ਗੋਦ ਲਏ ਬੱਚੇ ਨੂੰ ਮੁਤਬੰਨਾ ਕਹਿੰਦੇ ਹਨ। ਜਿਸ ਪਤੀ ਪਤਨੀ ਦੇ ਪੁੱਤਰ ਨਾ ਹੋਵੇ, ਉਹ ਪਤ ਪਤਨੀ ਆਪਣੀ ਪੁੱਤਰ ਦੀ ਰੀਝ ਪੂਰੀ ਕਰਨ ਲਈ, ਵਢੇਰੀ ਉਮਰ ਵਿਚ ਆਪਣੀ ਦੇਖ ਭਾਲ ਲਈ ਕਿਸੇ ਰਿਸ਼ਤੇਦਾਰੀ ਵਿਚੋਂ ਜਾਂ ਆਪਣੇ ਭਾਈਚਾਰੇ ਵਿਚੋਂ ਕਿਸੇ ਹੋਰ ਦੇ ਪੁੱਤਰ ਨੂੰ ਆਪਣਾ ਪੁੱਤਰ ਕਾਨੂੰਨੀ ਤੌਰ 'ਤੇ ਬਣਾ ਲੈਂਦੇ ਹਨ। ਉਸ ਕਾਨੂੰਨੀ ਬਣਾਏ ਪੁੱਤਰ ਨੂੰ ਮੁਤਬੰਨਾ ਪੁੱਤਰ ਕਹਿੰਦੇ ਹਨ। ਮੁਤਬੰਨੇ ਪੁੱਤਰ ਨੂੰ ਸਕੇ ਪੁੱਤਰਾਂ ਦੀ ਤਰ੍ਹਾਂ ਸਾਰੇ ਹੱਕ ਤੇ ਫਰਜ਼ ਪ੍ਰਾਪਤ ਹੁੰਦੇ ਹਨ।