ਮੁਲਤਾਨੀ (ਰਾਗ)
ਇਹ ਲੇਖ ਵੱਡੇ ਪੱਧਰ ਤੇ ਜਾਂ ਪੂਰਨ ਤੌਰ ਤੇ ਇੱਕੋ ਇੱਕ ਸਰੋਤ ਉੱਤੇ ਨਿਰਭਰ ਹੈ। (August 2022) |
ਥਾਟ | ਤੋੜੀ |
---|---|
ਸੁਰ | ਰਿਸ਼ਭ(ਰੇ),ਗੰਧਾਰ (ਗ) ਅਤੇ ਧੈਵਤ (ਧ) ਇਹ ਤਿੰਨੇ ਸੁਰ ਕੋਮਲ, ਮਧ੍ਯਮ(ਮ) ਤੀਵ੍ਰ ਅਤੇ ਬਾਕੀ ਸੁਰ ਸ਼ੁੱਧ
ਅਰੋਹ 'ਚ ਰਿਸ਼ਭ(ਰੇ)ਅਤੇ ਧੈਵਤ (ਧ) ਵਰਜਿਤ |
ਜਾਤੀ | ਔਡਵ -ਸਮਪੂਰਣ |
ਵਾਦੀ | ਪੰਚਮ (ਪ) |
ਸੰਵਾਦੀ | ਸ਼ਡਜ (ਸ) |
ਸਮਾਂ | ਦਿਨ ਦਾ ਤੀਜਾ ਪਹਿਰ |
ਮੁਖ ਅੰਗ | ਨੀ(ਮਂਦਰ) ਸ ;ਮ(ਤੀਵ੍ਰ) ਗ ;ਮ (ਤੀਵ੍ਰ) ਗ ਪ ;ਮ (ਤੀਵ੍ਰ) ਗ ਮ (ਤੀਵ੍ਰ) ਗ ਰੇ ਸ |
ਅਰੋਹ | ਨੀ (ਮਂਦਰ) ਸ ਗ ਮ (ਤੀਵ੍ਰ) ਪ ਨੀ ਸੰ |
ਅਵਰੋਹ | ਸੰ ਨੀ ਧ ਪ ਮ (ਤੀਵ੍ਰ) ਗ ਰੇ ਸ |
ਮੁਲਤਾਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਪ੍ਰਚਲਿਤ ਰਾਗ ਹੈ।
ਨਵਾਂ ਰਾਗ ਮਧੁਵੰਤੀ ਮੁਲਤਾਨੀ ਤੋਂ ਹੀ ਪ੍ਰਭਾਵਿਤ ਹੈ। ਮੁਲਤਾਨੀ ਤੋੜੀ ਥਾਟ ਨਾਲ ਸੰਬਧਿਤ ਹੈ।
ਰਿਸ਼ਭ (ਰੇ) ਅਤੇ ਧੈਵਤ (ਧ) ਸੁਰਾਂ ਦਾ ਇਸਤੇਮਾਲ ਅਵਰੋਹ ਵਿੱਚ ਹੁੰਦਾ ਹੈ ਅਰੋਹ ਵਿੱਚ ਨਹੀਂ ਲਗਦੇ।
ਅਵਰੋਹ ਵਿੱਚ ਮਧ੍ਯਮ(ਤੀਵ੍ਰ) ਅਤੇ ਗੰਧਾਰ(ਕੋਮਲ) ਦੀ ਸੰਗਤੀ ਮੁਲਤਾਨੀ ਰਾਗ ਦੀ ਵਿਸ਼ੇਸ਼ਤਾ ਹੁੰਦੀ ਹੈ।
ਅਰੋਹ 'ਚ ਇਹ ਰਾਗ ਮੰਦਰ ਨਿਸ਼ਾਦ ਤੋਂ ਸ਼ੁਰੂ ਹੁੰਦਾ ਹੈ ਜਿਵੇਂ:- ਨੀ (ਮੰਦਰ) ਸ ਗ ਯਾਂ ਨੀ(ਮੰਦਰ) ਸ ਮ (ਤੀਵ੍ਰ) ਗ।
ਇਸ ਰਾਗ 'ਚ ਕੋਮਲ ਰਿਸ਼ਭ ਹੋਣ ਕਰਕੇ ਇਹ ਸੰਧੀ ਪ੍ਰਕਾਸ਼ ਰਾਗ ਮੰਨੀਆਂ ਜਾਂਦਾ ਹੈ।
ਰਾਗ ਮੁਲਤਾਨੀ 'ਚ ਕੁੱਛ ਹਿੰਦੀ ਗੀਤ :-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/ ਸਾਲ |
---|---|---|---|
ਦਯਾ ਕਰੋ ਹੇ ਗਿਰਿਧਰ | ਨੌਸ਼ਾਦ/ਸ਼ਕੀਲ | ਅਮੀਰ ਖਾਨ | ਸ਼ਬਾਬ/1954 |
ਕੋ ਬਿਰਹਨੀ ਕੋ ਦੁਖ ਜਾਣੇ | ਮੀਰਾਬਾਈ | ਲਤਾ ਮੰਗੇਸ਼ਕਰ | ਚਲ ਵਹੀ ਦੇਸ਼
(ਏਲਬਮ,ਗੈਰ ਫਿਲਮੀ)/197 4 |
ਲਗ ਗਈ ਅਖਿਆਂ | ਏਸ.ਦੀ.ਬਰਮਨ /
ਸਾਹਿਰ ਲੁਧਿਆਨਵੀ |
ਮੁੰਹਮਦ ਰਫੀ/ ਗੀਤਾ ਦੱਤ | ਜੀਵਨ ਜਯੋਤੀ/ 1953 |
ਪ੍ਰੇਮ ਸੇਵਾ ਸਰਨ | ਪ੍ਰਭਾਕਰ ਪੰਡਿਤ | ਅਜੀਤ ਕੜਕਡੇ | ਮਾਨ-ਅਪਮਾਨਕ
(ਏਲਬਮ,ਗੈਰ ਫਿਲਮੀ) 2022 |