ਮਿੱਥ ਵਿਗਿਆਨ

(ਮਿਥਿਹਾਸ ਤੋਂ ਮੋੜਿਆ ਗਿਆ)

ਮਿੱਥ ਸ਼ਬਦ ਦੀ ਉੱਤਪਤੀ ਗ੍ਰੀਕ ਸ਼ਬਦ (muthos) ਜਾਂ (mythus) ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ - ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿੱੱਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸਭਿਅਤਾ ਦੇ ਮੁੱਢਲੇ ਕਾਲ ਦੀਆਂ ਰੂੜ੍ਹ ਕਹਾਣੀਆਂ,ਲੋਕ ਵਿਸ਼ਵਾਸਾਂ,ਉੱਤੇ ਆਧਾਰਿਤ ਦੰਤ ਕਥਾਵਾਂ ਅਤੇ ਪਰੰਪਰਾਗਤ ਰਹੁ ਰੀਤਾਂ ਨਾਲ ਸੰਬੰਧਿਤ ਧਾਰਨਾਵਾਂ ਦੇ ਸਮੁੱਚੇ ਅਧਿਅਐਨ ਨੂੰ "ਮਾਈਥੋਲੋਜੀ " ਕਿਹਾ ਜਾ ਸਕਦਾ ਹੈ।ਜਿਸ ਵਿੱਚ ਦੇਵੀ ਦੇਵਤਿਆਂ, ਦਿਵ ਪੁਰਸ਼ਾਂ,ਦੇਵੀਕ੍ਰਿਤ ਮੋਢੀ ਵਿਅਕਤੀਆਂ ਅਤੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਮਾਨਤਾਵਾਂ ਆ ਜਾਂਦੀਆਂ ਹਨ।

ਮਿੱਥ ਆਪਣੇ ਮੂਲ ਸੁਭਾਅ ਵਿੱਚ ਇੱਕ ਸ਼ਾਬਦਿਕ ਕਲਾ ਹੈ ਪਰ ਵਿਸ਼ਵਾਸ ਦੀ ਪੱਧਰ ਤੇ ਸਾਧਾਰਨ ਲੋਕਾਂ ਵਿੱਚ ਆਮ ਪ੍ਰਚੱਲਿਤ ਹੋਣ ਕਰ ਕੇ ਇਸ ਦੀ ਬਿਰਤੀ ਮੌਖਿਕ ਸਾਹਿਤ ਵਾਲੀ ਹੀ ਹੈ। ਸ਼ਾਬਦਿਕ ਕਲਾ ਤੋਂ ਸਾਡਾ ਭਾਵ ਸਿਰਫ਼ ਸ਼ਬਦਾਂ ਦਾ ਸੰਗ੍ਰਹਿ ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਵਿਲੱਖਣ ਵਿਧਾਨ ਹੈ। ਹਰ ਮਿੱਥ ਰਚਨਾ ਆਪਣੇ ਪ੍ਰਯੋਜਨ ਵਿਧਾਨ ਵਿੱਚ ਕਿਸੇ ਗੁੱਝੇ ਅਤੇ ਰਹੱਸਮਈ ਵਿਚਾਰ ਨੂੰ ਸੰਚਾਰਿਤ ਕਰ ਰਹੀ ਹੁੰਦੀ ਹੈ। ਮਿੱਥ ਰਚਨਾ ਆਦਮ ਬਿਰਤੀ ਦੀ ਰਚਨਾ ਹੈ। ਹਰ ਜਾਤੀ ਕੋਲ਼ ਆਪਣੀਆਂ ਸੱਭਿਆਚਾਰਕ ਰੂੜ੍ਹੀਆਂ ਨਾਲ਼ ਓਤ ਪੋਤ ਮਿੱਥਾਂ ਦਾ ਅਤੁੱਟ ਭੰਡਾਰ ਹੈ। ਮਿੱਥ ਦੀ ਰਚਨਾ ਅਤਾਰਕਿਕ ਹੋਣ ਦੇ ਬਾਵਜੂਦ ਵੀ ਇਸ ਕੋਲ਼ ਆਪਣਾ ਤਰਕ ਹੁੰਦਾ ਹੈ। ਜਿਸ ਚੀਜ਼ ਨੂੰ ਵਿਗਿਆਨ ਨਹੀਂ ਸਮਝ ਸਕਦਾ ਉਸ ਦਾ ਹੱਲ ਮਿੱਥ ਕੋਲ਼ ਹੁੰਦਾ ਹੈ। ਮਿਥਿਹਾਸ ਦਾ ਵਰਤਾਰਾ ਮਨੁੱਖੀ ਸਮਾਜ ਦੇ ਆਰੰਭਕ ਸਮੇਂ ਤੋਂ ਹੀ ਇਸ ਨਾਲ ਜੁੜਿਆ ਹੋਇਆ ਹੈ। ਮਿਥਿਹਾਸਕ ਕਥਾਵਾਂ ਜੀਵਨ ਦੇ ਦਾਰਸ਼ਨਿਕ ਪੱਖਾਂ, ਲੌਕਿਕ ਸਮਝ ਬਾਰੇ ਸਹਿਜ ਅਤੇ ਰੌਚਕ ਢੰਗ ਨਾਲ ਗਿਆਨ ਪ੍ਰਦਾਨ ਕਰਦੀਆਂ ਹਨ।

1) ਡਾ.ਕਰਨੈਲ ਸਿੰੰਘ ਅਨੁਸਾਰ "ਮਿੱਥ ਵਿੱਚ ਸਾਧਾਰਨ ਜਨਤਾ ਦੇ ਮਨ ਅੰਦਰ ਪਰਮਾਤਮਾ,ਮਨੁੱਖ,ਬ੍ਰਹਿਮੰਡ ਅਤੇ ਪ੍ਰਕ੍ਰਿਤੀ ਨਾਲ ਜੁੜੇ ਹੋਏ ਅਨੇਕਾਂ ਸ਼ੰਕਿਆਂ ਅਤੇ ਰਹੱਸਾਂ ਦਾ ਮਾਨਵੀ ਸਪਸ਼ਟੀਕਰਨ ਦਿੱਸ ਪੈਂਦਾ ਹੈ।"

2)ਡਾ.ਵਣਜਾਰਾ ਬੇਦੀ ਅਨੁਸਾਰ "ਮਿੱਥ ਨਿਰੋਲ ਦੇਵਤਿਆਂ ਦੀ ਕਥਾ ਨਹੀਂ ਹੁੰਦੀ ਆਸੁਰਾਂ ਤੇ ਸ਼ਰਧਾ ਦਾ ਬਿਰਤਾਂਤ ਵੀ ਹੋ ਸਕਦੀ ਹੈੈ।"

3)ਡਾ.ਸੇਵਾ ਸਿੰਘ  ਸਿੱਧੂ ਅਨੁਸਾਰ" ਮਿੱਥ ਦਾ ਪਸਾਰ ਬਹੁਪਰਕਾਰੀ ਹੈ  ਜਿਹੜਾ ਮਾਨਵੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਦਾ ਹੈ।ਜੇਕਰ ਰਾਤ ਗਹੁ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਮਿੱਥ ਸ਼ਬਦ ਦੇ ਸਰਲ ਅਰਥਾਂ ਨੂੰ ਹੀ ਸਾਹਮਣੇ ਰੱਖਿਆ ਜਾਵੇ ਤਾਂ ਇਹ ਮਨੁੱਖ ਦੀ ਕਲਪਨਾ ਜਾਂ ਚਿਤਾਵਣੀ ਦੇ ਹੀ ਅਰਥ ਪ੍ਦਰਸਿਤ ਕਰਦਾ ਹੈ। ਇਸ ਦਿ੍ਸਟੀ ਤੋਂ ਜਦੋਂ ਅਸੀਂ ਮਾਨਵੀ ਇਤਿਹਾਸ ਦੇ ਵਿਕਾਸ ਵੱਲ ਝਾਤ ਮਾਰਦੇ ਹਾਂ ਤਾਂ ਕੁੱਝ ਇਸ ਤਰਾ ਪ੍ਤੀਤ ਹੁੰਦਾ ਹੈ। ਕਿ ਆਦਿ ਮਨੁੱਖ ਜਾਤੀ ਜਦੋਂ ਅਜੇ ਜੰਗਲਾਂ ਵਿੱਚ ਹੀ ਰਹਿੰਦੀ ਸੀ ਤਾਂ ਉਹ ਕੁਦਰਤ ਦੀਆਂ ਅਸੀਮ ਸਕਤੀਆਂ ਤੋਂ ਭੈਭੀਤ ਰਹਿੰਦੀ ਸੀ। ਅਤੇ ਉਹਨਾ ਪ੍ਤੀ ਅਨੇਕਾਂ ਤਰਾਂ ਦੀਆਂ ਮਿੱਥਾਂ ਮਿੱਥੀਆਂ ਅਤੇ ਉਹਨਾਂ  ਨੂੰ ਦੇਵੀ ਦੇਵਤਿਆਂ ਦਾ ਨਾਮ ਦਿੱਤਾ ਇੱਥੋਂ ਤੱਕ ਕਿ ਧਰਮ ਦੀ ਘਾੜਤ ਵੀ ਮਨੁੱਖ ਦੇ ਡਰ ਦਾ ਸਿੱਟਾ ਹੈ।"

