'ਮੁਖ਼ਤਾਰਾਂ ਬੀਬੀ (Urdu: مختاراں بی بی, ਜ. 1972,[1] ਹੁਣ ਮੁਖ਼ਤਾਰ ਮਾਈ,[1] ur) ਪਾਕਿਸਤਾਨ ਦੀ ਮੁਜਫ਼ਰਪੁਰ ਜਿਲੇ ਦੀ ਜਤੋਈ ਤਹਿਸੀਲ ਦੇ ਮੀਰਵਾਲਾ ਪਿੰਡ ਦੀ ਇੱਕ ਔਰਤ ਹੈ। ਮੁਖ਼ਤਾਰਾਂ ਦੇ ਛੋਟੇ ਭਰਾ ਸ਼ਕੂਰ ਉੱਤੇ ਮਸਤੋਈਆਂ ਨੇ ਇਲਜ਼ਾਮ ਲਾਇਆ ਕਿ ਉਸਨੇ ਉਹਨਾਂ ਦੀ ਬਰਾਦਰੀ ਦੀ ਇੱਕ ਨੌਜਵਾਨ ਕੁੜੀ, ਸਲਮਾ ਨਾਲ 'ਗੱਲ' ਕੀਤੀ ਸੀ। ਇਸ ਨੂੰ ਇੱਜਤ ਦਾ ਸੁਆਲ ਬਣਾਕੇ ਮੁਖ਼ਤਾਰਾਂ ਨੂੰ ਪਿੰਡ ਦੀ ਮਸਤੋਈ ਬਲੋਚ ਗਲਬੇ ਵਾਲੀ ਪੰਚਾਇਤ ਦੇ ਹੁਕਮ ਉੱਤੇ 2002 ਵਿੱਚ ਸਮੂਹਿਕ ਜਬਰ ਜਨਾਹ ਦਾ ਨਿਸ਼ਾਨਾ ਬਣਾਇਆ ਗਿਆ ਸੀ ਕਿਉਂਕਿ ਮੁਖ਼ਤਾਰ ਮਾਈ ਦੇ ਤਤਲਾ ਕਬੀਲੇ ਵਾਲੇ ਉਸ ਖੇਤਰ ਵਿੱਚ ਉਹਨਾਂ ਤੋਂ ਕਮਜੋਰ ਸਨ।[2][3]

ਮੁਖ਼ਤਾਰ ਮਾਈ (ਮੁਖ਼ਤਾਰਾਂ ਬੀਬੀ)
ਮੁਖ਼ਤਾਰ ਮਾਈ, ਗਲੈਮਰ ਮੈਗਜ਼ੀਨ ਦੀ 2005 ਦੀ ਸਾਲਾਨਾ ਔਰਤ
ਜਨਮ
ਮੁਖ਼ਤਾਰਾਂ ਬੀਬੀ

1972
ਮੀਰਵਾਲਾ, ਪਾਕਿਸਤਾਨੀ
ਰਾਸ਼ਟਰੀਅਤਾਪਾਕਿਸਤਾਨੀ
ਨਾਗਰਿਕਤਾਪਾਕਿਸਤਾਨੀ
ਪੇਸ਼ਾਇਨਸਾਨੀ ਹੱਕਾਂ ਲਈ ਸੰਘਰਸ਼
ਲਈ ਪ੍ਰਸਿੱਧਸਮੂਹਿਕ ਬਲਾਤਕਾਰ ਦੇ ਖਿਲਾਫ਼ ਸੰਘਰਸ਼
ਜੀਵਨ ਸਾਥੀਸ਼ਾਦੀ: ਨਾਸਿਰ ਅੱਬਾਸ ਗੈਬੋਲ ਨਾਲ, 2009

ਦਹਿਸ਼ਤਗਰਦੀ-ਵਿਰੋਧੀ ਅਦਾਲਤ ਨੇ ਛੇ ਜਣਿਆਂ ਨੂੰ ਇਸ ਇਲਜ਼ਾਮ ਵਿੱਚ ਮੌਤ ਦੀ ਸਜ਼ਾ ਸੁਣਾਈ। ਲਾਹੌਰ ਹਾਈ ਕੋਰਟ ਨੇ ਸਬੂਤ ਨਾ ਹੋਣ ਦੀ ਬਿਨਾਂ ਉੱਤੇ ਪੰਜ ਮੁਲਜ਼ਿਮਾਂ ਨੂੰ ਰਿਹਾ ਕਰ ਦਿੱਤਾ ਅਤੇ ਇੱਕ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ। ਬਾਅਦ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਬਰਕ਼ਰਾਰ ਰੱਖਿਆ। ਚੇਤੇ ਰਹੇ ਕਿ ਰਿਹਾ ਹੋਣ ਵਾਲੇ ਪੰਜ ਜਣੇ ਹੁਣ ਤੱਕ ਸੱਤ ਸਾਲ ਦੀ ਸਜਾ ਕੱਟ ਚੁੱਕੇ ਹਨ। ਅਦਾਲਤ ਦੇ ਫੈਸਲੇ ਉੱਤੇ ਪਾਕਿਸਤਾਨ ਦੀ ਇਨਸਾਨੀ ਹੱਕਾਂ ਲਈ ਸੰਗਠਨ ਨੇ ਨਿਰਾਸ਼ਾ ਦਾ ਇਜਹਾਰ ਕੀਤਾ। ਮੁਖ਼ਤਾਰਾਂ ਦੇ ਜਨਾਹ ਦਾ ਸ਼ਿਕਾਰ ਹੋਣ ਦੇ ਬਾਅਦ ਇਸ ਵਾਕੇ ਦੇ ਖਿਲਾਫ ਵੱਖ ਵੱਖ ਸੰਗਠਨਾਂ ਨੇ ਇਨਸਾਫ਼ ਲਈ ਮੁਹਿੰਮ ਚਲਾਈ ਅਤੇ ਮੁਜਰਿਮਾਂ ਨੂੰ ਸਜ਼ਾ ਦਿਲਵਾਉਣ ਲਈ ਮੁਖ਼ਤਾਰਾਂ ਦੇ ਯਤਨਾਂ ਨੂੰ ਸਰਾਹਿਆ ਗਿਆ।

ਹਵਾਲੇ

ਸੋਧੋ
  1. 1.0 1.1 Kristof, N & Wudunn, S, (2009), "Half The Sky", Virago
  2. Journey into Islam: the crisis of globalization, Akbar S. Ahmed, Brookings Institution Press, 2007, pp.99
  3. "A Marriage of Convenience?". Inter Press Service. 11 April 2009. Archived from the original on 2009-08-13. Retrieved 2010-06-07. {{cite news}}: Italic or bold markup not allowed in: |publisher= (help); Unknown parameter |dead-url= ignored (|url-status= suggested) (help)