ਮਿਰਾਈ ਚੈਟਰਜੀ ਇੱਕ ਭਾਰਤੀ ਸਮਾਜਿਕ ਵਰਕਰ ਹੈ, ਜੋ ਅਹਿਮਦਾਬਾਦ ਵਿੱਚ ਸਵੈ-ਰੁਜ਼ਗਾਰ ਮਹਿਲਾ ਸੰਸਥਾ ਸੇਵਾ (SEWA) ਵਿੱਖੇ ਕੰਮ ਕਰਦੀ ਹੈ। ਉਸਨੂੰ ਜੂਨ, 2010 ਵਿੱਚ ਨੈਸ਼ਨਲ ਐਡਵਾਇਜ਼ਰੀ ਕੌਂਸਲ ਨਿਯੁਕਤ ਕੀਤਾ ਗਿਆ ਸੀ।[1][2]

ਮਿਰਾਈ ਚੈਟਰਜੀ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ,
ਜੋਨਸ ਹੋਪਕਿੰਸ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ
ਪੇਸ਼ਾਸਮਾਜਿਕ ਵਰਕਰ

ਚੈਟਰਜੀ ਸੇਵਾ (SEWA) ਵਿੱਖੇ ਇੱਕ ਸਮਾਜਿਕ ਸੁਰੱਖਿਆ ਦੀ ਨਿਰਦੇਸ਼ਕ ਹੈ। ਉਹ ਸੇਵਾ ਦੇ ਹੈਲਥ ਕੇਅਰ, ਚਾਈਲਡ ਕੇਅਰ ਅਤੇ ਬੀਮਾ ਪ੍ਰੋਗਰਾਮ ਲਈ ਜ਼ਿੰਮੇਵਾਰ ਮੈਂਬਰ ਹੈ। ਉਹ ਵਰਤਮਾਨ ਵਿੱਚ ਨੈਸ਼ਨਲ ਇੰਸ਼ੋਰੈਂਸ ਵੀਮੋਸੇਵਾ ਸਹਿਕਾਰੀ ਲਿਮਟਿਡ ਦੀ ਚੇਅਰਪਰਸਨ ਅਤੇ ਲੋਕ ਸਵਾਸਥ ਸੇਵਾ ਹੈਲਥ ਕੋਆਪਰੇਟਿਵ ਦੀ ਸੰਸਥਾਪਕ ਹੈ। ਦੋਵੇਂ ਸਹਿਕਾਰਤਾਵਾਂ ਨੂੰ ਸੇਵਾ ਵੱਲੋਂ ਪੇਸ਼ ਕੀਤਾ ਗਿਆ ਹੈ। ਉਹ 1984 ਵਿੱਚ ਸੇਵਾ ਵਿੱਚ ਸ਼ਾਮਲ ਹੋ ਗਈ ਸੀ ਅਤੇ ਇਸਦੀ ਸੰਸਥਾਪਕ, ਇਲਾ ਭੱਟ ਤੋਂ ਬਾਅਦ ਇਸਦੀ ਜਨਰਲ ਸਕੱਤਰ ਬਣੀ। 

ਚੈਟਰਜੀ ਨੇ ਹਾਰਵਰਡ ਯੂਨੀਵਰਸਿਟੀ ਤੋਂ ਇਤਿਹਾਸ ਅਤੇ ਵਿਗਿਆਨ ਵਿੱਚ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਜੋਨਸ ਹੋਪਕਿੰਸ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਤੋਂ ਮਾਸਟਰਸ ਦੀ ਡਿਗਰੀ ਪ੍ਰਾਪਤ ਕੀਤੀ।

ਕਾਰਜ ਸੋਧੋ

  • Impact of Implementing the CDS through Sangini Childcare and Workers’ Co-operative, by Renana Jhabvala, Mirai Chatterjee and Mita Parikh, 1996.

ਹਵਾਲੇ ਸੋਧੋ