ਮਿਲਕੀਪੁਰ
ਮਿਲਕੀਪੁਰ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਅਯੁੱਧਿਆ ਜ਼ਿਲ੍ਹੇ (ਪਹਿਲਾਂ ਫੈਜ਼ਾਬਾਦ ਜ਼ਿਲ੍ਹਾ) ਵਿੱਚ [1] ਕਸਬਾ ਅਤੇ ਤਹਿਸੀਲ ਹੈ। ਮਿਲਕੀਪੁਰ ਜ਼ਿਲ੍ਹਾ ਹੈੱਡਕੁਆਰਟਰ ਅਯੁੱਧਿਆ ਸ਼ਹਿਰ ਦੇ ਦੱਖਣ ਵੱਲ 32 ਕਿਲੋਮੀਟਰ ਦੂਰ ਹੈ। ਜ਼ਿਲ੍ਹਾ ਅਯੁੱਧਿਆ ਵਿੱਚ 11 ਬਲਾਕ ਹਨ ਅਤੇ ਮਿਲਕੀਪੁਰ ਉਨ੍ਹਾਂ ਵਿੱਚੋਂ ਇੱਕ ਹੈ। [2]
ਨਰਿੰਦਰ ਦੇਵ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ ਮਿਲਕੀਪੁਰ ਤੋਂ ਦੱਖਣ ਵੱਲ ਲਗਭਗ 10 ਕਿਮੀ ਦੀ ਦੂਰੀ 'ਤੇ ਕਸਬੇ, ਕੁਮਾਰਗੰਜ ਵਿਖੇ ਸਥਿਤ ਹੈ। ਮਿਲਕੀਪੁਰ ਦੀ ਤਹਿਸੀਲ ਅਤੇ ਪੁਲਿਸ ਸਟੇਸ਼ਨ ਮਿਲਕੀਪੁਰ ਕੇਂਦਰ ਤੋਂ 5 ਕਿਲੋਮੀਟਰ ਉੱਤਰ-ਪੂਰਬ ਵੱਲ ਇਨਾਇਤਨਗਰ ਵਿਖੇ ਸਥਿਤ ਹੈ।
ਇਤਿਹਾਸ
ਸੋਧੋਕਸਬਾ ਮਿਲਕੀਪੁਰ ਦਾ ਨਾਮ ਮਿਲਕੀ ਗੋਤ ਦੇ ਲੋਕਾਂ ਤੇ ਪਿਆ ਹੈ ਜੋ ਕਦੇ ਇੱਥੇ ਰਹਿੰਦੇ ਸਨ। [3] ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਮਿਲਕੀ ਇੱਕ ਮੁਸਲਮਾਨ ਭਾਈਚਾਰਾ ਹੈ । ਇਹ ਮਲਿਕ ਵਜੋਂ ਵੀ ਜਾਣਿਆ ਜਾਂਦਾ ਹੈ, ਅਤੇ ਅਵਧ ਖੇਤਰ ਵਿੱਚ ਮਿਲ਼ਦਾ ਹੈ। ਪਾਕਿਸਤਾਨ ਦੇ ਕਰਾਚੀ ਵਿੱਚ ਵੀ ਥੋੜ੍ਹੀ ਜਿਹੀ ਮਿਲਕੀ ਆਬਾਦੀ ਮਿਲ਼ਦੀ ਹੈ। ਉਨਾਵ ਜ਼ਿਲੇ ਵਿੱਚ, ਇਹ ਲੋਕ ਕਾਫ਼ੀ ਜ਼ਮੀਨ ਦੇ ਮਾਲਕ ਸਨ, ਅਤੇ ਉਸ ਜ਼ਿਲ੍ਹੇ ਦੇ ਇਤਿਹਾਸ ਵਿੱਚ ਇਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਹਵਾਲੇ
ਸੋਧੋ- ↑ "Tehsil | District Ayodhya - Government of Uttar Pradesh | India" (in ਅੰਗਰੇਜ਼ੀ (ਅਮਰੀਕੀ)). Retrieved 2021-02-22.
- ↑ "Subdivision & Blocks | District Ayodhya - Government of Uttar Pradesh | India" (in ਅੰਗਰੇਜ਼ੀ). Retrieved 2021-02-22.
- ↑ "Milkipur is a town, tehsil and a constituency in Faizabad district in the state of Uttar Pradesh, India. Narendra Dev University of Agriculture and Technology I". Archived from the original on 17 November 2021. Retrieved 17 November 2021.