=ਮਨੁੱਖੀ ਜੀਵਨ ਦੇ ਪੱਖ

ਸੋਧੋ

‘ਭਾਰਤੀ ਪਰੰਪਰਾ ਵਿੱਚ ਮਿੱਥ ਕਥਾਵਾਂ ਦਾ ਵਿਸ਼ਾ ਆਮ ਕਰ ਕੇ ਅਧਰਮ ਦਾ ਨਾਸ਼ ਤੇ ਧਰਮ ਨੂੰ ਥਾਪਣਾ ਰਿਹਾ ਹੈ। ਪੰਜਾਬੀ ਲੋਕ ਸਾਹਿਤ ਵਿੱਚ ਉੱਘੇ ਵਿਅਕਤੀਆਂ ਦੇ ਜੀਵਨ ਨਾਲ ਮਿੱਥ-ਕਥਾਵਾਂ ਜੁੜੀਆਂ ਹੋਈਆਂ ਹਨ। ਜਿਵੇਂ ਰਾਜਾ ਬਲਿ, ਰਾਜਾ ਜਨਕ, ਸੁਖਦੇਵ, ਚੰਦ੍ਰਹਾਂਸ, ਭਗੀਰਥ, ਨਾਰਦ, ਵਿਸ਼ਵਾਮ੍ਰਿਤ, ਵਸ਼ਿਸ਼ਠ ਆਦਿ ਦੇ ਜੀਵਨ ਚਰਿੱਤਰ ਸੰਬੰਧੀ ਪੁਰਾ-ਕਥਾਵਾਂ ਵਿੱਚ ਵਿਆਖਿਆ ਹੈ।’ ‘ਭੂਗੋਲਿਕ ਮਿੱਥ ਕਥਾਵਾਂ 68 ਤੀਰਥਾਂ, ਰਾਹੂ ਕੇਤੂ, ਸ਼ਨੀ, ਗੰਗਾ, ਯਮੁਨਾ, ਕੁਰੂਖੇਤਰ, ਹਰਿਦੁਆਰ, ਪ੍ਰਯਾਗ ਰਾਜ ਆਦਿ ਨਾਲ ਸੰਬੰਧਿਤ ਹਨ। ਤਲਾਅ ਵਿੱਚ ਨਹਾਉਣ ਤੋਂ ਕੋਹੜ ਆਦਿ ਦਾ ਹਟਣਾ, ਸੰਕਟਾਂ ਦਾ ਟਲਣਾ, ਵਿਸ਼ੇਸ਼ ਧਾਰਮਿਕ ਨਿਤਨੇਮ ਨਾਲ ਵਿਘਨਾਂ ਦਾ ਟਲਣਾ ਆਦਿ ਦਾ ਵਰਣਨ ਮਿੱਥ ਕਥਾਵਾਂ ਵਿੱਚ ਹੁੰਦਾ ਹੈ। ਵਰਤ ਆਦਿ ਰੱਖਣ ਵਾਲੇ ਦਾ ਕਥਾ ਦਾ ਸੁਣਨਾ ਤੇ ਸੁਣਾਉਣਾ ਵੀ ਪੁੰਨ ਵਾਲਾ ਸਮਝਿਆ ਜਾਂਦਾ ਹੈ।’ ‘ਪੰਜਾਬੀ ਜੀਵਨ ਵਿੱਚ ਗੁਰੂ ਵਿਅਕਤੀਆਂ ਤੇ ਗੁਰਬਾਣੀ ਦਾ ਉੱਘਾ ਪ੍ਰਭਾਵ ਵੀ ਮਿੱਥ ਕਥਾਵਾਂ ਵਿੱਚ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ ਸਾਖੀ ਸਾਹਿਤ ਉੱਪਰ ਵੀ ਮਿੱਥ ਕਥਾਵਾਂ ਦਾ ਪ੍ਰਭਾਵ ਸਪਸ਼ਟ ਵੇਖਿਆ ਜਾ ਸਕਦਾ ਹੈ ਜਿਵੇਂ: ਕਲਯੁਗ ਨਾਲ ਗੁਰੂ ਨਾਨਕ ਦੀ ਭੇਂਟ, ਰਾਖਸ਼ਾਂ ਦੀ ਧਰਤੀ ਉੱਤੇ ਮੁਰਦਾ ਮੱਛੀ ਦਾ ਜੀਵਨ ਹੋਣਾ ਆਦਿ। ਬੰਦਾ ਬਹਾਦਰ, ਮਹਾਰਾਜਾ ਰਣਜੀਤ ਸਿੰਘ ਤੇ ਗੁਰੂ ਅੰਗਦ ਨਾਲ ਜੁੜੀਆਂ ਘਟਨਾਂਵਾਂ ਵਿੱਚ ਵੀ ਮਿੱਥਕ ਅੰਸ਼ ਵਿਦਵਾਨ ਹਨ। ਗੁਰਬਾਣੀ ਵਿੱਚ ਮਿੱਥ ਕਥਾਵਾਂ ਦਾ ਉਲੇਖ ਦ੍ਰਿਸ਼ਟਾਂਤ ਵਜੋਂ ਕੀਤਾ ਗਿਆ ਹੈ। ਮਿੱਥ ਕਥਾ ਦੀ ਦ੍ਰਿਸ਼ਟੀ ਨਾਲ ਗੁਰਬਾਣੀ ਵਿੱਚ ਕਲਪ-ਬ੍ਰਿਛ, ਕਾਮਧੇਨੁ ਰਾਊ, ਗੰਧਰਵ ਨਗਰ, ਸਮੁੰਦ੍ਰ ਮੰਥਨ ਆਦਿ ਦਾ ਵੇਰਵਾ ਮਿਲਦਾ ਹੈ।’ ਮਿੱਥ ਕਥਾਵਾਂ ਜਨ-ਮਾਨਸ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਧਾਰਮਿਕ ਜਗਤ ਨਾਲ ਜੁੜੀਆਂ ਹੁੰਦੀਆਂ ਹਨ। ਇਹ ਦੇਵ ਪੁਰਖ ਨਾਲ ਸੰਬੰਧਿਤ ਹੁੰਦੀ ਹੈ। ਮਨੁੱਖੀ ਮਨ ਵਿੱਚ ਮਿੱਥ ਕਥਾਵਾਂ ਸ਼ਰਧਾ ਜਗਾਉਂਦੀਆਂ ਹਨ ਅਤੇ ਕਿਸੇ ਜਾਤੀ ਦੇ ਧਾਰਮਿਕ ਵਿਸ਼ਵਾਸਾਂ ਦਾ ਅਨਿੱਖੜਵਾਂ ਅੰਗ ਬਣ ਜਾਂਦੀਆਂ ਹਨ। ਮਿੱਥ ਦੀਆਂ ਹੋਰ ਪਰਿਭਾਸ਼ਾਵਾਂ ਇਸ ਨੂੰ ਪ੍ਰਾਚੀਨ ਕਾਲ ਵਿੱਚ ਵਾਪਰ ਚੁੱਕੀ ਕਹਾਣੀ, ਮਨੁੱਖਾਂ ਦੁਆਰਾ ਪਾਰਲੌਕਿਕ ਤੱਤਾਂ ਤੀ ਪ੍ਰਤੀਕਾਤਮਕ ਅਭਿਵਿਅਕਤੀ, ਪਵਿੱਤਰ ਅਤੇ ਸੱਚੀ ਕਹਾਣੀ ਦੇ ਰੂਪ ਵਿੱਚ ਪਰਿਭਾਸ਼ਤ ਕਰਦੀਆਂ ਹਨ। ਮਿੱਥ ਨੂੰ ਗੁੰਝਲਦਾਰ ਬਣਾਉਣ ਵਿੱਚ ‘ਸਕੂਲ ਆਫ ਥਾਟਸ` ਦਾ ਵੀ ਹੱਥ ਰਿਹਾ ਹੈ। ਮਿੱਥ ਦੇ ਖੇਤਰ ਦਾ ਘੇਰਾ ਅਸੀਮਤ ਹੋ ਗਿਆ ਹੈ। ਮਿੱਥ ਨਾਲ ਜੁੜੇ ਹੋਏ ਵੱਖ-ਵੱਖ ਸਿਧਾਂਤਾਂ ਦੀ ਚਰਚਾ ਸੰਖੇਪ ਰੂਪ ਵਿੱਚ ਅੱਗੇ ਕੀਤੀ ਗਈ ਹੈ:

