ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ

ਮੁਲਤਾਨੀ ਮੱਲ ਮੋਦੀ ਕਾਲਜ[1], ਇੱਕ ਭਾਰਤੀ ਕਾਲਜ ਹੈ ਜੋ ਪਟਿਆਲਾ (ਪੰਜਾਬ) ਵਿੱਚ ਸਥਿਤ ਹੈ।

ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ
ਮਾਟੋतमसो मा ज्योतिर्गमय
ਕਿਸਮਕਾਲਜ
ਸਥਾਪਨਾਦਸੰਬਰ 1967
ਮਾਨਤਾਪੰਜਾਬੀ ਯੂਨੀਵਰਸਿਟੀ
ਪ੍ਰਿੰਸੀਪਲਡਾ. ਖੁਸ਼ਵਿੰਦਰ ਕੁਮਾਰ
ਟਿਕਾਣਾ, ,
ਕੈਂਪਸਸ਼ਹਿਰੀ,
ਵੈੱਬਸਾਈਟwww.modicollege.com
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ

ਇਤਿਹਾਸ

ਸੋਧੋ

ਮੁਲਤਾਨੀ ਮਲ ਮੋਦੀ ਕਾਲਜ 1967 ਵਿੱਚ ਰਾਇ ਬਹਾਦੁਰ ਗੁੱਜਰ ਮਲ ਮੋਦੀ ਦੁਆਰਾ ਸਥਾਪਤ ਕੀਤਾ ਗਿਆ ਹੈ। ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਿਤ ਹੈ ਅਤੇ ਇਸ ਦਾ ਪ੍ਰਬੰਧਨ ਰਾਏ ਬਹਾਦੁਰ ਮੁਲਤਾਨੀ ਮਾਲ ਮੋਦੀ ਚੈਰੀਟੇਬਲ ਟਰੱਸਟ ਦੁਆਰਾ ਕੀਤਾ ਜਾਂਦਾ ਹੈ। ਇਸਦੀ ਸਥਾਪਨਾ ਮਰਹੂਮ ਪਦਮ ਭੂਸ਼ਣ, ਰਾਏ ਬਹਾਦੁਰ ਸੇਠ ਗੁੱਜਰ ਮਲ ਮੋਦੀ, ਭਾਰਤ ਦੇ ਇੱਕ ਕਾਰੋਬਾਰੀ ਮਹਾਨਕਾਰ, ਆਪਣੇ ਪਿਤਾ ਰਾਏ ਬਹਾਦੁਰ ਸੇਠ ਮੁਲਤਾਨੀ ਮਾਲ ਮੋਦੀ ਦੀ ਯਾਦ ਵਿੱਚ ਕੀਤੀ ਗਈ ਸੀ। ਇਸਦਾ ਨੀਂਹ ਪੱਥਰ 21 ਸਤੰਬਰ 1966 ਨੂੰ ਪੰਜਾਬ ਦੇ ਤਤਕਾਲੀ ਰਾਜਪਾਲ, ਆਈ.ਸੀ.ਐੱਸ. ਡਾ. ਧਰਮ ਵੀਰਾ ਨੇ ਰੱਖਿਆ ਅਤੇ ਪਹਿਲਾ ਵਿੱਦਿਅਕ ਸੈਸ਼ਨ ਜੁਲਾਈ 1967 ਵਿੱਚ ਸ਼ੁਰੂ ਹੋਇਆ। ਕਾਲਜ ਦੀ ਮਲਕੀਅਤ ਅਤੇ ਪ੍ਰਕਾਸ਼ਵਾਨ ਮੋਦੀ ਐਜੂਕੇਸ਼ਨ ਸੁਸਾਇਟੀ ਦਾ ਮਾਲਕ ਅਤੇ ਪ੍ਰਬੰਧਨ ਹੈ। ਇਸਦੀ ਪ੍ਰਧਾਨਗੀ ਇਸ ਦੇ ਚੇਅਰਮੈਨ ਸੇਠ ਸੁਦਰਸ਼ਨ ਕੁਮਾਰ ਮੋਦੀ ਕਰ ਰਹੇ ਹਨ।[2][3]

ਇਹ ਕਾਲਜ ਪਟਿਆਲੇ ਦਾ ਸਭ ਤੋਂ ਵੱਡਾ ਕਾਲਜ ਮਣਿਆ ਜਾਂਦਾ ਹੈ। ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ 3700 ਤੋਂ ਵੱਧ ਹੈ।ਇਸ ਕਾਲਜ ਵਿੱਚ ਜ਼ਿਲੇ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਵਿਚੋਂ ਵਿਦਿਆਰਥੀ ਪੜ੍ਹਦੇ ਹਨ। ਮੁਲਤਾਨੀ ਮਲ ਮੋਦੀ ਕਾਲਜ ਵਿੱਚ ਕੁੱਲ 113 ਅਧਿਆਪਕ ਅਤੇ 15 ਕੋਰਸਾਂ ਦੀ ਪੜ੍ਹਾਈ ਹੁੰਦੀ ਹੈ।

ਪ੍ਰਿੰਸੀਪਲ ਅਤੇ ਉਨ੍ਹਾਂ ਦਾ ਅਧਿਕਾਰਕ ਕਾਰਜਕਾਲ

ਸੋਧੋ
# ਨਾਮ ਤਸਵੀਰ ਦਫ਼ਤਰ ਲਿਆ ਦਫ਼ਤਰ ਛੱਡਿਆ
1 ਐਚ ਆਰ ਜਿੰਦਲ 6.6.1970 31.8.1983
2 ਰਾਜ ਕੁਮਾਰ ਫੁੱਲ (17.7.1985 17.6.1987
3 ਹੇ ਪੀ ਵਿਜ 18.6.1987 18.1.1991
4 ਹੇ ਪੀ ਧੀਮਾਨ 6.8.1991 8.9.1993
5 ਐਸ ਆਰ ਸਾਹਨੀ 3.6.1994 31.12.2000
6 ਸੁਰਿੰਦਰਾ ਲਾਲ 1.1.2001 31.3 .2004
7 ਵੀ ਕੇ ਸ਼ਰਮਾ 1.7.2004 1.8.2006
8 ਸਤੀਸ਼ ਕੇ ਭਾਰਦਵਾਜ 1.12.2006 31.12.2013
9 ਖੁਸ਼ਵਿੰਦਰ ਕੁਮਾਰ 1.1.2014 ਤੋਂ ਅੱਜ ਤੱਕ

ਸਥਾਨ

ਸੋਧੋ

ਮੁਲਤਾਨੀ ਮੱਲ ਮੋਦੀ ਕਾਲਜ ਮਾਲ ਰੋੜ ਉੱਪਰ ਸਥਿਤ ਹੈ| ਇਹ ਕਰੀਬ 7 ਏਕੜਾਂ ਵਿੱਚ ਫੈਲਿਆ ਹੋਇਆ ਵਿਸ਼ਾਲ ਇਮਾਰਤ ਵਾਲਾ ਕਾਲਜ ਹੈ।

ਬਾਹਰੀ ਸਰੋਤ

ਸੋਧੋ
  1. Multani Mal Modi College, Patiala Official Web
  2. 715 get degrees at Multani Mal Modi College The Tribune, Patiala: Mar26, 2020
  3. Virtual Alumni Meet 2020 Held MMMC Aug.1st,2020