ਮਿਸੀਸਾਗਾ
ਮਿਸੀਸਾਗਾ (/ˌmɪsɪˈsɒɡə/ ( ਸੁਣੋ), Mississauga) ਕੈਨੇਡਾ ਦੇ ਓਂਟਾਰਿਓ ਦਾ ਇੱਕ ਸ਼ਹਿਰ ਹੈ। ਓਂਟਾਰੀਓ ਝੀਲ ਦੇ ਕੰਢੇ ਉੱਤੇ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ, ਪੀਲ ਦੀ ਖੇਤਰੀ ਨਗਰ ਦਾਈ ਵਿਚ। ਕੈਨੇਡਾ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਮਿਸੀਸਾਗਾ ਦੀ ਆਬਾਦੀ 7,13,443 ਹੈ।
City of Mississauga | |
---|---|
ਨਾਮ-ਆਧਾਰ | ਖੇਤਰ ਵਿੱਚ ਰਹਿਣ ਵਾਲੇ ਅਦਿਵਾਸੀ |
ਵਾਰਡ | ਮਿਸੀਸਾਗਾ ਦੇ ਵਾਰਡ
|
ਸਮਾਂ ਖੇਤਰ | ਯੂਟੀਸੀ-5 |
• ਗਰਮੀਆਂ (ਡੀਐਸਟੀ) | ਯੂਟੀਸੀ-4 |
ਆਧੁਨਿਕ ਮਿਸੀਸਾਗਾ ਟੋਰਾਂਟੋ ਦੇ ਉਪਨਗਰ ਦੀ ਰੂਪ ਵਿੱਚ ਬਣਾਇਆ ਗਿਆ ਸੀ। ਉੱਤਰੀ ਅਮ੍ਰੀਕਾ ਦੇ ਅੰਗ੍ਰੇਜ਼ੀ ਬੋਲਨ ਵਾਲੇ ਸ਼ਹਿਰਾਂ ਵਿਚੋਂ ਮਿਸੀਸਾਗਾ ਸਭ ਤੋਂ ਵੱਡਾ ਉਪਨਗਰ ਹੈ। ਪਿਛਲੇ ਦਹਾਕਿਆਂ ਦੌਰਾਨ ਮਿਸੀਸਾਗਾ ਬਹੁ-ਸੱਭਿਆਚਾਰਕ ਹੋ ਗਿਆ ਅਤੇ ਅੱਜਕੱਲ੍ਹ ਉਸ ਦੇ ਕੇਂਦਰ ਵਿੱਚ ਵਿਕਾਸ ਦਾ ਕੰਮ ਚੱਲ ਰਿਹਾ ਹੈ। ਮਿਸੀਸਾਗਾ ਵਾਸੀ ਮਿਸੀਸਾਗਨ ਜਾਂ ਸਾਗਨ ਕਹੇ ਜਾਂਦੇ ਹਨ।
ਟੋਰਾਂਟੋ ਦਾ ਕੌਮਾਂਤਰੀ ਹਵਾਈ ਅੱਡਾ, ਜੋ ਕੈਨੇਡਾ ਦਾ ਸਭ ਤੋਂ ਵੱਧ ਮਸਰੂਫ਼ ਹਵਾਈ ਅੱਡਾ ਹੈ, ਮਿਸੀਸਾਗਾ ਵਿੱਚ ਸਥਿਤ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਵੀ ਮਿਸੀਸਾਗਾ ਵਿੱਚ ਆਪਣੇ ਕੈਨੇਡੀਅਨ ਕੇਂਦਰੀ ਦਫ਼ਤਰ ਬਣਵਾਏ ਹਨ।
ਇਹ ਵੀ ਵੇਖੋ
ਸੋਧੋਬਾਰਲੇ ਪੇਜ
ਸੋਧੋ- ਮਿੱਸਿੱਸਾਗਾ Archived 2013-07-31 at the Wayback Machine. (EN)