ਮਿੱਥ ਵਿਗਿਆਨ ਬਾਰੇ ਮੁੱਢਲਾ ਕੰਮ
ਸੋਧੋ

ਮਿੱਥ ਵਿਗਿਆਨ ਬਾਰੇ ਗੰਭੀਰ ਚਰਚਾ ਫ਼ਰਾਂਸ ਦੇ ਸੰਰਚਨਾਵਾਦੀ ਮਾਨਵ ਵਿਗਿਆਨੀ ਕਲਾਦ ਲੇਵੀ ਸਤ੍ਰਾਉਸ ਨੇ ਆਰੰਭੀ। ਪਰ ਇਸ ਤੋਂ ਪਹਿਲਾਂ ਮਿੱਥ ਤਰਕ ਨੂੰ ਜਾਣਨ ਦੇ ਵੱਖ ਵੱਖ ਵਿਦਵਾਨਾਂ ਵੱਲੋਂ ਹੋਏ ਯਤਨਾਂ ਨਾਲ਼ ਇੱਕ ਸ਼ਕਤੀਸ਼ਾਲੀ ਪਿੱਠ-ਭੂਮੀ ਤਿਆਰ ਹੋ ਚੁੱਕੀ ਸੀ। ਮਿੱਥ ਨੂੰ ਗਿਆਨ ਪ੍ਰਣਾਲੀ ਜੋੜਨ ਦਾ ਕਾਰਜ ਪਹਿਲੀ ਵਾਰ ਇਤਾਲਵੀ ਚਿੰਤਕ ਵੀਕੋ ਨੇ ਕੀਤਾ। ਉਸ ਨੇ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਮਿੱਥ ਮਨੁੱਖ ਦੀ ਕੋਈ ਅਰਥ- ਵਿਹੂਣੀ ਪ੍ਰਾਪਤੀ ਨਹੀਂ, ਸਗੋਂ ਮਨੁੱਖੀ ਗਿਆਨ ਦਾ ਭਰਪੂਰ ਸੰਸਾਰ ਹੈ। ਉਸ ਨੇ ਮਿੱਥ ਨੂੰ ਮਨੁੱਖ ਦਾ ਪਹਿਲਾ ਵਿਗਿਆਨ ਮੰਨਿਆ ਹੈ। ਵੀਕੋ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ਼ ਮਿੱਥ ਚਿੰਤਨ ਨੂੰ ਨਵੀਂ ਸੇਧ ਮਿਲੀ। ਇਉਂ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਮਿੱਥ ਚਿੰਤਨ ਵਿੱਚ ਕਈ ਉਤਰਾਅ ਚੜ੍ਹਾਅ ਆਏ ਅਤੇ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

ਮਿੱਥ ਆਦਿਮ ਲੌਕਿਕ -ਦ੍ਰਿਸ਼ਟੀ ਦੇ ਰੂਪ ਵਿੱਚ

ਸੋਧੋ

“ਅਰਨੈਸਟ ਕੈਜ਼ੀਰਰ ਅਤੇ ਮਿਸਿਜ਼ ਸੁਮੇਨ ਕੇ.ਲੈਂਗਰ ਆਦਿ ਦਾਰਸ਼ਨਿਕ ਪ੍ਰਤੀਕਵਾਦੀਆਂ ਨੇ ਆਪਣੇ ਕੋਨ ਤੋਂ ਮਿੱਥਕ-ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ। ਕੈਜ਼ੀਰਰ ਇੱਕ ਵਿਸ਼ੇਸ਼ ਪ੍ਰਕਾਰ ਦੇ ਗਿਆਨ ਸਿਧਾਂਤ ਨੂੰ ਵਿਕਸਿਤ ਕਰਨ ਦਾ ਜਤਨ ਕਰਦਾ ਹੈ। ਇਸ ਗਿਆਨ ਦੇ ਸਿਧਾਂਤ ਦੇ ਅੰਤਰਗਤ ਉਹ ਭਾਸ਼ਾ, ਕਲਾ, ਮਿੱਥ, ਵਿਗਿਆਨ ਤੇ ਧਰਮ ਆਦਿ ਮਨੁੱਖ ਦੀਆਂ ਵੰਨ-ਸੁਵੰਨੀਆਂ ਸਾਂਸਕ੍ਰਿਤਕ-ਪ੍ਰਾਪਤੀਆਂ ਨੂੰ ਰੂਪਾਤਮਕ ਕੋਟੀਆਂ ਵਿੱਚ ਰੱਖ ਕੇ, ਉਹਨਾਂ ਦਾ ਤਰਕ ਨਿਸ਼ਚਿਤ ਕਰਦਾ ਹੈ। ਉਸ ਦੇ ਅਨੁਸਾਰ, ਭਾਸ਼ਾ, ਕਲਾ ਅਤੇ ਧਰਮ ਆਦਿ ਵਾਂਗ ਮਿੱਥ ਇੱਕ ਵਿਸ਼ੇਬ ਪ੍ਰਕਾਰ ਦਾ ਪ੍ਰਤੀਕ ਰੂਪ ਹੈ।"4

ਆਦਰਸ਼ਵਾਦੀ ਸਿਧਾਂਤ

ਸੋਧੋ

ਇਸ ਮੱਤ ਦੇ ਜਰਮਨ ਵਿਦਵਾਨਾਂ ਅਨੁਸਾਰ ਮਨੁੱਖ ਵਿਚਾਰ ਦੁਆਰਾ ਪ੍ਰਭਾਵਿਤ ਹੋ ਕੇ ਕਾਰਜ ਕਰਦਾ ਹੈ।ਚੇਤਨਾ ਮਨੁੱਖੀ ਹੌਂਦ ਨੂੰ ਨਿਰਧਾਰਿਤ ਕਰਦੀ ਹੈ।ਮਾਨਵੀ ਵਿਚਾਰਧਾਰਾ ਵਿੱਚ ਪਰਿਵਰਤਨ ਆਉਣ ਨਾਲ ਮਾਨਵੀ ਜੀਵਨ,ਵਿਵਹਾਰ ਤੇ ਦੈਨਿਕ ਧੰਦਿਆਂ ਵਿੱਚ ਵੀ ਤਬਦੀਲੀ ਵਾਪਰਦੀ ਹੈ। ਸ੍ਰੇਸ਼ਟ ਵਿਅਕਤੀਆਂ "Supra-individual" ਦੇ ਕਾਰਜਾਂ ਦੁਆਰਾ ਮਾਨਵੀ ਕਾਰਜਾਂ ਪ੍ਰਤੀ ਆਦਰਸ਼ਕ ਅੰਤਰ ਦ੍ਰਿਸ਼ਟੀ ਪਭਾਵਿਤ ਤੇ ਨਿਰਧਾਰਿਤ ਹੁੰਦੀ ਹੈ। ਇਸ ਵਿਚਾਰ ਤੋਂ ਹੀ ਰਾਜਨੀਤਿਕ ਮਿੱਥ ਕਥਾਵਾਂ ਦੀ ਉਤਪਤੀ ਹੁੰਦੀ ਹੈ। ਮਿਥ ਕਥਾ ਪ੍ਰਤੀ ਬੈਕੋਫਨ ਭਰਪੂਰ ਰੌਸ਼ਨੀ ਪਾਉਂਦਾ ਹੈ।ਉਸ ਅਨੁਸਾਰ ਮਿੱਥ ਕਥਾ ਕਿਸੇ ਵਿਸ਼ੇਸ਼ ਸਮੇਂ ਤੇ ਸਥਾਨ ਵਿੱਚ ਬੱਜਿਆ ਉਚਾਰ ਹੈ। ਜਿਸ ਕਾਰਨ ਮਿੱਥ ਕਥਾ ਦਾ ਸੰਦਰਭਗਤ ਨਿਰਧਾਰਿਤ ਅਰਥ ਹੁੰਦਾ ਹੈ।ਮਾਨਵੀ ਵਿਕਾਸ ਪ੍ਰਦਾਰਥਿਕਤਾ ਤੋਂ ਉਪਰ ਉੱਠ ਕੇ ਅਧਿਆਤਮਿਕ ਜੀਵਨ ਤੱਕ ਪਹੁੰਚਿਆ,ਧੁੰਦੁਕਾਰ ਦੀ ਵਿਵਸਥਾ ਦੀ ਸਥਾਪਤੀ ਹੋਈ।

