ਐਡੂਆਰਦ ਡਾਵਸ਼ ਡੈੱਕਰ (2 ਮਾਰਚ 1820 - 19 ਫਰਵਰੀ 1887), ਮੁਲਤਾਤੁਲੀ (ਲਾਤੀਨੀ multa tuli, "ਲੰਮਾ ਤਸੀਹਾ ") ਕਰਕੇ ਮਸ਼ਹੂਰ ਇੱਕ ਡੱਚ ਲੇਖਕ ਸੀ, ਜਿਸਨੂੰ ਆਪਣੇ ਵਿਅੰਗਮਈ ਨਾਵਲ, ਮੈਕਸ ਹਾਵੇਲਾਰ (1860) ਲਈ ਖ਼ਾਸਕਰ ਜਾਣਿਆ ਜਾਂਦਾ ਹੈ।

ਮੁਲਤਾਤੁਲੀ
ਐਡੂਆਰਦ ਡਾਵਸ਼ ਡੈੱਕਰ, ਮੁਲਤਾਤੁਲੀ
ਜਨਮ
ਐਡੂਆਰਦ ਡਾਵਸ਼ ਡੈੱਕਰ

(1820-03-02)2 ਮਾਰਚ 1820
ਮੌਤ19 ਫਰਵਰੀ 1887(1887-02-19) (ਉਮਰ 66)
ਪੇਸ਼ਾWriter

ਜੀਵਨੀ

ਸੋਧੋ

ਡਾਵਸ਼ ਡੈੱਕਰ ਆਮ੍ਸਟਰਡੈਮ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਇੱਕ ਜਹਾਜ਼ ਦਾ ਕਪਤਾਨ ਸੀ, ਅਤੇ ਆਪਣੇ ਪੁੱਤਰ ਨੂੰ ਵਪਾਰੀ ਬਣਾਉਣਾ ਚਾਹੁੰਦਾ ਸੀ, ਪਰ ਇਸ ਨੂੰ ਇਹ ਰੁੱਖਾ ਧੰਦਾ ਬੇਹਦ ਨਾਪਸੰਦ ਸੀ। 1838 ਵਿੱਚ ਉਹ ਜਾਵਾ ਚਲਿਆ ਗਿਆ ਅਤੇ ਇੱਕ ਸਿਵਲ ਸੇਵਕ ਦੇ ਤੌਰ 'ਤੇ ਕਰਮਚਾਰੀ ਲੱਗ ਗਿਆ। ਫਿਰ ਇਸਨੇ ਕਈ ਨੌਕਰੀਆਂ ਬਦਲੀਆਂ ਅਤੇ ਆਖਰ 1851 ਵਿੱਚ ਮਾਲੂਕੂ ਵਿੱਚ ਐਂਬੋਨ ਵਿਖੇ ਸਹਾਇਕ-ਰੈਜੀਡੈਂਟ ਬਣ ਗਿਆ। 1857 ਵਿੱਚ ਜਾਵਾ ਦੇ ਬੈਂਟਮ ਰੈਜੀਡੈਂਸੀ (ਹੁਣ ਬੈਂਟਮ ਸੂਬਾ) ਦੇ ਲੇਬਾਕ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਇਸ ਸਮੇਂ ਤੱਕ ਉਸਨੂੰ ਡੱਚ ਪ੍ਰਸ਼ਾਸਨ ਦੇ ਸਾਰੇ ਭੇਦ ਪਤਾ ਚੱਲ ਗਏ ਸੀ, ਅਤੇ ਉਸ ਨੇ ਖੁੱਲ੍ਹ ਕੇ ਬਸਤੀਵਾਦੀ ਸਿਸਟਮ ਦੀਆਂ ਜਿਆਦਤੀਆਂ ਦਾ ਵਿਰੋਧ ਕਰਨ ਲਈ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਉਸ ਨੇ ਪ੍ਰਗਟਾਉ ਦੇ ਉਸ ਦੇ ਖੁੱਲੇਪਣ ਲਈ ਉਸ ਦੇ ਦਫ਼ਤਰ ਨੇ ਬਰਖਾਸਤਗੀ ਦੀ ਧਮਕੀ ਦੇ ਦਿੱਤੀ। ਡੈੱਕਰ ਨੇ ਅਸਤੀਫ਼ਾ ਦੇ ਦਿੱਤਾ ਅਤੇ ਨੀਦਰਲੈਂਡ ਨੂੰ ਵਾਪਸ ਚਲਾ ਗਿਆ।