ਮੁਮਾਰਾ

ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ

ਪਿੰਡ ਮੁਮਾਰਾ ਜ਼ਿਲਾ ਫ਼ਰੀਦਕੋਟ ਦੀ ਤਹਿਸੀਲ ਫ਼ਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 535 ਹੈਕਟੇਅਰ ਹੈ। ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1220ਹੈ। ਇਸ ਪਿੰਡ ਦੇ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 151212 ਹੈ। ਇਹ ਪਿੰਡ ਮੁਕਤਸਰ ਫਿਰੋਜ਼ਪੁਰ ਸੜਕ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਫਿਰੋਜ਼ਪੁਰ 14 ਕਿਲੋਮੀਟਰ ਦੀ ਦੂਰੀ ਤੇ ਹੈ। ਪਿੰਡ ਨੂੰ ਸਬ ਤਹਿਸੀਲ ਸਾਦਿਕ ਲੱਗਦੀ ਹੈ । ਫਰੀਦਕੋਟ ਸ਼ਹਿਰ ਪਿੰਡ ਤੋਂ 30 ਕਿਲੋਮੀਟਰ ਦੂਰੀ ਤੇ ਹੈ।

ਮੁਮਾਰਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਫਿਰੋਜ਼ਪੁਰ

ਵਿੱਦਿਅਕ ਸੰਸਥਾਵਾਂ

ਸੋਧੋ

ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ 1912 ਵਿਚ ਸਥਾਪਿਤ ਹੋਇਆ 1978 ਵਿੱਚ ਮਿਡਲ ਤੇ 2004 ਵਿੱਚ ਹਾਈ ਸਕੂਲ ਵਜੋਂ ਅਪਗਰੇਡ ਹੋਇਆ ਅੱਜਕਲ ਇਹ ਸਕੂਲ ਦੋ ਅਲੱਗ ਅਲੱਗ ਇਮਾਰਤਾਂ ਵਿੱਚ ਹੈ।

ਜਾਣਕਾਰੀ

ਸੋਧੋ

ਪਿੰਡ ਮੁਮਾਰਾ ਫਰੀਦਕੋਟ ਜਿਲ੍ਹੇ ਦਾ ਆਖਰੀ ਪਿੰਡ ਹੈ ਇਸ ਦੇ ਨਾਲ ਲੱਗਦਾ ਪਿੰਡ ਗੁਲਾਮਪੱਤਰਾ ਫਿਰੋਜਪੁਰ ਜਿਲੇ ਵਿੱਚ ਹੈ ।ਮੁਮਾਰਾ ਪਿੰਡ ਦੇ ਪੂਰਬ ਵਾਲੀ ਦਿਸ਼ਾ ਵਿੱਚ ਜੰਗਲ (ਬੀੜ ਘੁਗਿਆਣਾ) ਹੈ, ਉਤਰ ਵਾਲੀ ਦਿਸ਼ਾ ਵਿਚ ਡੋਡ ਤੇ ਚੰਨੀਆਂ ਪਿੰਡ ਹੈ ਪੱਛਮ ਵਿਚ ਗੁਜਰ ਤੇ ਗੁਲਾਮਪੱਤਰਾ ਹੈ ਪਿੰਡ ਮੁਮਾਰਾ ਦੀ ਹੱਦ ਬੀੜ ਚੁਘੇ ਵਾਲਾ ਡੋਡ ਚੰਨੀਆਂ ਗੁੱਜਰ ਗੁਲਾਮਪੱਤਰਾ ਨਾਲ ਲੱਗਦੀ ਹੈ। ਪਿੰਡ ਸਾਦਿਕ ਫਿਰੋਜਪੁਰ ਰੋਡ ਤੋਂ ਕਿਲੋਮੀਟਰ ਛਿਪਕਦੇ ਵੱਲ ਹੈ ਇਕ ਲਿੰਕ ਰੋਡ ਡੋਡ ਤੋਂ ਇਕ ਬੀੜ ਸਮਾਪਤੀ ਤੇ ਨਿਕਲਦੀ ਹੈ ਜੋ ਪਿੰਡ ਨੂੰ ਸਾਦਿਕ ਫਿਰੋਜਪੁਰ ਰੋਡ ਨਾਲ ਮਿਲਾਦੀ ਹੈ।

