ਮੁਰਸ਼ੀਦਾ ਖ਼ਾਤੂਨ(ਜਨਮ 7 ਜੁਲਾਈ 1999) ਇੱਕ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ।[1] ਉਸ ਨੂੰ 2017 ਮਹਿਲਾ ਕ੍ਰਿਕਟ ਵਰਲਡ ਕੱਪ ਕੁਆਲੀਫਾਇਰ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[2] ਉਸਨੇ ਆਪਣੀ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 4 ਮਈ 2018 ਨੂੰ ਦੱਖਣੀ ਅਫ਼ਰੀਕਾ ਦੇ ਖਿਲਾਫ਼ ਕੀਤੀ ਸੀ।[3] ਉਸਨੇ 20 ਮਈ 2018 ਨੂੰ ਦੱਖਣੀ ਅਫ਼ਰੀਕਾ ਮਹਿਲਾ ਕ੍ਰਿਕਟ ਟੀਮ ਖਿਲਾਫ਼ ਬੰਗਲਾਦੇਸ਼ ਲਈ ਡਬਲਯੂ ਟੀ-20 ਆਈ ਦੀ ਸ਼ੁਰੂਆਤ ਕੀਤੀ।[4]

ਮੁਰਸ਼ੀਦਾ ਖ਼ਾਤੂਨ
ਨਿੱਜੀ ਜਾਣਕਾਰੀ
ਪੂਰਾ ਨਾਮ
ਮੁਰਸ਼ੀਦਾ ਖ਼ਾਤੂਨ
ਜਨਮ (1999-07-07) 7 ਜੁਲਾਈ 1999 (ਉਮਰ 25)
ਬੱਲੇਬਾਜ਼ੀ ਅੰਦਾਜ਼ਖੱਬੇ-ਹੱਥ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 27)4 ਮਈ 2018 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਓਡੀਆਈ4 ਨਵੰਬਰ 2019 ਬਨਾਮ ਪਾਕਿਸਤਾਨ
ਪਹਿਲਾ ਟੀ20ਆਈ ਮੈਚ (ਟੋਪੀ 27)20 ਮਈ 2018 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਟੀ20ਆਈ2 ਮਾਰਚ 2020 ਬਨਾਮ ਸ੍ਰੀ ਲੰਕਾ
ਸਰੋਤ: Cricinfo, 2 ਮਾਰਚ 2020

ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[5] ਨਵੰਬਰ 2019 ਵਿਚ ਉਸ ਨੂੰ 2019 ਸਾਊਥ ਏਸ਼ੀਅਨ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[6] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਫਾਈਨਲ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।[7] ਜਨਵਰੀ 2020 ਵਿਚ, ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[8]

ਹਵਾਲੇ

ਸੋਧੋ
  1. "Profile - Cricinfo". Cricinfo. Retrieved 10 December 2017.
  2. "Bangladesh Women Squad". Cricinfo (in ਅੰਗਰੇਜ਼ੀ). Retrieved 2017-12-10.
  3. "1st ODI, Bangladesh Women tour of South Africa at Potchefstroom, May 4 2018". ESPN Cricinfo. Retrieved 4 May 2018.
  4. "3rd T20I, Bangladesh Women tour of South Africa at Bloemfontein, May 20 2018". ESPN Cricinfo. Retrieved 20 May 2018.
  5. "Bangladesh name 14-member squad for ICC T20 World Cup Qualifier 2019". International Cricket Council. Retrieved 11 August 2019.
  6. "Nazmul Hossain to lead Bangladesh in South Asian Games". CricBuzz. Retrieved 30 November 2019.
  7. "Bangladesh women's cricket team clinch gold in SA games". The Daily Star. Retrieved 8 December 2019.
  8. "Rumana Ahmed included in Bangladesh T20 WC squad". Cricbuzz. Retrieved 29 January 2020.

ਬਾਹਰੀ ਲਿੰਕ

ਸੋਧੋ
  •   Murshida Khatun ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