ਮਿਰਜ਼ਾ ਹਾਦੀ ਰੁਸਵਾ
ਮਿਰਜ਼ਾ ਮੁਹੰਮਦ ਹਾਦੀ ਰੁਸਵਾ (Urdu: مرزا محمد ہادی رسوا) (1857 – 21 ਅਕਤੂਬਰ 1931) ਇੱਕ ਉਰਦੂ ਸ਼ਾਇਰ ਅਤੇ ਗਲਪ, ਨਾਟਕ ਤੇ ਵਾਰਤਕ ਲੇਖਕ (ਬੁਨਿਆਦੀ ਤੌਰ 'ਤੇ ਮਜ਼ਹਬ, ਫ਼ਲਸਫ਼ਾ, ਅਤੇ ਤਾਰਾ ਵਿਗਿਆਨ ਦੇ ਵਿਸ਼ਿਆਂ ਤੇ ਮਾਹਿਰ) ਸੀ। ਉਸ ਦੀ ਉਰਦੂ, ਫ਼ਾਰਸੀ, ਅਰਬੀ, ਇਬਰਾਨੀ, ਅੰਗਰੇਜ਼ੀ, ਲਾਤੀਨੀ, ਅਤੇ ਯੂਨਾਨੀ ਜ਼ਬਾਨਾਂ ਵਿੱਚ ਵੀ ਮੁਹਾਰਤ ਸੀ। ਉਸ ਦਾ ਮਸ਼ਹੂਰ ਨਾਵਲ ਉਮਰਾਉ ਜਾਨ ਅਦਾ.[1] 1905 ਵਿੱਚ ਛਪਿਆ ਸੀ, ਜੋ ਉਸ ਦਾ ਸਭ ਤੋਂ ਪਹਿਲਾ ਨਾਵਲ ਮੰਨਿਆਂ ਜਾਂਦਾ ਹੈ। ਇਹ ਨਾਵਲ ਲਖਨਊ ਦੀ ਇੱਕ ਤਵਾਇਫ਼ ਅਤੇ ਸ਼ਾਇਰਾ ਉਮਰਾਉ ਜਾਨ ਅਦਾ ਦੀ ਜ਼ਿੰਦਗੀ ਦੇ ਗਿਰਦ ਘੁੰਮਦਾ ਹੈ ਅਤੇ ਜਿਸਤੇ ਬਾਅਦ ਨੂੰ ਇੱਕ ਪਾਕਿਸਤਾਨੀ ਫ਼ਿਲਮ ਉਮਰਾਉ ਜਾਨ ਅਦਾ (1972), ਅਤੇ ਦੋ ਭਾਰਤੀ ਫ਼ਿਲਮਾਂ, ਉਮਰਾਓ ਜਾਨ (1981) ਅਤੇ ਉਮਰਾਓ ਜਾਨ (2006) ਬਣੀਆਂ। 2003 ਵਿੱਚ ਨਸ਼ਰ ਇੱਕ ਪਾਕਿਸਤਾਨੀ ਟੀ ਵੀ ਸੀਰੀਅਲ ਦੀ ਬੁਨਿਆਦ ਵੀ ਇਹ ਨਾਵਲ ਸੀ।
ਹਵਾਲੇ
ਸੋਧੋ- ↑ Umrao Jaan Ada Archived 2008-02-07 at the Wayback Machine. books at dukandar