ਅਨਿੳਕਤੀ ਤੇ ਇਤਿਹਾਸਕ ਤੱਥਤਾ ਸਿਧਾਂਤ

ਸੋਧੋ

“ਇਸ ਸਿਧਾਂਤ ਵਾਲੇ ਮਿੱਥ ਕਥਾ ਵਿੱਚ ਛੁਪੇ ਅਰਥ ਵਿਚਾਰਣ ਦੇ ਸਮਰਥਕ ਹਨ। ਇਨ੍ਹਾਂ ਅਨੁਸਾਰ ਸੰਤ-ਪੁਰਸ਼ ਆਪਣੇ ਵਿਚਾਰਾਂ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਸਨ ਅਤੇ ਉਹਨਾਂ ਨੂੰ ਪੇਸ਼ ਕਰਨ ਲਈ ਦਿਲਚਸਪ ਕਹਾਣੀਆਂ ਘੜ ਲਿਆ ਕਰਦੇ ਸਨ।" ਦੂਜਾ ਸਿਧਾਂਤ ਇਤਿਹਾਸਕ ਤੱਥਤਾ ਵਾਦੀਆਂ ਦਾ ਹੈ। ਇਨ੍ਹਾਂ ਅਨੁਸਾਰ ਮਿੱਥ ਕਥਾਵਾਂ ਰਹੱਸਮਈ ਦਰਸ਼ਨ ਨਹੀਂ ਸਗੋਂ ਛੁਪਿਆ ਹੋਇਆ ਪ੍ਰਾਚੀਨ ਇਤਿਹਾਸ ਹੈ ਵਿਆਖਿਆਕਾਰ ਦਾ ਕਾਰਜ ਉਸ ਛੁਪੇ ਹੋਏ ਇਤਿਹਾਸ ਨੂੰ ਲੱਭਣਾ ਹੈ।"5

ਮਨੋਵਿਗਿਆਨਕ ਸਿਧਾਂਤ

ਸੋਧੋ

ਫਰਾਇਡ ਦੇ ਅਨੁਸਾਰ ਮਿੱਥ ਨਿੱਜੀ, ਮਾਨਸਿਕ ਸ਼ਕਤੀਆਂ ਦੀ ਸਿਰਜਣਾ ਹੁੰਦੀ ਹੈ ਜਿਹੜੀਆਂ ਕਿਸੇ ਵਿਸ਼ੇਸ਼ ਲੋਕ-ਸਮੂਹ ਦੇ ਸਭ ਮੈਂਬਰਾਂ ਵਿੱਚ ਮੌਜੂਦ ਹੁੰਦੀਆਂ ਹਨ। ਫਰਾਇਡ ਨੇ ਇਡੀਪਸ ਗ੍ਰੰਥੀ ਬਾਰੇ ਚਰਚਾ ਕੀਤੀ ਹੈ। ਇਸਨੂੰ ਲੋਕ- ਸੱਭਿਆਚਾਰ ਵਿੱਚ ਮਕਬੂਲ ਕੀਤਾ। ਉਸ ਦੀ ਸੋਚਣੀ ਅਨੁਸਾਰ ਮਿੱਥਾਂ ਸਮੁਚੀ ਮਨੁੱਖੀ ਨਸਲ ਦੇ ‘ਸਮੂਹਿਕ ਸੁਪਨਿਆਂ` ਦੀ ਨਿਆਈ ਹੁੰਦੀਆਂ ਹਨ। ਜੁੰਗ ਦੇ ਚਿੰਤਨ ਅਨੁਸਾਰ ਮਨੁੱਖ ਦਾ ‘ਸਮੂਹਿਕ ਅਵੇਚਤਨ ਕਿਸੇ ਇੱਕ ਵਿਅਕਤੀ ਦੇ ਨਿਯੰਤਰਣ ਵਿੱਚ ਨਹੀਂ ਹੁੰਦਾ। ਉਸ ਦੇ ਵਿਚਾਰ ਅਨੁਸਾਰ ਪੁਰਾ ਰੂਪ ਅਵੇਚਤਨ ਦੀ ਉਸਾਰੀ ਵਿੱਚ ਇੱਟਾਂ ਦਾ ਕੰਮ ਕਰਦੇ ਹਨ। ਮਿੱਥਾ ਇਨ੍ਹਾਂ ਪੁਰਾ- ਰੂਪਾ ਨੂੰ ਹੀ ਅੱਗੇ ਲਿਆਉਂਦੀਆਂ ਹਨ। ਮਨੋ-ਵਿਗਿਆਨ ਦੇ ਖੇਤਰ ਵਿੱਚ ਫ਼ਰਾਇਡ ਅਤੇ ਯੁੰਗ ਨੇ ਆਪੋ ਆਪਣੀ ਦ੍ਰਿਸ਼ਟੀ ਤੋਂ ਮਿੱਥ ਦਾ ਮਨੋ-ਵਿਸ਼ਲੇਸ਼ਣ ਪੇਸ਼ ਕੀਤਾ। ਦੋਵੇਂ ਵਿਦਵਾਨ ਮਿੱਥ ਨੂੰ ਮਨੁੱਖੀ ਅਵਚੇਤਨ ਦੀ ਅਭਿਵਿਅਕਤੀ ਮੰਨਦੇ ਹਨ। ਫ਼ਰਾਇਡ ਅਨੁਸਾਰ ਮਨੁੱਖੀ ਅਵਚੇਤਨ ਦੱਬੀਆਂ ਘੁੱਟੀਆਂ ਇੱਛਾਵਾਂ ਦਾ ਸੰਗ੍ਰਹਿ ਹੈ ਅਤੇ ਮਨੁੱਖ ਦੀਆਂ ਸਾਰੀਆਂ ਪ੍ਰਤੀਕਾਤਮਿਕ ਪ੍ਰਾਪਤੀਆਂ ਇਸੇ ਵਿੱਚੋਂ ਰੂਪ ਧਾਰਦੀਆਂ ਹਨ। ਮਿੱਥ ਇਨ੍ਹਾਂ ਵਿੱਚੋਂ ਇੱਕ ਹੈ। ਫ਼ਰਾਇਡ ਜੇ ਵਿਰੋਧ ਵਿੱਚ ਯੁੰਗ ਅਨੁਸਾਰ ਮਨੁੱਖੀ ਅਵਚੇਤਨ ਵਿੱਚ ਵਿਅਕਤੀਗਤ ਪ੍ਰਭਾਵਾਂ ਤੋਂ ਇਲਾਵਾ ਅਤੀਤਕਾਲੀ ਪੁਸ਼ਤਾਂ ਜਟਿਲ ਸੰਸਕਾਰਾਂ ਦੇ ਰੂਪ ਵਿੱਚ ਹੁੰਦੀਆਂ ਹਨ। ਜਿਹਨਾਂ ਨੂੰ ਉਹ ਆਦਿ ਰੂਪ ਕਹਿੰਦਾ ਹੈ।

ਸਮਾਜਿਕ ਸਿਧਾਂਤ

ਸੋਧੋ

“ਮੈਲਿਨਵਸਕੀ, ਦੁਰਖਾਈਮ ਤੇ ਲੈਵੀ-ਬਰੁਹਲ ਨੇ ਇਸ ਪੱਖ ਬਾਰੇ ਅਧਿਕ ਬਲ ਦਿੱਤਾ ਹੈ। ਮੈਲਿਨਵਸਕੀ ਨੇ ਆਦਿਮ ਸੰਸਕ੍ਰਿਤੀ ਵਿੱਚ ਮਿੱਥ-ਕਥਾ ਨੂੰ ਵਿਸ਼ਵਾਸ ਦੇ ਪ੍ਰਤੀਕ ਵਜੋਂ ਪ੍ਰਵਾਨ ਕਰ ਕੇ ਸਮਾਜਿਕ ਰੀਤੀਆਂ, ਵਿਸ਼ਵਾਸਾਂ ਸੰਸਥਾਵਾਂ ਵਾਸਤੇ ਪ੍ਰਵਾਨਗੀ ਦੇ ਨਿਯਮਾਂ, ਨੈਤਿਕ ਤੇ ਵਿਉਹਾਰਕ ਯੋਗਤਾ ਨੂੰ ਕਾਇਮ ਕਰਨ ਵਾਲੀ ਵਸਤੂ ਵਜੋਂ ਸਵੀਕਾਰਿਆ ਹੈ।"6

