ਮਿਤਾਲੀ ਮਧੁਮਿਤਾ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਹੈ।[1] ਲੈਫਟੀਨੈਂਟ ਕਰਨਲ ਮਿਤਾਲੀ ਮਧੁਮਿਤਾ ਨੇ[1]ਕਾਬੁਲ, ਅਫਗਾਨਿਸਤਾਨ ਵਿੱਚ ਭਾਰਤੀ ਦੂਤਘਰ ਉੱਤੇ 26 ਫਰਵਰੀ 2010 ਨੂੰ ਅੱਤਵਾਦੀ ਹਮਲੇ ਦੌਰਾਨ ਦਿਖਾਈ ਗਈ ਮਿਸਾਲੀ ਹਿੰਮਤ[2] ਅਤੇ ਜੰਮੂ ਅਤੇ ਕਸ਼ਮੀਰ|ਜੰਮੂ-ਕਸ਼ਮੀਰ [1] ਅਤੇ ਉੱਤਰ-ਪੂਰਬ ਵਿੱਚ ਕਾਰਵਾਈਆਂ ਲਈ 2011 ਵਿਚ ਸੈਨਾ ਮੈਡਲ ਪ੍ਰਾਪਤ ਕੀਤਾ।[2] ਲੈਫਟੀਨੈਂਟ ਕਰਨਲ ਮਧੁਮਿਤਾ [3] ਭਾਰਤੀ ਦੂਤਾਵਾਸ ਵਿੱਚ ਗਈ ਜਿਸ ਉੱਤੇ ਹਮਲਾ ਹੋਇਆ ਅਤੇ ਉਸਨੇ ਮਲਬੇ ਵਿੱਚੋਂ ਕਈ ਜ਼ਖਮੀ ਨਾਗਰਿਕਾਂ ਅਤੇ ਫੌਜ ਦੇ ਜਵਾਨਾਂ ਨੂੰ ਬਚਾਇਆ। 2010 ਦੇ ਕਾਬੁਲ ਦੂਤਾਵਾਸ ਹਮਲੇ ਵਿੱਚ ਸੱਤ ਭਾਰਤੀਆਂ ਸਮੇਤ ਲਗਭਗ 19 ਲੋਕਾਂ ਦੀ ਜਾਨ ਚਲੀ ਗਈ ਸੀ।[4]


Mitali Madhumita
ਵਫ਼ਾਦਾਰੀIndia
ਸੇਵਾ/ਬ੍ਰਾਂਚIndian army
ਰੈਂਕLieutenant Colonel
Commands heldArmy Education Corps, Kabul, Afghanistan 2010–2011
ਇਨਾਮSena Medal

