ਮੀਸ਼ਾ ਮਲਿਆਲਮ ਲੇਖਕ ਐਸ. ਹਰੀਸ਼ ਦਾ ਪਹਿਲਾ ਨਾਵਲ ਹੈ। ਇਹ ਮਾਥਰੂਭੂਮੀ ਇਲਸਟ੍ਰੇਟਿਡ ਵੀਕਲੀ ਦੁਆਰਾ ਭਾਗਾਂ ਵਿੱਚ ਲੜੀਬੱਧ ਛਾਪਿਆ ਗਿਆ ਸੀ ਅਤੇ ਡੀਸੀ ਬੁੱਕਸ ਦੁਆਰਾ ਪੂਰਾ ਪ੍ਰਕਾਸ਼ਿਤ ਕੀਤਾ ਗਿਆ ਸੀ।[1][2] ਹਿੰਦੂ ਸੰਗਠਨਾਂ ਦੇ ਵਿਰੋਧ ਕਾਰਨ ਤੀਜੇ ਭਾਗ ਤੋਂ ਬਾਅਦ ਸੀਰੀਅਲ ਨੂੰ ਰੱਦ ਕਰ ਦਿੱਤਾ ਗਿਆ ਸੀ।

ਪਹਿਲਾ ਐਡੀਸ਼ਨ

ਅਵਾਰਡ

ਸੋਧੋ

ਕਿਤਾਬ ਦੇ ਅੰਗਰੇਜ਼ੀ ਅਨੁਵਾਦ 'ਮਸਟਾਸ਼' ਨੇ 2020 ਵਿੱਚ ਸਾਹਿਤ ਲਈ ਜੇ.ਸੀ.ਬੀ. ਇਨਾਮ ਜਿੱਤਿਆ।[3] ਇਸ ਤੋਂ ਇਲਾਵਾ ਨਾਵਲ ਨੇ 2019 ਦਾ ਕੇਰਲਾ ਸਾਹਿਤ ਅਕਾਦਮੀ ਅਵਾਰਡ ਜਿੱਤਿਆ, ਜਿਸਦਾ ਐਲਾਨ ਫਰਵਰੀ 2021 ਵਿੱਚ ਕੀਤਾ ਗਿਆ।[4]

ਵਾਪਸੀ

ਸੋਧੋ

ਨਾਵਲ ਦੇ ਇੱਕ ਭਾਗ ਵਿੱਚ, ਇੱਕ ਖਾਸ ਪਾਤਰ ਸੁਝਾਅ ਦਿੰਦਾ ਹੈ ਕਿ ਹਿੰਦੂ ਔਰਤਾਂ ਮੰਦਰ ਜਾਣ ਤੋਂ ਪਹਿਲਾਂ ਇਸ਼ਨਾਨ ਕਰਦੀਆਂ ਹਨ ਅਤੇ ਚੰਗੇ ਕੱਪੜੇ ਪਹਿਨਦੀਆਂ ਹਨ ਕਿਉਂਕਿ ਉਹ ਸੈਕਸ ਵਿੱਚ ਦਿਲਚਸਪੀ ਰੱਖਦੀਆਂ ਹਨ।[5][6] ਉਹ ਅੱਗੇ ਕਹਿੰਦਾ ਹੈ ਕਿ ਔਰਤਾਂ ਮਾਹਵਾਰੀ ਦੌਰਾਨ ਮੰਦਰ ਨਹੀਂ ਜਾਂਦੀਆਂ ਕਿਉਂਕਿ ਉਹ ਸੈਕਸ ਨਹੀਂ ਕਰ ਸਕਦੀਆਂ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਨ੍ਹਾਂ ਅੰਸ਼ਾਂ ਦੀ ਹਿੰਦੂ ਸੰਗਠਨਾਂ ਜਿਵੇਂ ਕਿ ਯੋਗਕਸ਼ੇਮਾ ਸਭਾ, ਭਾਜਪਾ, ਹਿੰਦੂ ਆਕਿਆ ਵੇਦੀ, ਐਨ.ਐਸ.ਐਸ. ਦੁਆਰਾ ਵਿਆਪਕ ਆਲੋਚਨਾ ਕੀਤੀ ਗਈ ਸੀ। ਇਸ ਤੋਂ ਬਾਅਦ, ਲੇਖਕ ਨੇ ਮਾਥਰੂਭੂਮੀ ਇਲਸਟ੍ਰੇਟਿਡ ਵੀਕਲੀ ਤੋਂ ਨਾਵਲ ਦੀ ਚੱਲਦੀ ਲੜੀ ਨੂੰ ਵਾਪਸ ਲੈ ਲਿਆ।[7]