ਸੰਰਚਨਾਵਾਦੀ ਸਿਧਾਂਤ

ਸੋਧੋ

ਉਸ ਨੇ ਮਿੱਥ ਦੀ ਸਿਧਾਂਤਕ ਵਿਆਖਿਆ ਤੋਂ ਇਲਾਵਾ ਵਿਹਾਰਕ ਅਧਿਐਨ ਪੇਸ਼ ਕੀਤਾ ਹੈ। ਮਿੱਥਾਂ ਦੇ ਸੰਰਚਨਾਤਮਿਕ ਅਧਿਐਨ ਰਾਹੀਂ ਉਹ ਮਿੱਥ ਵਿਗਿਆਨ ਸਿਰਜਣ ਦੇ ਯਤਨ ਵਿੱਚ ਹੈ। ਲੇਵੀ ਸਤ੍ਰਾਉਸ ਦੇ ਆਉਣ ਨਾਲ ਮਿੱਥ ਚਿੰਤਨ ਦਾ ਇੱਕ ਨਵਾਂ ਪਰਿਪੇਖ ਖੁੱਲ੍ਹਦਾ ਹੈ। ਸਤ੍ਰਾਉਸ ਦੀ ਧਾਰਨਾ ਹੈ ਕਿ ਕਿ ਮਿੱਥ ਕੇਵਲ ਵੱਥ (ਵਿਸ਼ਾ) ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਪ੍ਰਬੰਧ ਹੈ। ਇਹ ਪ੍ਰਬੰਧ ਮਿੱਥ ਦੇ ਬਾਹਰ ਨਹੀਂ ਸਗੋਂ ਮਿੱਥ ਰਚਨਾ ਦੇ ਅੰਦਰ ਸਹਿਜ ਰੂਪ ਵਿੱਚ ਸਮਾਇਆ ਹੁੰਦਾ ਹੈ। ਮਿੱਥ ਵਿਗਿਆਨ ਵੱਥ ਦੀ ਥਾਵੇਂ ਮਿੱਥ ਦੇ ਪ੍ਰਬੰਧ ਦਾ ਅਧਿਐਨ ਕਰਦਾ ਹੈ। ਲੇਵੀ ਸਤ੍ਰਾਉਸ ਸੰਰਚਨਾਤਮਿਕ ਭਾਸ਼ਾ ਵਿਗਿਆਨ ਨੂੰ ਮਾਡਲ ਵਜੋਂ ਵਰਤਦਾ ਹੈ। ਉਸ ਦੀ ਧਾਰਨਾ ਅਨੁਸਾਰ ਮਿੱਥਾਂ ਸਥਾਨ ਵਿੱਚ ਤਾਂ ਮਰ ਮੁੱਕ ਜਾਂਦੀਆਂ ਹਨ ਪਰ ਸਮੇਂ ਵਿੱਚ ਕੋਡਾਂ ਅਤੇ ਸੰਦੇਸ਼ਾਂ ਦੇ ਪੱਧਰ ਉੱਤੇ ਉਹਨਾਂ ਦੀ ਹੋਂਦ ਵਿਦਮਾਨ ਰਹਿੰਦੀ ਹੈ। ਇਸ ਸਿਧਾਤ ਦਾ ਸੰਬੰਧ ਲੈਵੀ-ਸਤ੍ਰਾਸ ਨਾਲ ਹੈ। ਲੈਵੀ -ਸਤ੍ਰਾਸ ਉੱਪਰ ਸਾਸਿਊਰ ਦੇ ਭਾਸ਼ਾ ਸਿਧਾਂਤ ਦਾ ਪ੍ਰਭਾਵ ਹੈ। ਸਤ੍ਰਾਸ ਨੇ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਆਧਾਰ ਤੇ ਮਿੱਥ ਕਥਾ ਦਾ ਸੰਰਚਨਾਤਮਕ ਅਧਿਐਨ ਕਰਨ ਦੀ ਵਿਧੀ ਨੂੰ ਅਪਣਾਇਆ ਹੈ। ਉਸ ਦੇ ਅਨੁਸਾਰ ਮਾਨਵੀ ਮਨ ਉੱਪਰ ਕਾਬੂ ਪਾਉਣ ਵਾਲੀ ਅਵਚੇਤਨ ਸੰਰਚਨਾ ਹੈ ਜਿਹੜੀ ਸਮਾਜਿਕ ਚੋਗਿਰਦੇ ਵਿੱਚ ਮਾਨਵੀ ਸੰਬੰਧਾਂ ਨੂੰ ਸਥਾਪਿਤ ਕਰਨ ਵਿੱਚ ਵਕਤੀ ਰਿਸ਼ਤਾ ਕਾਇਮ ਕਰਦੀ ਹੈ। ਸੰਰਚਨਾਵਾਦੀ ਮਿੱਥ ਸਿਰਜਕ ਨੂੰ ਨਗਜਫਰ;ਰ;ਚਗ ਨਾਲ ਤੁਲਨਾ ਦਿੰਦਾ ਹੈ, ਜੋ ਵੱਖ-ਵੱਖ ਤਜਰਬਿਆਂ ਦੁਆਰਾ ਅਨੁਭਵ ਦੀ ਪਕੜ ਕਰਦਾ ਹੈ।

ਚਿੰਨ੍ਹ ਵਿਗਿਆਨਕ ਦ੍ਰਿਸ਼ਟੀ

ਸੋਧੋ

ਅਰਨੈਸਟ ਕੈਜ਼ੀਰਰ ਵੀ ਮਨੁੱਖ ਦੀਆਂ ਸਾਰੀਆਂ ਸਾਂਸਕ੍ਰਿਤਿਕ ਪ੍ਰਾਪਤੀਆਂ ਦੇ ਅੰਤਰਗਤ ਮਿੱਥ ਦਾ ਤਰਕ ਨਿਸ਼ਚਿਤ ਕਰਦਾ ਹੈ। ਮਨੁੱਖ ਦੀ ਪਰਿਭਾਸ਼ਾ ਪ੍ਰਤੀਕ ਸਿਰਜਕ ਦੇ ਰੂਪ ਵਿੱਚ ਕਰਦੇ ਹੋਏ ਕੈਜ਼ੀਰਰ ਨੇ ਮਿੱਥ ਨੂੰ ਮਨੁੱਖ ਦੀ ਇੱਕ ਪ੍ਰਤੀਕਾਤਮਿਕ ਪ੍ਰਾਪਤੀ ਮੰਨਿਆ ਹੈ।

ਰੂਪਵਾਦੀ ਦ੍ਰਿਸ਼ਟੀ

ਸੋਧੋ

ਲੇਵੀ ਸਤ੍ਰਾਉਸ ਤੋਂ ਪਹਿਲਾਂ ਰੂਸੀ ਰੂਪਵਾਦੀ ਵਲਾਦੀਮੀਰ ਪਰਾਪ ਨੇ ਇੱਕ ਸੌ ਰੂਸੀ ਲੋਕ-ਕਹਾਣੀਆਂ ਦਾ ਰੂਪ ਵਿਗਿਆਨਕ ਅਧਿਐਨ ਕਰਦੇ ਹੋਏ ਉਹਨਾਂ ਦੇ ਵੱਥ ਨੂੰ ਟੋਟਿਆਂ ਵਿੱਚ ਵੰਡਿਆ ਅਤੇ ਇਸ ਸਿੱਟੇ ਪਹੁੰਚਿਆ ਕਿ ਰੂਪਾਂਤਰਨ ਦੇ ਬਾਵਜੂਦ ਵੀ ਲੋਕ-ਕਹਾਣੀਆਂ ਸੰਰਚਨਾਤਮਿਕ ਸਮਾਨਤਾ ਰੱਖਦੀਆਂ ਹਨ। ਇਹ ਗੱਲਾਂ ਮਿੱਥਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ।