ਇਤਿਹਾਸ

ਸੋਧੋ

ਪਿੰਡ ਮੁਮਾਰਾ 1800ਈ: ਦੇ ਲਗਭਗ ਹੋਂਦ ਵਿੱਚ ਆਇਆ ਇਸ ਪਿੰਡ ਵਿਚ ਸਭ ਤੋਂ ਪਹਿਲਾ ਨਾਥੋ ਨਾਮ ਦਾ ਬੋਰੀਆ ਸਿੱਖ ਆਇਆ ਉਸਦੀ ਵੰਸ਼ ਪ੍ਰੇਮ ਸਿੰਘ, ਹੀਰਾ ਸਿੰਘ, ਲਾਲ ਸਿੰਘ ਇਸ ਪਿੰਡ ਵਿਚ ਚੱਲ ਰਹੀ ਹੈ ਉਸ ਤੋਂ ਬਾਦ ਬਰਾੜ ਪੱਤੀ ਦੇ ਗੁਲਾਬ ਸਿੰਘ ਤੇ ਭਗਤ ਸਿੰਘ ਆਏ ਇਸ ਤਰਾਂ ਗਿੱਲ, ਸੇਖੋਂ, ਮਿਸਤਰੀ, ਮਜਬੀ ਸਿੱਖ ਆਏ। ਮੁਮਾਰਾ ਪਿੰਡ ਦਾ ਨਾਮ ਕਿਸ ਤਰਾਂ ਪਿਆ ਇਸ ਸੰਬੰਧੀ ਦੋ ਧਾਰਨਾਵਾਂ ਹਨ ਇਕ ਤਾਂ ਇਹ ਹੈ ਕਿ ਪਿੰਡ ਬੱਝਣ ਤੇ ਲੋਕਾਂ ਵੱਲੋਂ ਦਿੱਤੀਆਂ ਮੁਬਾਰਕਾਂ ਤੋਂ ਪਿਆ ਲੋਕ ਅਨਪੜ ਹੋਣ ਕਾਰਨ ਭਾਸ਼ਾ ਬੋਲਣ ਵਿਚ ਮੁਬਾਰਕਾਂ ਨੂੰ ਮੁਮਾਰ ਖਾਂ ਕਹਿੰਦੇ ਤੋਂ ਪਿੰਡ ਦਾ ਨਾਮ ਮੁਮਾਰਾ ਹੀ ਪੈ ਗਿਆ। ਇਕ ਹੋਰ ਵਿਚਾਰ ਅਨੁਸਾਰ ਪਿੰਡ ਦਾ ਨਾਮ ਮੁਮਾਰ ਖਾਂ ਨਾਮ ਦੇ ਮੁਸਲਮਾਨ ਦੇ ਨਾਮ ਤੇ ਪਿਆ ਜੋ ਨਾਥੋ ਦੇ ਮੋਹੜੀ ਗੱਡਣ ਤੋਂ ਬਾਅਦ ਵਿੱਚ ਪਿੰਡ ਵਿੱਚ ਆਇਆ ਸੀ ਤੇ ਬਾਦ ਵਿੱਚ ਉਸਦਾ ਪਰਿਵਾਰ 1947 ਸਮੇਂ ਮੁਮਾਰੇ ਪਿੰਡ ਤੋਂ ਹਿਜ਼ਰਤ ਕਰਕੇ ਪਾਕਿਸਤਾਨ ਚਲਾ ਗਿਆ ਸੀ।ਪਿੰਡ ਦਾ ਪ੍ਰਾਇਮਰੀ ਸਕੂਲ 1912 ਵਿੱਚ ਬਣਿਆਂ ਫਿਰ ਮਿਡਲ ਸਕੂਲ 1978 ਵਿੱਚ ਬਣਿਆ ਹਾਈ ਸਕੂਲ 2004 ਵਿੱਚ ਬਣਿਆ। ਗੁਰਦੁਆਰਾ ਸਾਹਿਬ 1974 ਵਿਚ ਬਣਿਆ ਜਥੇਦਾਰ ਜਗਰਾਜ ਸਿੰਘ ਇਸਦੇ ਪਹਿਲੇ ਪ੍ਰਧਾਨ ਬਣੇ ਉਸਤੋਂ ਬਾਦ ਗੁਰਦਾਸ ਸਿੰਘ, ਸੁਖਮੰਦਰ ਸਿੰਘ,ਹਰਬੰਸ ਸਿੰਘ,ਬਲਵਿੰਦਰ ਸਿੰਘ,ਜਸਵਿੰਦਰ ਸਿੰਘ ਰਹੇ ਹਨ ਪੰਚਾਇਤ ਘਰ 1978 ਵਿੱਚ ਬਣਿਆ 1978 ਵਿਚ ਡਾਕਖਾਨਾ ਬਣਿਆ ਪਸ਼ੂ ਹਸਪਤਾਲ 1991 ਵਿਚ ਬਣਿਆ ਦਾਣਾ ਮੰਡੀ 1995 ਵਿਚ ਬਣੀ 1962 ਵਿਚ ਨਾਜਰ ਸਿੰਘ ਪਹਿਲਾ ਸਰਪੰਚ ਬਣਿਆਂ ਉਸਤੋਂ ਪਹਿਲਾ ਮੁਮਾਰਾ ਡੋਡ ਚੰਨੀਆਂ ਗੁੱਜਰ ਅਤੇ ਚੱਕ ਸਾਹੂ ਦੀ ਸਾਝੀ ਪੰਚਾਇਤ ਬਣਦੀ ਸੀ

