ਮਾਵਾਕੈਮਟੇਨ
ਮਾਵਾਕੈਮਟੇਨ, ਕੈਮਜ਼ਿਓਸ ਬ੍ਰਾਂਡ ਨਾਮ ਹੇਠ ਵੇਚੀ ਜਾਣ ਵਾਲੀ ਇਕ ਦਵਾਈ ਹੈ ਜੋ ਹਾਈਪਰਟ੍ਰੋਫਿਕ ਔਬਸਟਰਕਟਿਵ ਕਾਰਡੀਓਮਾਇਓਪੈਥੀ (HCOM) ਦੇ ਇਲਾਜ ਲਈ ਵਰਤੀ ਜਾਂਦੀ ਹੈ।[1] ਇਸ ਦਾ ਸੇਵਨ ਮੂੰਹ ਦੁਆਰਾ ਕਿਤਾ ਜਾਂਦਾ ਹੈ।[1]
ਆਮ ਮਾੜੇ ਪ੍ਰਭਾਵਾਂ ਵਿੱਚ ਚੱਕਰ ਆਉਣੇ ਅਤੇ ਸਿੰਕੋਪ ਸ਼ਾਮਲ ਹਨ।[1] ਹੋਰ ਮਾੜੇ ਪ੍ਰਭਾਵਾਂ ਵਿੱਚ ਦਿਲ ਦੀ ਅਸਫਲਤਾ ਸ਼ਾਮਲ ਹੋ ਸਕਦੀ ਹੈ।[1] ਗਰਭ ਅਵਸਥਾ ਵਿੱਚ ਵਰਤੋਂ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ।[1] ਇਹ ਇੱਕ ਕਾਰਡੀਅਕ ਮਾਈਓਸਿਨ ਇਨਿਹਿਬਟਰ ਹੈ।[1]
ਮਾਵਾਕੈਮਟੇਨ ਨੂੰ 2022 ਵਿੱਚ ਸੰਯੁਕਤ ਰਾਜ ਵਿੱਚ ਡਾਕਟਰੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਸੀ।[1] ਇਹ 2022 ਤੱਕ ਯੂਰਪ ਜਾਂ ਯੂਨਾਈਟਿਡ ਕਿੰਗਡਮ ਵਿੱਚ ਉਪਲਬਧ ਨਹੀਂ ਹੈ।[2] ਸੰਯੁਕਤ ਰਾਜ ਵਿੱਚ ਇੱਕ ਮਹੀਨੇ ਦੀ ਦਵਾਈ ਦੀ ਕੀਮਤ ਲਗਭਗ 7,800 ਅਮਰੀਕੀ ਡਾਲਰ ਹੈ।[3]
ਹਵਾਲੇ
ਸੋਧੋ- ↑ 1.0 1.1 1.2 1.3 1.4 1.5 1.6 "Camzyos- mavacamten capsule, gelatin coated". DailyMed. 28 April 2022. Archived from the original on 3 July 2022. Retrieved 15 May 2022.
- ↑ "Mavacamten". SPS - Specialist Pharmacy Service. 19 October 2018. Archived from the original on 24 June 2022. Retrieved 12 December 2022.
- ↑ "Camzyos Prices, Coupons, Copay & Patient Assistance". Drugs.com (in ਅੰਗਰੇਜ਼ੀ). Archived from the original on 22 May 2023. Retrieved 12 December 2022.