ਪੰਜਾਬੀ ਵਿਦਵਾਨਾਂ ਅਨੁਸਾਰ ਮਿੱਥ ਵਿਗਿਆਨ

ਸੋਧੋ

ਮਿੱਥ ਚਿੰਤਨ ਨਾਲ਼ ਪੰਜਾਬੀ ਸਾਹਿਤ ਤੇ ਲੋਕ-ਧਾਰਾ ਵਿਗਿਆਨੀਆਂ ਨੇ ਵੀ ਆਪਣਾ ਸਰੋਕਾਰ ਜੋੜਿਆ ਹੈ। ਇਸ ਦ੍ਰਿਸ਼ਟੀ ਤੋਂ ਵੇਖਦਿਆਂ ਇੱਥੇ ਸਭ ਤੋਂ ਪਹਿਲਾਂ ਡਾ. ਕਰਨੈਲ ਸਿੰਘ ਥਿੰਦ ਦਾ ਮਿੱਥ ਸੰਕਲਪ ਚਰਚਾ ਦੀ ਮੰਗ ਕਰਦ ਹੈ । ਡਾ. ਥਿੰਦ ਨੇ ਮਿੱਥ ਕਥਾ ਲਈ ‘ਪੁਰਾਣ ਕਥਾ’ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਦੇ ਅਨੁਸਾਰ ਪੁਰਾਣ ਕਥਾ ਸੰਬੰਧ ਕਿਸੇ ਪੂਰਵ ਇਤਿਹਾਸਕ ਯੁੱਗ ਵਿੱਚ ਵਾਪਰੀ ਘਟਨਾ ਨਾਲ਼ ਹੈ। ਪੁਰਾਣ ਕਥਾ ਮਨੁੱਖੀ ਮਨ ਅੰਦਰ ਪੈਦਾ ਹੋਏ ਸ਼ੰਕਿਆਂ ਅਤੇ ਰਹੱਸਾਂ ਦਾ ਮਾਨਵੀਕ੍ਰਿਤ ਰੂਪ ਵੇਖਣ ਨੂੰ ਮਿਲਦਾ ਹੈ। ਡਾ. ਬੇਦੀ ਵੀ ਮਿੱਥ ਪ੍ਰਤੀ ਇਹੋ ਜਿਹੀ ਹੀ ਦ੍ਰਿਸ਼ਟੀ ਰੱਖਦਾ ਹੈ। ਉਹਨਾਂ ਅਨੁਸਾਰ ਮਿੱਥ ਕਲਪਨਾ ਯਥਾਰਥ ਤੇ ਇਤਿਹਾਸ ਨੂੰ ਬਿਨਾਂ ਕਿਸੇ ਨਿਖੇੜੇ ਦੇ ਸੰਯੁਕਤ ਕਰ ਦਿੱਤਾ ਜਾਂਦਾ ਹੈ। ਇਉਂ ਇਸ ਵਿੱਚ ਅਮੂਰਤ ਭਾਵਨਾ ਸਮੂਰਤ ਪੱਧਰ ਤੇ ਅਭਿਵਿਅਕਤ ਹੁੰਦੀ ਹੈ। ਲੋਕ ਸੰਸਕ੍ਰਿਤੀ ਪਹਿਲਾਂ ਮਿੱਥ ਨੂੰ ਸਿਰਜਦੀ ਹੈ ਅਤੇ ਫਿਰ ਉਸ ਨੂੰ ਭੋਗਦੀ ਹੈ। ਡਾ. ਹਰਿਭਜਨ ਮਿੱਥ ਪ੍ਰਤੀ ਇੱਕ ਵੱਖਰੀ ਅੰਤਰ ਦ੍ਰਿਸ਼ਟੀ ਪੇਸ਼ ਕਰਦੇ ਹਨ। ਮਿੱਥ ਬਾਰੇ ਉਹਨਾਂ ਦਾ ਬੁਨਿਆਦੀ ਮੱਤ ਹੈ ਕਿ ਮਨੁੱਖ ਦਾ ਮਿੱਥ ਸਿਰਜਣ ਉਸ ਦੇ ਆਲ਼ੇ ਦੁਆਲ਼ੇ ਪਸਰੇ ਯਥਾਰਥ ਨੂੰ ਸਮਝਣ ਅਤੇ ਸਮਝਾਉਣ ਦੇ ਉਦੇਸ਼ ਤੋਂ ਹੋਇਆ ਹੈ।

ਪ੍ਰਕ੍ਰਿਤੀ ਸਿਧਾਂਤ ਤੇ ਭਾਸ਼ਾ ਵਿਗਿਆਨੀ ਸਿਧਾਂਤ

ਸੋਧੋ

“ਪ੍ਰਕ੍ਰਿਤੀ ਸਿਧਾਂਤ ਦਾ ਦੂਜਾ ਨਾਂ ਭਾਸ਼ਾ-ਵਿਗਿਆਨੀ ਸਿਧਾਂਤ ਹੈ, ਜੋ ਕਿ ਜਰਮਨ ਭਾਸ਼ਾ-ਵਿਗਿਆਨੀਆਂ ਨਾਲ ਸਬੰਧਿਤ ਹੈ। ਇਸ ਸਿਧਾਂਤ ਉੱਤੇ ਜਰਮਨ ਵਿਦਵਾਨ ਐਡਲਬਰਟ ਕੂਹਨ ਅਤੇ ਵਿਲਹਮ ਸ਼ਵਾਰਟਜ਼ ਨੇ ਬਹੁਤ ਚਰਚਾ ਕੀਤੀ ਹੈ। ਇਨ੍ਹਾਂ ਵਿਦਵਾਨਾਂ ਨੇ ਯੂਨਾਨੀ ਤੇ ਭਾਰਤੀ ਮਿੱਥ ਕਥਾਵਾਂ ਨੂੰ ਭਾਸ਼ਾਈ ਤੇ ਆਧਾਰਿਤ ਸੰਸਲਿਸਟ ਰੂਪ ਦੁਆਰਾ ਵਿਚਾਰਿਆ ਹੈ। ਇਸ ਸਿਧਾਂਤ ਦਾ ਮੈਕਸਮੂਲਰ ਦੇ ਸ਼ਾਗਿਰਦਾਂ ਨੇ ਬਹੁਤ ਪ੍ਰਚਾਰ ਕੀਤਾ। ਤੁਲਨਾਤਮਕ ਮਿੱਥ ਵਿਗਿਆਨ ਦੇ ਆਧਾਰ ਤੇ ਬਹੁਤ ਸਾਰੀਆਂ ਮਿੱਥ-ਕਥਾਵਾਂ ਦੀ ਸੰਰਚਨਾਤਮਕ ਤੇ ਰੂੜ੍ਹੀਗਤ ਸਾਂਝ ਨੂੰ ਫਰੋਲਿਆ।"7 ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਿੱਥ ਦਾ ਖੇਤਰ ਵਿਸ਼ਵ-ਵਿਆਪੀ ਅਤੇ ਵਿਸ਼ਾਲ ਅਰਥਾਂ ਦਾ ਧਾਰਣੀ ਹੈ। ਹਰ ਯੁੱਗ ਦੇ ਬੀਤਣ ਦੇ ਨਾਲ ਇਸ ਦੇ ਤੱਤਾਂ ਦੀ ਮਾਤਰਾ ਵੱਧਦੀ ਜਾਂਦੀ ਹੈ। ਨਵੀਆਂ ਅੰਤਰਦ੍ਰਿਸ਼ਟੀਆਂ ਇਸ ਵਿੱਚ ਸ਼ਾਮਿਲ ਹੁੰਦੀਆਂ ਰਹਿੰਦੀਆਂ ਹਨ।

