ਮਾਲ ਵਿਭਾਗ
ਮਾਲ ਵਿਭਾਗ (English: Revenue Department) ਦਾ ਸਮਾਨ ਅਰਥੀ ਸ਼ਬਦ ਹੈ। ਭਾਰਤ ਵਿੱਚ ਮੌਜੂਦਾ ਮਾਲ ਵਿਭਾਗ (ਤਾਮਿਲਨਾਡੂ ਰਾਜ ਦੇ ਹਵਾਲੇ ਅਨੁਸਾਰ) ਦੀ ਸਥਾਪਨਾ ਅੰਗਰੇਜ਼ੀ ਰਾਜ ਦੌਰਾਨ 1803 ਵਿੱਚ ਕੀਤੀ ਗਈ ਸੀ। ਇਸ ਨੂੰ ਬਾਅਦ ਵਿੱਚ ਅੰਗਰੇਜ਼ੀ ਰਾਜ ਦੌਰਾਨ ਹੀ 1864 ਵਿੱਚ ‘ਰੈਵਨਿਊ ਰਿਕਵਰੀ ਐਕਟ’ ਦੇ ਤਹਿਤ ਸੋਧਿਆ ਗਿਆ। ਇਸ ਤੋਂ ਬਾਅਦ ਵੀ ਸਮੇਂ ਸਮੇਂ ’ਤੇ ਇਸ ਵਿੱਚ ਸੋਧਾਂ ਕੀਤੀਆਂ ਗਈਆਂ।[1]
ਮਾਲ ਵਿਭਾਗ ਦਾ ਮੁੱਖ ਕਾਰਜ ਜਮੀਨ ਨਾਲ ਸਬੰਧੀ ਕਾਨੂੰਨਾਂ ਦਾ ਪ੍ਰਬੰਧਨ ਕਰਨਾ, ਮਾਲੀਏ ਦੀ ਵਸੂਲੀ ਕਰਨਾ ਅਤੇ ਜਮੀਨੀ ਰਿਕਾਰਡ ਨੂੰ ਅਪਗ੍ਰੇਡ ਕਰਨਾ ਅਤੇ ਉਸਦੀ ਸਾਂਭ ਸੰਭਾਲ ਕਰਨਾ ਆਦਿ, ਇਸ ਦੇ ਮੁੱਖ ਕਾਰਜ ਹਨ।
ਭਾਰਤੀ ਪੰਜਾਬ ਦੇ ਮਾਲ ਵਿਭਾਗ ਵਿੱਚ ਅੱਜ ਵੀ ਅਰਬੀ ਫਾਰਸੀ ਜਾਂ ਪਸਤੋ ਦੇ ਅਨੇਕਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਹਵਾਲੇ
ਸੋਧੋ- ↑ "Department of Revenue (Tamil Nadu)", Wikipedia (in ਅੰਗਰੇਜ਼ੀ), 2023-12-10, retrieved 2024-10-04