ਮੁਨਸ਼ੀ ਨਵਲ ਕਿਸ਼ੋਰ (3 ਜਨਵਰੀ 1836 - 19 ਫਰਵਰੀ 1895) ਭਾਰਤ ਤੋਂ ਇੱਕ ਪੁਸਤਕ ਪ੍ਰਕਾਸ਼ਕ ਸੀ। ਉਸ ਨੂੰ ਭਾਰਤ ਦਾ ਕੈਕਸਟਨ ਕਿਹਾ ਗਿਆ ਹੈ।1858 ਵਿੱਚ, 22 ਸਾਲ ਦੀ ਉਮਰ ਵਿੱਚ, ਉਸਨੇ ਲਖਨਊ ਵਿੱਚ 'ਨਵਲ ਕਿਸ਼ੋਰ ਪ੍ਰੈਸ ਅਤੇ ਕਿਤਾਬ ਡਿਪੂ' ਦੀ ਸਥਾਪਨਾ ਕੀਤੀ। ਇਹ ਸੰਸਥਾ ਏਸ਼ੀਆ ਵਿੱਚ ਸਭ ਤੋਂ ਪੁਰਾਣੀ ਛਪਾਈ ਅਤੇ ਪ੍ਰਕਾਸ਼ਨ ਦੀ ਕਨਸਰਨ ਹੈ।[1] ਮਿਰਜ਼ਾ ਗਾਲਿਬ ਉਸ ਦੇ ਪ੍ਰਸ਼ੰਸਕ ਸਨ। ਮਿਰਜ਼ਾ ਗ਼ਾਲਿਬ ਨੇ ਨਵਲ ਕਿਸ਼ੋਰ ਪ੍ਰੈਸ ਬਾਰੇ ਲਿਖੀ ਇੱਕ ਚਿੱਠੀ ਵਿੱਚ ਲਿਖਿਆ ਹੈ, "ਇਸ ਪ੍ਰਿੰਟਿੰਗ ਪ੍ਰੈਸ ਨੇ ਜਿਸ ਜਿਸਦਾ ਵੀ ਦੀਵਾਨ ਛਾਪਿਆ, ਉਸ ਨੂੰ ਜ਼ਮੀਨ ਤੋਂ ਲੈ ਕੇ ਆਕਾਸ਼ ਤੱਕ ਪਹੁੰਚਾ ਦਿੱਤਾ।" ਗ਼ਾਲਿਬ ਅਤੇ ਮੁਨਸ਼ੀ ਸਾਹਿਬ ਦੋਸਤ ਸਨ। ਮੁਨਸ਼ੀ ਨਵਲ ਕਿਸ਼ੋਰ ਅਲੀਗੜ੍ਹ ਦੇ ਜ਼ਿਮੀਦਾਰ ਪੰਡਤ ਜਮੁਨਾ ਪ੍ਰਸਾਦ ਭਾਰਗਵੇ ਦਾ ਪੁੱਤਰ ਸੀ ਅਤੇ ਇਸਦਾ ਜਨਮ 3 ਜਨਵਰੀ 1836 ਨੂੰ ਹੋਇਆ ਸੀ।1885 ਵਿੱਚ ਦਿੱਲੀ ਵਿੱਚ ਉਸ ਦੀ ਮੌਤ ਹੋ ਗਈ। ਭਾਰਤ ਸਰਕਾਰ ਨੇ 1970 ਵਿੱਚ ਉਸ ਦੇ ਮਾਣ ਵਿੱਚ ਉਨ੍ਹਾਂਤੇ ਇੱਕ ਡਾਕ ਟਿਕਟ ਜਾਰੀ ਕੀਤੀ।[2]

ਮੁਨਸ਼ੀ ਨਵਲ ਕਿਸ਼ੋਰ

ਮੁਨਸ਼ੀ ਨੇਵਲ ਕਿਸ਼ੋਰ ਨੇ 1858-1885 ਦੌਰਾਨ ਅਰਬੀ, ਬੰਗਾਲੀ, ਹਿੰਦੀ, ਅੰਗਰੇਜ਼ੀ, ਮਰਾਠੀ, ਪੰਜਾਬੀ, ਪਸ਼ਤੋ, ਫ਼ਾਰਸੀ, ਸੰਸਕ੍ਰਿਤ ਅਤੇ ਉਰਦੂ ਵਿੱਚ 5000 ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ।[3] ਰਾਮ ਕੁਮਾਰ ਪ੍ਰੈਸ ਅਤੇ ਤੇਜ ਕੁਮਾਰ ਪ੍ਰੈਸ, ਉਹਨਾਂ ਦੇ ਪੁੱਤਰਾਂ ਦੁਆਰਾ ਸ਼ੁਰੂ ਕੀਤੇ ਗਏ ਹਨ, ਜੋ ਕਿ ਨਵਲ ਕਿਸ਼ੋਰ ਪ੍ਰੈਸ ਦੇ ਉੱਤਰ ਅਧਿਕਾਰੀ ਹਨ।

ਮੁਨਸ਼ੀ ਨਵਲ ਕਿਸ਼ੋਰ ਭਾਰਤ ਦਾ ਸਭ ਤੋਂ ਪੁਰਾਣਾ ਪ੍ਰਕਾਸ਼ਨ ਹੈ। ਭਾਰਤ ਦੇ ਸਾਰੇ ਹਿੱਸਿਆਂ ਤੋਂ ਸਾਰੀਆਂ ਭਾਸ਼ਾਵਾਂ ਦੇ ਪ੍ਰਸਿੱਧ ਵਿਦਵਾਨਾਂ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਸਨ। ਅੱਲਾਮਾ ਸੱਯਦ ਸ਼ਮਸੁੱਲਾਹ ਕਾਦਰੀ ਨੇ ਮੁਨਸ਼ੀ ਨਵਲ ਕਿਸ਼ੋਰ ਤੋਂ ਆਪਣੀਆਂ ਕਈ ਰਚਨਾਵਾਂ ਪ੍ਰਕਾਸ਼ਿਤ ਕਰਵਾਈਆਂ ਸਨ। [4] ਮੁਨਸ਼ੀ ਨਵਲ ਕਿਸ਼ੋਰ ਨੇ 1858 ਵਿੱਚ ਲਖਨਊ ਵਿੱਚ ਇੱਕ ਛਾਪਾਖ਼ਾਨਾ ਦੀ ਦੁਕਾਨ ਦੀ ਸਥਾਪਨਾ ਕੀਤੀ ਸੀ। ਜਦੋਂ 1857 ਦੇ ਆਜ਼ਾਦੀ ਸੰਘਰਸ਼ ਤੋਂ ਬਾਅਦ ਹਿੰਦੁਸਤਾਨ ਅਜੇ ਸੰਭਲ ਰਿਹਾ ਸੀ. ਮੁਨਸ਼ੀ ਸਾਹਿਬ ਨੇ ਆਪਣੇ ਪ੍ਰਿੰਟਿੰਗ ਪ੍ਰੈੱਸ ਦੀ ਮਦਦ ਨਾਲ ਹਿੰਦੁਸਤਾਨ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਲਿਆ।

ਹਵਾਲੇਸੋਧੋ