ਅਦਾਲਤ ਵਿੱਚ

ਸੋਧੋ

ਦਿੱਲੀ ਦੇ ਵਸਨੀਕ ਐੱਨ ਰਾਧਾਕ੍ਰਿਸ਼ਨਨ ਨੇ ਕਿਤਾਬ 'ਤੇ ਪਾਬੰਦੀ ਲਗਾਉਣ ਦੀ ਪਟੀਸ਼ਨ ਭਾਰਤ ਦੀ ਸੁਪਰੀਮ ਕੋਰਟ ਨੂੰ ਦਿੱਤੀ ਸੀ। ਅਦਾਲਤ ਨੇ ਨਾਵਲ 'ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕਿਤਾਬਾਂ 'ਤੇ ਪਾਬੰਦੀ ਲਗਾਉਣ ਦਾ ਸੱਭਿਆਚਾਰ ਵਿਚਾਰਾਂ ਦੇ ਸੁਤੰਤਰ ਪ੍ਰਵਾਹ ਨੂੰ ਪ੍ਰਭਾਵਤ ਕਰਦਾ ਹੈ।[8][9]

ਹਵਾਲੇ

ਸੋਧੋ
  1. C. Gouridasan Nair (2018-08-01). "Hareesh's novel Meesha hits stands". The Hindu. Retrieved 2018-10-01.
  2. "DC Books publishes Malayalam novel 'Meesha'". Webindia123. 2018-08-01. Archived from the original on 2018-08-04. Retrieved 2018-10-28.
  3. "എസ്. ഹരീഷിന്റെ മീശ നോവലിന് ജെ.സി.ബി സാഹിത്യ പുരക്‌സാരം".
  4. "kerala sahithya academy award announced കേരള സാഹിത്യ അക്കാദമി പുരസ്‌കാരങ്ങൾ പ്രഖ്യാപിച്ചു; എസ്. ഹരീഷിന്റെ 'മീശ' മികച്ച നോവൽ". www.twentyfournews.com (in ਅੰਗਰੇਜ਼ੀ (ਅਮਰੀਕੀ)). 2021-02-15. Retrieved 2021-02-15.
  5. "Followers of Sangh Parivar slam Malayalam writer S Hareesh over Meesha". Bangalore Mirror. Retrieved 2018-11-13.
  6. "Threatened by right wing, Malayalam writer S Hareesh withdraws novel from magazine". The News Minute. 2018-07-21. Retrieved 2018-11-13.
  7. "Malayalam author S Hareesh withdraws novel 'Meesha,' says he has received threats from right-wing groups". Firstpost. 2018-07-21. Retrieved 2018-10-28.
  8. "'Meesha' row: Supreme Court decries practice of banning books". MSN. 2018-08-03. Retrieved 2018-10-28.
  9. Ashish Tripathi (2018-08-02). "Culture of banning books impacted free flow of ideas:SC". Deccan Heral. Retrieved 2018-10-28.

ਹੋਰ ਪੜ੍ਹਨ ਲਈ

ਸੋਧੋ

ਬਾਹਰੀ ਲਿੰਕ

ਸੋਧੋ