ਸਰਪੰਚਾਂ ਦਾ ਵੇਰਵਾ

ਸੋਧੋ
  • ਨਾਜਰ ਸਿੰਘ 1962 - 67
  • ਬਾਜ ਸਿੰਘ 1968 ਤੋਂ 92 ਤਕ
  • ਕਰਮਜੀਤ ਸਿੰਘ 1993 ਤੋਂ 98 ਤਕ
  • ਗੁਰਚੈਨ ਸਿੰਘ 1998 ਤੋਂ 2003
  • ਸਾਧੂ ਸਿੰਘ 2003 ਤੋਂ 2007
  • ਗੁਰਚੈਨ ਸਿੰਘ 2007 ਤੋਂ 12
  • ਹਰਜੀਤ ਕੌਰ 2013 ਤੋ 2018 ਪਹਿਲੀ ਇਸਤਰੀ ਸਰਪੰਚ ਮੁਮਾਰਾ।
  • ਸੁਖਪ੍ਰੀਤ ਸਿੰਘ 2019 ਤੋਂ ਹੁਣ ਤੱਕ

ਖੇਡਾਂ ਖਿਡਾਰੀ ਤੇ ਪ੍ਰਾਪਤੀਆਂ

ਸੋਧੋ

ਪਿੰਡ ਮੁਮਾਰਾ ਵਿੱਚ ਐਥਲੈਟਿਕਸ ਕ੍ਰਿਕਟ ਕਬੱਡੀ ਵਾਲੀਬਾਲ ਲੱਲਾ ਪੱਟ, ਗੁੱਲੀ ਡੰਡਾ,ਆਦਿ ਖੇਡਾਂ ਖੇਡੀਆਂ ਜਾਂਦੀਆਂ ਹਨ।

ਥਰੋਬਾਲ ਵਿਚ ਨਿਰਮਲ ਸਿੰਘ ਨੈਸ਼ਨਲ ਵਿਚ ਤੀਸਰਾ ਸਥਾਨ ਕ੍ਰਿਕਟ ਵਿੱਚ ਇਟਰ ਕਾਲਜ ਜੇਤੂ

{ਗੁਰਮੁਖ ਸਿੰਘ ਐਥਲੈਟਿਕਸ ਪੰਜਾਬ ਯੂਨੀ ਲੈਵਲ 200ਮੀ: ਪਹਿਲਾ ਸਥਾਨ 100ਮੀ ਤੀਸਰਾ ਸਥਾਨ ਕ੍ਰਿਕਟ ਜਿਲਾ ਜੇਤੂ ਬ੍ਰਿਜਿੰਦਰਾ ਕਾਲਜ ਤੇ ਬਾਬੇ ਕੇ ਕਾਲਜ ਬੈਸਟ ਐਥਲੀਟ ਰਹਿਆ

