ਮੁਰਸੀਆ ਵੱਡਾ ਗਿਰਜਾਘਰ

ਮੁਰਸੀਆ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Iglesia Catedral de Santa María en Murcia) ਸਪੇਨ ਦੇ ਸ਼ਹਿਰ ਮੁਰਸੀਆ ਵਿੱਚ ਸਥਿਤ ਹੈ। ਇਹ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ।

ਮੁਰਸੀਆ ਵੱਡਾ ਗਿਰਜਾਘਰ
Catedral de Murcia
Cathedral Church of Saint Mary of the Diocese of Cartagena in Murcia
ਧਰਮ
ਮਾਨਤਾਕੈਥੋਲਿਕ ਚਰਚ
ਟਿਕਾਣਾ
ਟਿਕਾਣਾਮੁਰਸੀਆ, ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
ਨੀਂਹ ਰੱਖੀ1394
ਮੁਕੰਮਲ1465

ਇਤਿਹਾਸ ਸੋਧੋ

 
Bell tower.
 
Facade detail

ਇਸ ਗਿਰਜਾਘਰ ਨੂੰ ਅਰਗੋਨ ਦੇ ਜੇਮਸ ਪਹਿਲੇ ਨੇ ਬਣਵਾਇਆ ਸੀ। ਇਸ ਵਿੱਚ ਵੱਖ ਵੱਖ ਕਲਾਵਾਂ ਵਰਤੀਆਂ ਗਈਆਂ ਹਨ ਕਿਉਂਕਿ ਇਹ 13ਵੀਂ ਸਦੀ ਵਿੱਚ ਬਣਨਾ ਸ਼ੁਰੂ ਹੋਇਆ ਸੀ ਅਤੇ 18ਵੀਂ ਸਦੀ ਤੱਕ ਪੂਰਾ ਹੋਇਆ। ਇਸ ਦਾ ਅੰਦਰੂਨੀ ਹਿੱਸਾ ਗੋਥਿਕ ਸ਼ੈਲੀ ਵਿੱਚ ਅਤੇ ਇਸ ਦਾ ਮੁਹਾਂਦਰਾ ਬਾਰੋਕ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਸ ਦਾ ਘੰਟੀ ਟਾਵਰ 1521 ਤੋਂ 1791 ਦੇ ਵਿਚਕਾਰ ਬਣਿਆ। ਇਹ 90 ਮੀਟਰ ਲੰਬਾ ਹੈ। ਇਹ ਸਪੇਨ ਵਿੱਚ ਸਭ ਤੋਂ ਲੰਬਾ ਘੰਟੀ ਟਾਵਰ ਹੈ। ਇਸ ਵਿੱਚ 25 ਘੰਟੀਆਂ ਹਨ। ਇਹ 17ਵੀਂ 18ਵੀਂ ਸਦੀ ਵਿੱਚ ਬਣਾਈਆਂ ਗਈਆਂ ਸਨ।

ਗੈਲਰੀ ਸੋਧੋ

ਬਾਹਰੀ ਲਿੰਕ ਸੋਧੋ

37°59′02″N 1°07′42″W / 37.9838°N 1.1283°W / 37.9838; -1.1283

ਹਵਾਲੇ ਸੋਧੋ