ਮਿੱਥ ਦੇ ਤੱਤ

ਸੋਧੋ

ਮਿੱਥ ਕਥਾ ਦੇ ਤੱਤਾਂ ਬਾਰੇ ਚਰਚਾ ਕਰਦਿਆਂ ਈ.ਈ.ਕੈੈੈਲਟ ਨੇ ਆਪਣੀ ਪੁਸਤਕ ਵਿੱਚ ਮਿੱਥ ਕਥਾ ਦੇ ਅੱਠ ਤੱਤਾਂ ਦਾ ਵਰਨਣ ਕੀਤਾ ਹੈ।ਉਹ ਅੱਠ ਤੱਤ ਹਨ:।ਅਗਿਆਨਤਾ,ਭੈ,ਹੈਰਾਨੀ,ਸਾਦਿਸ਼੍ਰਤਾ, ਵਿਚਾਰਾਂ,ਦੀ ਮੈਲਜੋਲਤਾ,ਦਲੈਰੀ,ਕਹਾਣੀ ਕਥਨ,ਕਹਾਣੀ ਸੁਧਾਰ ਦੀ ਰੁੱਚੀ। ਕੈਲਟ ਦੇ ਇਹਨਾਂ ਤੱਤਾਂ ਅਸੀਂ ਧਰਮ ਤੇ ਸਾਹਿਤ ਦੇ ਤੱਤਾਂ ਅਧੀਨ ਰੱਖ ਸਕਦੇ ਹਾਂ। ਭੈ, ਹੈਰਾਨੀ,ਅਗਿਆਨਤਾ,ਆਦਿ ਤੱਤ ਮਨੁੱਖ ਦੀ ਆਦਿਮ ਵਿਰਤੀ ਦਾ ਪ੍ਰਗਟਾਵਾ ਹਨ।ਇਸ ਅਵਸਥਾ ਵਿੱਚ ਧਰਮ ਦਾ ਅੰਕੁਰ ਫੁੱਟ ਰਿਹਾ ਹੁੰਦਾ ਹੈ। ਕਹਾਣੀ ਕਥਨ, ਕਹਾਣੀ ਸੁਧਾਈ ਦੀ ਰੁਚੀ, ਵਿਚਾਰਾਂ ਦੀ ਮੇਲ ਜੋਲਤਾ ਤੇ ਦਲੇਰੀ ਆਦਿ ਮਿੱਥ ਕਥਾ ਦੇ ਕਹਾਣੀ ਤੇ ਬਿਰਤਾਂਤਕ ਅੰਸ਼ ਨਾਲ ਸੰਬੰਧਤ ਹਨ। ਇਸ ਵਾਸਤੇ ਇਹ ਪੱਖ ਸਾਹਿਤ ਨਾਲ ਜੁੜਦੇ ਹਨ। ਜਿਨ੍ਹਾਂ ਤਿੰਨ ਪ੍ਰਮੁੱਖ ਪੱਖਾਂ ਦਾ ਵਿਵਰਣ ਅਸੀਂ ਪਹਿਲੇ ਦੇ ਆਏ ਹਾਂ ਉਨ੍ਹਾਂ ਅਧੀਨ ਹੀ ਮਿੱਥ ਕਥਾ ਦੇ ਸਾਰੇ ਤੱਤ ਵਿਚਾਰੇ ਜਾ ਸਕਦੇ ਹਨ।

ਮਿੱਥ ਦੇ ਪ੍ਰਮੁੱਖ ਪੱਖ

ਸੋਧੋ

ਮਿੱਥ ਕਥਾ ਦੇ ਅਰਥ ਨਿਸਚਿਤ ਕਰਨ ਲਈ ਇਹਨਾਂ ਨੂੰ ਮੋਟੇ ਤੌੌੌਰ ਤੇ ਤਿੰਨ ਪੱਖਾਂ ਹੇਠਾਂ ਵਿਚਾਰਿਆ ਜਾ ਸਕਦਾ ਹੈ।

1)ਮਿੱਥ ਕਥਾ ਪਵਿੱਤਰ ਕਥਾ ਦੇ ਰੂਪ ਵਿੱਚ।

੨)ਪਰੰਪਰਾਗਤ ਦੇ ਰੂਪ ਵਿੱਚ।

3)ਵਿਰਤਾਂਤਿਕ ਦੇ ਰੂਪ ਵਿੱਚ।

1)ਮਿੱਥ ਕਥਾ ਪਵਿੱਤਰ ਕਥਾ ਦੇ ਰੂਪ ਵਿੱਚ

ਸੋਧੋ

ਕੈਜ਼ਜਰ ਦੇ ਵਿਚਾਰ ਇਸ ਵਿਸ਼ੇ ਬਾਰੇ ਵਰਨਣਯੋਗ ਹਨ। ਉਸ ਅਨੁਸਾਰ ਮਾਨਵ ਸੰਸਕਿ੍ਤੀ ਦੇ ਵਿਕਾਾਸ ਵਿੱੱਚ ਕੋਈ ਐਸਾ ਨਿਸ਼ਚਿਤ ਬਿੰਦੂ ਨਹੀਂ ਜਿਥੇ ਮਿੱਥ ਕਥਾ ਦਾ ਅੰਤ ਅਤੇ ਧਰਮ ਦਾ ਆਰੰਭ ਹੁੰਦਾ ਹੋਵੇ। ਧਰਮ ਦੇ ਸਮੁੱਚੇ ਇਤਿਹਾਸ ਵਿੱਚ ਇਹ ਅਨਿੱਖੜ ਰੂਪ ਵਿੱਚ ਮਿੱਥਕ ਤੱਤਾਂ ਨਾਲ ਸੰਬੰਧਿਤ ਤੇ ਰਚਿਆ ਮਿਚਿਆ ਰਿਹਾ ਹੈ। ਦੂਜੇ ਪਾਸੇ ਮਿੱਥ ਕਥਾ ਆਪਣੇ ਮੁੱਢਲੇ ਅਤੇ ਅਧੂਰੇ ਰੂਪ ਵਿੱਚ ਕੁਝ ਐਸੀਆਂ ਰੂੜੀਆਂ ਨੂੰ ਲਈ ਬੈਠੀ ਹੈ ਜਿਨਾ ਵਿੱਚੋ ਪਿੱਛੋਂ ਜਾ ਕੇ ਧਰਮ ਦੇ ਪ੍ਰਮੁੱਖ ਤੇ ਨਵੀਨ ਆਦਰਸ਼ ਨੇ ਜਨਮ ਲਿਆ ਹੈ। ਮਿੱਥ ਕਥਾ ਆਪਣੇ ਆਰੰਭਿਕ ਰੂਪ ਵਿੱਚ ਹੀ ਸੰਭਾਵਿਤ ਧਰਮ ਰਹੀ ਹੈ।" ਕੈਜ਼ਜਰ ਦਾ ਵਿਸ਼ਵਾਸ ਹੈ ਕਿ ਮਿੱਥ ਸਿਰਜਕ ਦਾ ਕਾਰਜ ਵਿਚਾਰਾਂ ਨਾਲ ਅਦਿਕ ਭਾਵਨਾਵਾਂ ਤੇ ਅਧਾਰਿਤ ਹੈ।ਇਹ ਭਾਵਨਾਵਾਂ ਉਤੇਜਤ ਅਤੇ ਸੁਹਾਨਭੂਤੀ ਵਾਲੀਆਂ ਹੁੰਦੀਆਂ ਹਨ।

2)ਪਰੰਪਰਾਗਤ ਦੇ ਰੂਪ ਵਿੱਚ

ਸੋਧੋ

ਮਿੱਥ ਕਥਾ ਵਿਸ਼ੇਸ਼ ਕਾਰਜਾਂ ਵਿੱਚੋ ਯਾਤਰਾ ਕਰਦੀ ਹੋਈ ਪਰੰਪਰਾਗਤ ਅੰੰਸ਼ ਨੂੰ ਧਾਰਨ ਕਰਦੀ ਹੈ। ਇਹ ਵਿਸ਼ੇਸ਼ ਕਾਰਜ ਉਸ ਸਮੇਂ ਦਿ੍ਸ਼ਟਮਾਨ ਹੁੰਦੇ ਹਨ ਜਦ ਕੋੋਈ ਸੰਸਕਿ੍ਤੀ ਜਾਂ ਕਬੀਲਾ ਆਪਣੇੇ ਚੌਗਿਰਦੇ ਨੂੂੰ ਕਿਸੇ ਵਿਆਖਿਆ ਵਿੱਚ ਬੰਨਣਾ ਚਾਹੁਦਾ ਹੈ ਜਾਂ ਕਿਸੇ।ਸਮਾਜਕ ਔਕੜ ਦਾ ਹੱਲ ਲੱਭਣਾ ਚਾਹੁੰਦਾ ਹੈ। ਕਿਸੇ ਰੀਤੀ ਦੀ ਪ੍ਰੋੜਤਾ ਜਾਂ ਵਿਅਕਤੀਗਤ ਭਾਵਾਂ ਦੀ ਤਿਪ੍ਰਤੀ ਤੇ ਅਭਿਵਿਅਕਤੀ ਕਰਨ ਵਿੱਚ ਤੱਤਪਰ ਹੈ।ਮਿੱਥ ਕਥਾ ਇਹਨਾਂ ਕਾਰਜਾਂ ਨੂੰ ਨਿਭਾਉਣ ਹਿਤ ਉਪਸਥਿਤ ਹੁੰਦੀ ਹੈ।ਸੰਸਥਾਗਤ ਕਾਰਜਾਂ ਅਤੇ ਸਥਾਪਿਤ ਅਨੁਸ਼ਾਸ਼ਨਾਂ ਨੂੰ ਨਿਭਾਉਣ ਕਾਰਨ ਹੀ ਮਿਥ ਕਥਾ ਪਰੰਪਰਾ ਦਾ ਅੰਗ ਹੋ ਨਿਬੜਦੀ ਹੈ।