(ਸੰਦੀਪ ਸਿੰਘ ਟਰੀਪਲ ਜੰਪ ਪੰਜਾਬ ਲੈਵਲ ਤੀਸਰਾ ਸਥਾਨ

ਹੈਡਬਾਲ ਪੰਜਾਬ ਜੇਤੂ

ਹਰਕੀਰਤ ਸਿੰਘ ਫੁਟਬਾਲ ਜਿਲਾ ਜੇਤੂ ਬਤੋਰ ਗੋਲਕੀਪਰ ਅੰਡਰ 14।

ਮੇਲੇ ਤੇ ਤਿਉਹਾਰ

ਸੋਧੋ

ਮੇਰੇ ਪਿੰਡ ਮੁਮਾਰਾ ਵਿਖੇ ਲੋਕ ਸਾਰੇ ਮੇਲੇ ਤਿਉਹਾਰ ਬੜੀ ਖੁਸ਼ੀ ਤੇ ਚਾਅ ਨਾਲ ਮਨਾਉਦੇ ਹਨ।ਜਿੰਨਾ ਵਿਚ ਦੀਵਾਲੀ, ਲੋਹੜੀ, ਬਸੰਤ, ਵਿਸਾਖੀ, ਗੁਰਪਰਬ ਅਆਦਿ ਪਿੰਡ ਵਿਚ 28ਅਸੂ ਨੂੰ ਸੰਤ ਬਾਬਾ ਮੋਤੀ ਰਾਮ ਜੀ ਦੀ ਬਰਸੀ ਵੀ ਮਨਾਈ ਜਾਂਦੀ ਹੈ।


ਸੰਤ ਬਾਬਾ ਮੋਤੀ ਰਾਮ ਜੀ ਦੇ ਜੀਵਨ ਬਾਰੇ

ਸੋਧੋ

ਮਹਾਨ ਸੰਤ ਬਾਬਾ ਮੋਤੀ ਰਾਮ ਜੀ ਦਾ ਜਨਮ ਪਿੰਡ ਸਿਧਵਾੜਾ ਜਿਲ੍ਹਾ ਬੀਕਾਨੇਰ ਰਾਜਸਥਾਨ ਵਿੱਚ ਹੋਇਆ ਛੋਟੀ ਉਮਰ ਵਿਚ ਆਪ ਸੰਤ ਨਿੱਕੂ ਰਾਮ ਜੀ ਕੋਲ ਪਿੰਡ ਭਾਗੀ ਵਾਂਦਰ (ਬਠਿੰਡਾ ਵਿਖੇ ਆ ਗਏ ਤੇ ਗੁਰਬਾਣੀ ਦੀ ਸੰਥਿਆ ਉਹਨਾ ਕੋਲੋ ਪ੍ਰਾਪਤ ਕੀਤੀ ਫਿਰ ਆਪ ਪੰਜਗਰਾਈ ਤੋਂ ਹਿਕਮਤ ਦੀ ਜਾਣਕਾਰੀ ਲਈ ਫਿਰ ਪੱਖੀ ਖੁਰਦ ਵਿਖੇ ਠਹਿਰੇ ਤੇ ਸੰਨ 1922 ਵਿਚ ਮੁਮਾਰਾ ਪਿੰਡ ਵਿਚ ਆਏ ਤੇ ਅਤਿਮ ਸਾਹਾ ਤੱਕ ਇਥੇ ਹੀ ਰਹੇ ਉਨਾ ਦਾ ਜੀਵਨ ਸਾਦਗੀ ਭਰਪੂਰ ਨਿਮਰਤਾ ਅਤੇ ਪ੍ਰਭੂ ਭਗਤੀ ਵਾਲਾ ਸੀ ਇਸਦੇ ਨਾਲ ਉਹ ਆਯੁਰਵੈਦੀ ਵੀ ਸਨ ਬਿਮਾਰੀਆ ਦਾ ਇਲਾਜ ਪਿੰਡ ਵਿਚ ਹੀ ਕਰ ਦਿੰਦੇ ਸਨ। ਉਹਨਾ ਦੀ ਮੌਤ 1973 ਵਿੱਚ ਹੋਈ ਹੁਣ ਜਿਥੇ ਉਹਨਾ ਦਾ ਸਸਕਾਰ ਕੀਤਾ ਗਿਆ ਉਥੇ ਇਕ ਸਮਾਧ ਬਣੀ ਹੋਈ ਹੈ ਜਿਸ ਵਿਚ ਉਹਨਾ ਦੀ ਪੱਥਰ ਦੀ ਸੁੰਦਰ ਮੂਰਤੀ ਬਿਰਾਜਮਾਨ ਹੈ। ਉਹਨਾ ਦੀ ਯਾਦ ਵਿਚ ਹਰ ਸਾਲ 28 ਅੱਸੂ ਨੂੰ ਬਰਸੀ ਮਨਾਈ ਜਾਦੀ ਹੈ ਜੋ 1974 ਤੋਂ ਸ਼ੁਰੂ ਹੋਈ ਇਸ ਸਮੇਂ ਆਖੰਡ ਪਾਠ ਧਾਰਮਿਕ ਸਮਾਗਮ ਖੇਡ ਟੂਰਨਾਂਮੈਂਟ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਦੇ ਹਨ ਜਿਸ ਵਿਚ ਦੂਰ ਨੇੜੇ ਤੋਂ ਲੋਕ ਆਪਣੀਆ ਮੰਨਤਾਂ ਪੂਰੀਆ ਕਰਨ ਅਤੇ ਮੇਲੇ ਦੀ ਰੌਣਕ ਵੇਖਣ ਲੋਕ ਪਹੁੰਚਦੇ ਹਨ।

