ਮਾਲਵਿਕਾਗਨਿਮਿਤਰਮ (ਦੇਵਨਾਗਰੀ: मालविकाग्निमित्रम्, ਭਾਵ ਮਾਲਵਿਕਾ ਅਤੇ ਅਗਨੀਮਿਤਰ) ਕਾਲੀਦਾਸ ਦਾ ਪਹਿਲਾ ਸੰਸਕ੍ਰਿਤ ਡਰਾਮਾ ਹੈ।[1] ਇਸ ਵਿੱਚ ਮਾਲਵਦੇਸ਼ ਦੀ ਰਾਜਕੁਮਾਰੀ ਮਾਲਵਿਕਾ ਅਤੇ ਵਿਦੀਸ਼ਾ ਦੇ ਰਾਜੇ ਅਗਨੀਮਿਤਰ ਦਾ ਪ੍ਰੇਮ ਅਤੇ ਉਹਨਾਂ ਦੇ ਵਿਆਹ ਦਾ ਵਰਣਨ ਹੈ।

ਇਹ ਸ਼ਿੰਗਾਰ ਰਸ ਪ੍ਰਧਾਨ ਪੰਜ ਅੰਕਾਂ ਦਾ ਡਰਾਮਾ ਹੈ। ਇਹ ਕਾਲੀਦਾਸ ਦੀ ਪਹਿਲੀ ਨਾਟ ਰਚਨਾ ਹੈ; ਇਸ ਲਈ ਇਸ ਵਿੱਚ ਉਹ ਮਿਠਾਸ ਅਤੇ ਸੁਹਜਾਤਮਕ ਰਸ ਨਹੀਂ ਜੋ ਵਿਕਰਮੋਰਵਸ਼ੀ ਅਤੇ ਅਭਿਗਿਆਨਸ਼ਾਕੁੰਤਲਮ ਵਿੱਚ ਹੈ। ਵਿਦੀਸ਼ਾ ਦਾ ਰਾਜਾ ਅਗਨੀਮਿਤਰ ਇਸ ਡਰਾਮੇ ਦਾ ਨਾਇਕ ਹੈ ਅਤੇ ਵਿਦਭ੍ਰਰਾਜ ਦੀ ਸਕੀ ਭੈਣ ਮਾਲਵਿਕਾ ਇਸ ਦੀ ਨਾਇਕਾ ਹੈ। ਇਸ ਡਰਾਮੇ ਵਿੱਚ ਇਨ੍ਹਾਂ ਦੋਨਾਂ ਦੀ ਪ੍ਰੇਮ ਕਥਾ ਹੈ।"

ਕਾਲੀਦਾਸ ਨੇ ਸ਼ੁਰੂ ਵਿੱਚ ਹੀ ਸੂਤਰਧਾਰ ਤੋਂ ਕਹਾਇਆ ਹੈ -

ਪੁਰਾਣਮਿਤਿਏਵ ਨ ਸਾਧੁ ਸਰਵਂ ਨ ਚਾਪਿ ਕਾਵਿਅਂ ਨਵਮਿਤਿਅਵਦਿਅਮ।

ਸੰਤ: ਪਰੀਕਸ਼ਿਆਨਿਇਤਰਦਭਜੰਤੇ ਮੂਢ: ਪਰਪ੍ਰਤਿਅਇਨੇਇਬੁੱਧਿ: ॥

ਅਰਥਾਤ ਪੁਰਾਣੀ ਹੋਣ ਤੋਂ ਹੀ ਨਾ ਤਾਂ ਸਾਰੀਆਂ ਵਸਤੁਆਂ ਚੰਗੀਆਂ ਹੁੰਦੀਆਂ ਹਨ ਅਤੇ ਨਾ ਹੀ ਨਵੀਆਂ ਹੋਣ ਨਾਲ ਬੁਰੀਆਂ। ਵਿਵੇਕਸ਼ੀਲ ਵਿਅਕਤੀ ਆਪਣੀ ਬੁੱਧੀ ਨਾਲ ਪਰੀਖਿਆ ਕਰ ਕੇ ਸਭ ਤੋਂ ਵਧੀਆ ਚੀਜ਼ ਨੂੰ ਅੰਗੀਕਾਰ ਕਰ ਲੈਂਦੇ ਹਨ ਅਤੇ ਮੂਰਖ ਲੋਕ ਦੂਸਰਿਆਂ ਦੇ ਦੱਸਣ ਉੱਤੇ ਰੱਖਣ ਅਤੇ ਛੱਡਣ ਦਾ ਫ਼ੈਸਲਾ ਕਰਦੇ ਹਨ।

ਇਹ ਡਰਾਮਾ ਨਾਟ - ਸਾਹਿਤ ਦੇ ਸ਼ਾਨਦਾਰ ਅਧਿਆਏ ਦਾ ਪਹਿਲਾਂ ਵਰਕਾ ਹੈ।

ਹਵਾਲੇ

ਸੋਧੋ