਮੌਤ ਦੀ ਦਰ | 31.6 (2001) |
• ਬਾਲ ਮ੍ਰਿਤਕ ਦਰ | 93.8 (2001) |
ਟਾਈਮ ਜ਼ੋਨ | IST (UTC+05:30) |
ISO 3166 ਕੋਡ | IN-MP |
ਵੱਡਾ ਸ਼ਹਿਰ | ਇੰਦੌਰ |
ਹਵਾਲੇਸੋਧੋ
- ↑ Average elevation of the Malawa Plateau