ਜਨਤਕ ਧਾਰਮਿਕ ਤੇ ਸਮਾਜਿਕ ਸੰਸਥਾਵਾਂ

ਸੋਧੋ
  • ਪਿੰਡ ਵਿਚ ਇਕ ਗੁਰਦੁਆਰਾ ਸਾਹਿਬ ਹੈ ਜਿਸਦੇ ਪਹਿਲੇ ਪ੍ਰਧਾਨ ਜਥੇਦਾਰ ਜਗਰਾਜ ਸਿੰਘ ਸਨ ਗੁਰਦੁਆਰਾ 1974 ਵਿਚ ਬਣਾਇਆ ਗਿਆ।
  • ਪਿੰਡ ਵਿੱਚ ਇਕ ਝੀਲ ਹੈ।
  • 1978 ਵਿਚ ਬਣੀਆ ਪੰਚਾਇਤ ਘਰ ਹੈ।
  • ਪਿੰਡ ਵਿਚ ਇਕ ਦਾਣਾ ਮੰਡੀ ਹੈ ਜੋ 1995 ਵਿਚ ਬਣੀ।
  • ਪਿੰਡ ਵਿੱਚ ਇਕ ਪਸ਼ੂ ਹਸਪਤਾਲ ਹੈ ਜਿਹੜਾ 1991 ਵਿਚ ਸਥਾਪਿਤ ਹੋਇਆ।
  • ਪਿੰਡ ਵਿਚ ਇਕ RO system 2012 ਵਿਚ ਬਣਿਆ ਹੋਇਆ ਹੈ।
  • ਸੰਤ ਬਾਬਾ ਮੋਤੀ ਰਾਮ ਦੀ ਪੂਜਨੀਕ ਸਮਾਧ ਤੇ ਖੂਹੀ ਵੀ ਮੌਜੂਦ ਹੈ।
  • ਪਿੰਡ ਵਿਚ ਇਕ ਡਾਕਘਰ ਹੈ ਜੋ 1978 ਵਿੱਚ ਸਥਾਪਿਤ ਹੋਇਆ।
  • ਪਿੰਡ ਵਿਚ 2017 ਵਿਚ ਬਣਿਆ ਜਿੰਮ ਵੀ ਹੈ।

ਹਵਾਲੇ

ਸੋਧੋ