ਮਾਹੀਆ ਪੰਜਾਬੀ ਦਾ ਅਤਿਅੰਤ ਲੋਕ ਪ੍ਰਚੱਲਤ ਸ਼ਿੰਗਾਰ ਰਸ ਅਤੇ ਕਰੁਣਾ ਰਸ ਨਾਲ ਭਰਪੂਰ ਲੋਕ ਪ੍ਰਤਿਭਾ ਦਾ ਤਰਾਸਿਆ ਲੋਕ ਗੀਤ ਹੈ।[1] ਮਾਹੀਆ ਵਿੱਚ ਸ਼ਿੰਗਾਰ ਦੇ ਬਿਰਹ ਪੱਖ ਦੀ ਬਹੁਤ ਪ੍ਰਭਾਵਸ਼ਾਲੀ ਪੇਸ਼ਕਾਰੀ ਹੁੰਦੀ ਹੈ। ਇਹ ਮਾਤ੍ਰਿਕ ਛੰਦ ਵਿੱਚ ਤਿੰਨ ਪੰਕਤੀਆਂ ਵਿੱਚ ਪੂਰਾ ਗੀਤ ਹੁੰਦਾ ਹੈ। ਪਹਿਲੀ ਕਤਾਰ ਵਿੱਚ 12 ਮਾਤਰਾਵਾਂ, ਦੂਜੀ ਕਤਾਰ ਵਿੱਚ 10 ਅਤੇ ਫੇਰ ਤੀਜੀ ਕਤਾਰ ਵਿੱਚ 12 ਮਾਤਰਾਵਾਂ ਹੁੰਦੀਆਂ ਹਨ। ਮਾਹੀਆ ਸ਼ਬਦ ਮਾਹੀ ਤੋਂ ਨਿਕਲਿਆ ਹੈ। ਮਾਹੀ ਦਾ ਅਰਥ ਮਹੀਆਂ(ਮੱਝਾਂ) ਚਾਰਨ ਵਾਲੇ ਵਾਗੀ ਦੇ ਹਨ। ਹੌਲੀ ਹੌਲੀ ਇਹ ਸ਼ਬਦ ‘ਮਾਹੀ’ ਰਾਂਝੇ ਨਾਲ ਇੱਕਮਿੱਕ ਹੋਕੇ ਪ੍ਰੀਤਮ ਦੇ ਅਰਥਾਂ ਵਿੱਚ ਵਰਤਿਆ ਜਾਣ ਲੱਗਾ। ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਇਹ ਪੁਰਾਤਨ ਕਾਲ ਤੋਂ ਹੀ ਲੋਕਪ੍ਰਿਆ ਰਿਹਾ ਹੈ। ਇਨ੍ਹਾਂ ਸਾਰੇ ਖੇਤਰਾਂ ਵਿੱਚ ਇਸ ਦਾ ਰੂਪ ਵਿਧਾਨ ਤੇ ਗਾਉਣ ਦੀ ਪ੍ਰਥਾ ਇਕਸਾਰ ਹੈ।[1]

ਹਵਾਲੇ

ਸੋਧੋ