ਫੌਜ ਦਾ ਕਰੀਅਰ ਅਤੇ ਫੌਜ ਵਿੱਚ ਰਹਿਣ ਲਈ ਕਾਨੂੰਨੀ ਲੜਾਈ

ਸੋਧੋ

ਮਧੂਮਿਤਾ ਸਾਲ 2000 ਵਿੱਚ ਸ਼ੋਰਟ ਸਰਵਿਸ ਕਮਿਸ਼ਨ 'ਤੇ ਫੌਜ ਵਿੱਚ ਭਰਤੀ ਹੋਈ ਸੀ।[5] ਉਹ ਆਰਮੀ ਐਜੂਕੇਸ਼ਨ ਕੋਰ ਦਾ ਹਿੱਸਾ ਸੀ ਅਤੇ ਫੌਜ ਦੇ ਅੰਗਰੇਜ਼ੀ ਭਾਸ਼ਾ ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਉਸਨੇ ਕਾਬੁਲ, ਅਫਗਾਨਿਸਤਾਨ ਵਿੱਚ ਸੇਵਾ ਨਿਭਾਈ ਸੀ। ਮਧੂਮਿਤਾ ਨੂੰ ਜੰਮੂ-ਕਸ਼ਮੀਰ ਅਤੇ ਭਾਰਤੀ ਰਾਜ ਦੇ ਉੱਤਰ-ਪੂਰਬ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਵੀ ਤਾਇਨਾਤ ਕੀਤਾ ਗਿਆ ਸੀ।[6] ਮਧੁਮਿਤਾ ਨੇ ਇੱਕ ਸ਼ੋਰਟ ਸਰਵਿਸ ਕਮਿਸ਼ਨ ਦੀ ਅਫਸਰ ਹੋਣ ਦੇ ਨਾਤੇ ਫੌਜ ਨੂੰ ਸਥਾਈ ਕਮਿਸ਼ਨ ਲਈ ਬੇਨਤੀ ਕੀਤੀ ਸੀ ਪਰ ਰੱਖਿਆ ਮੰਤਰਾਲੇ ਨੇ ਉਸਦੀ ਬੇਨਤੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਮਧੂਮਿਤਾ ਨੇ ਰੱਖਿਆ ਮੰਤਰਾਲੇ ਦੇ ਮਾਰਚ 2014 ਵਿੱਚ ਆਰਮਡ ਫੋਰਸਿਜ਼ [7] ਟ੍ਰਿਬਿਊਨਲ ਨੇ ਪਾਇਆ ਕਿ ਉਸ ਦੀ ਬੇਨਤੀ ਯੋਗ ਸੀ ਅਤੇ ਫਰਵਰੀ 2015 ਵਿੱਚ ਰੱਖਿਆ ਮੰਤਰਾਲੇ ਨੂੰ ਉਸ ਨੂੰ ਮੁੜ ਬਹਾਲ ਕਰਨ ਦੇ ਨਿਰਦੇਸ਼ ਦਿੱਤੇ।[7] ਹਾਲਾਂਕਿ ਰੱਖਿਆ ਮੰਤਰਾਲੇ ਨੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ ਆਦੇਸ਼ ਦੇ ਵਿਰੁੱਧ ਅਪੀਲ ਕਰਦਿਆਂ ਕਿਹਾ ਕਿ ਮਧੂਮਿਤਾ ਨੇ ਇੱਕ ਸ਼ੋਰਟ ਸਰਵਿਸ ਕਮਿਸ਼ਨ 'ਤੇ ਫੌਜ ਵਿੱਚ ਭਰਤੀ ਹੋਈ ਸੀ।[7] 2016 ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਉਸ ਨੂੰ ਭਾਰਤੀ ਫੌਜ ਵਿੱਚ ਸਥਾਈ ਕਮਿਸ਼ਨ ਦੇਣ ਦੇ ਵਿਰੁੱਧ ਰੱਖਿਆ ਮੰਤਰਾਲੇ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ।[8]

ਸੈਨਾ ਮੈਡਲ

ਸੋਧੋ
 
ਸੈਨਾ ਮੈਡਲ

ਹਵਾਲੇ

ਸੋਧੋ

 

  1. 1.0 1.1 1.2 "Sena Medal for female Army officer". thehindu.com. Retrieved 2017-07-13.
  2. 2.0 2.1 "Only army woman to win gallantry award fights to stay in the force". Hindustan Times. Retrieved 2017-07-13.
  3. "Lt Col Mithali to remain in service". tribuneindia.com. Archived from the original on 2018-09-19. Retrieved 2017-07-15.
  4. "First woman officer to get Sena medal". timesofindia.indiatimes.com. Retrieved 2017-07-13.
  5. "short service commission". indiatoday.intoday.in. Retrieved 2017-07-13.
  6. "served in Kabul, Afghanistan". archive.indianexpress.com. Retrieved 2017-07-13.
  7. 7.0 7.1 7.2 "Supreme Court seeks Centre's response on Lt Col Mitali Madhumita's plea". economictimes.indiatimes.com. Retrieved 2017-07-15.
  8. "Supreme Court Rejects Government's Plea On Grant Of Commission To Woman Officer". ndtv.com. Retrieved 2017-07-15.