3)ਬਿਰਤਾਂਤਕ ਦੇ ਰੂਪ ਵਿੱਚ

ਸੋਧੋ

ਮਿਥ ਕਥਾ "ਕਹਾਣੀ" ਰੂਪ ਵਿੱਚ ਮੌਖਿਕ ਤੋਂ ਸ਼ਾਬਦਿਕ ਅਵਸਥਾ ਤੱਕ ਪਹੁੰਚੀ ਹੈ। ਆਰੰਭ ਤੌਂਂ ਹੀ ਇਸ ਦਾ ਮੰਤਵ ਤੇੇ ਪ੍ਯੋਜਨ ਬਿਰਤਾਂਤ ਨਾਲ ਜੁੁੁੜਿਆ ਹੋੋੋਇਆ ਹੈ। "ਡਾ. ਨਗੇਂਂਦਰ ਸਿੰਘ ਅਨੁਸਾਰ ਮਿੱਥ ਕਥਾ ਦਾ ਸਰੂਪ ਕਥਾਤਮਕ ਹੁੰਦਾ ਹੈ,ਜੋ ਕਲਪਨਾ ਆਧਾਰਤ ਹੋਣ ਕਾਰਨ ਅਲੌਕਿਕ ਤੇ ਅਤਿਮਾਨਵੀ ਘਟਨਾਵਾਂ ਨੂੰ ਪੇਸ਼ ਕਰਦਾ ਹੈ। ਮਾਨਵੀ ਜੀਵਨ ਵਿੱਚ ਇਹਨਾਂ ਘਟਨਾਵਾਂ ਦੀ ਵਿਸ਼ੇਸ਼ ਮਹਾਨਤਾ ਕਾਇਮ ਹੁੰਦੀ ਹੈ। ਇਸ ਵਿਚਲੀ ਕਲਪਨਾ ਨੂੰ ਸਤਿ ਦੀ ਪ੍ਰਤੀਤ ਦੇ ਰੂਪ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ,ਇਸ ਵਾਸਤੇ ਮਿੱਥ ਕਥੲ ਵਿੱਚ ਕਲਪਨਾ ਅਤੇ ਸਤਿ ਅਥਵਾ ਭਾਗਵਤ ਸਤਿ ਵਸਤੁਗਤ ਸਤਿ ਦੀ ਅਭੇਦ ਪਰਤੀਤ ਇਸ ਦੀ ਆਧਾਰ ਭੂਮੀ ਬਣਦੀ ਹੈ।" ਮਿੱਥ ਕਥਾ ਦਾ ਬਿਰਤਾਂਤ ਪਰਮ ਸਤਿ ਨਾਲ ਜੁੜਿਆ ਹੋਣ ਕਾਰਨ ਵਿਸ਼ਵਾਸ ਦੀਆਂ ਰੂੜ੍ਹ ਮਾਨਤਾਵਾਂ ਨੂੰ ਜਨਮ ਦੇਂਦਾ ਹੈ। ਇਸ ਕਰਕੇ ਮਿੱਥ ਕਥਾ ਵਿੱਚ ਬਿਰਤਾਂਤ ਲੱਛਣ ਦਾ ਪ੍ਰੋੜ ਤੇ ਪਰਿਪੱਕ ਹੋਣਾ ਕੁਦਰਤੀ ਹੈ।

ਹਵਾਲੇ ਅਤੇ ਟਿੱਪਣੀਆਂ
ਸੋਧੋ

ਕਰਨੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978, ਪੰਨਾ-79.

2 ਸ.ਸ. ਵਣਜਾਰਾ ਬੇਦੀ, ਮੱਧਕਾਲੀਨ ਪੰਜਾਬੀ ਕਥਾ: ਰੂਪ ਅਤੇ ਪਰੰਪਰਾ, ਪਰੰਪਰਾ ਪ੍ਰਕਾਸ਼ਨ, ਨਵੀਂ ਦਿੱਲੀ, 1977, ਪੰਨਾ-126.

3 ਕੁਲਵੰਤ ਸਿੰਘ, ਮਿੱਥ ਰੂਪਾਕਾਰ: ਅਧਿਐਨ ਤੇ ਵਿਸ਼ਲੇਸ਼ਣ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004, ਪੰਨਾ-12-13.

4ਕਰਨੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978, ਪੰਨਾ-86.

5 ਉਹੀ

6 ਉਹੀ, ਪੰਨਾ-87.

  1. ਦ੍ਰਿਸ਼ਟੀ ਬਿੰਦੂ - ਮਨਜੀਤ ਸਿੰਘ
  1. ਜਨਮਸਾਖੀ ਮਿਥ ਵਿਗਿਆਨ - ਮਨਜੀਤ ਸਿੰਘ
  1. ਲੋਕਯਾਨ ਅਧਿਐਨ - ਡਾ. ਸਤਿੰਦਰ ਸਿੰਘ ਨੂਰ
  1. ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ - ਡਾ.ਰੁਪਿੰਦਰ ਕੌਰ

ਹਵਾਲਾ ਪੁਸਤਕਾਂ

ਸੋਧੋ

1. Richard, M. Ohmann, Making of Myth, G.P. Putmans Sons, New York, 1962, p. 3

2. ਡਾ. ਮਨਜੀਤ ਸਿੰਘ, ਜਨਮਸਾਖੀ। ਮਿੱਥ ਵਿਗਿਆਨ, ਆਰਸ਼ੀ ਪਬਲਿਸ਼ਰਜ਼, ਦਿੱਲੀ, 2005, ਪੰਨਾ 19
. 3. International Encyclopedia of the Social Sciences Vol-10, (Editor, David L. Sills.), The Macmillan Company & the Free Press, 1968, p. 576.

4. ਡਾ. ਮਨਜੀਤ ਸਿੰਘ, ਉਹੀ, ਪੰਨਾ 24.

5. ਡਾ. ਕੁਲਵੰਤ ਸਿੰਘ, ਮਿੱਥ ਰੂਪਾਕਾਰ, ਅਧਿਐਨ ਤੇ ਵਿਸ਼ਲੇਸ਼ਣ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004, ਪੰਨਾ 16.

6. ਡਾ. ਕੁਲਵੰਤ ਸਿੰਘ, ਉਹੀ, ਪੰਨਾ 20.

7. ਡਾ. ਕੁਲਵੰਤ ਸਿੰਘ, ਉਹੀ, ਪੰਨਾ 22.

  1. ਕੌਰ, ਦਲਜੀਤ. ਪੰਜਾਬੀ ਵਿੱਚ ਮਿੱਥ ਅਧਿਐਨ ਪਰੰਪਰਾ ਅਤੇ ਸਮਕਾਲ. ਪੰਜਾਬੀ ਯੂਨੀਵਰਸਿਟੀ (ਪੰਜਾਬੀ ਵਿਭਾਗ): ਖੋਜਾਰਥੀ,ਪੰਜਾਬੀ ਯੂਨੀਵਰਸਿਟੀ (ਪੰਜਾਬੀ ਵਿਭਾਗ).
  2. ਕੌਰ, ਦਲਜੀਤ. "ਪੰਜਾਬੀ ਵਿੱਚ ਮਿੱਥ ਪਰੰਪਰਾ ਅਤੇ ਸਮਕਾਲ". {{cite journal}}: Cite journal requires |journal= (help)
  3. ਕਜ਼ਾਕ, ਪ੍ਰੋ.ਕਿਰਪਾਲ. ਪੰਜਾਬੀ ਸੱਭਿਆਚਾਰ ਸ਼ਬਦਾਵਲੀ ਕੋਸ਼. ਪੰਜਾਬੀ ਯੂਨੀਵਰਸਿਟੀ: ਪਬਲੀਕੇਸ਼ਨ ਬਿਊਰੋ,.{{cite book}}: CS1 maint: extra punctuation (link)