ਮੁਹੰਮਦ ਫ਼ਜ਼ੂਲੀ
'ਮੁਹੰਮਦ ਫ਼ਜ਼ੂਲੀ (Azerbaijani: Məhəmməd Füzuli, ਅੰਦਾਜ਼ਨ 1494 – 1556) ਅਜ਼ਰਬਾਈਜਾਨੀ[1][2][3] ਜਾਂ ਓਗੁਜ਼ ਤੁਰਕਾਂ ਦੀ ਬੈਯਤ ਸਾਖਾ ਦੇ[4][5][6] ਅਤੇ ਉਸਮਾਨੀਆ ਕਵੀ, ਲੇਖਕ ਅਤੇ ਚਿੰਤਕ ਮੁਹੰਮਦ ਬਿਨ ਸੁਲੇਮਾਨ (محمد بن سليمان) ਦਾ ਕਲਮੀ ਨਾਮ ਸੀ। ਅਜ਼ਰਬਾਈਜਾਨੀ ਸਾਹਿਤ ਦੀ ਉਸਮਾਨੀਆ ਸ਼ਾਇਰੀ ਵਿੱਚ ਉਸ ਦਾ ਅਕਸਰ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।[7] ਦਰਅਸਲ ਫ਼ਜ਼ੂਲੀ ਨੇ ਆਪਣਾ ਦੀਵਾਨ ਤਿੰਨ ਵੱਖ ਵੱਖ ਭਾਸ਼ਾਵਾਂ ਵਿੱਚ: ਆਪਣੀ ਮਾਤਭਾਸ਼ਾ[8] ਅਜ਼ਰਬਾਈਜਾਨੀ ਤੁਰਕ, ਫਾਰਸੀ, ਅਤੇ ਅਰਬੀ ਵਿੱਚ ਲਿਖਿਆ।
ਮੁਹੰਮਦ ਬਿਨ ਸੁਲੇਮਾਨ ਬਗਦਾਦੀ | |
---|---|
ਜਨਮ | 1494 (ਲਗਪਗ) ਕਰਬਲਾ, ਐਕੋਯੂਨਲੂ, ਹੁਣ ਇਰਾਕ |
ਮੌਤ | 1556 ਕਰਬਲਾ, ਉਸਮਾਨੀਆ ਸਲਤਨਤ, ਹੁਣ ਇਰਾਕ |
ਕਾਲ | 15-16ਵੀਂ ਸਦੀ |
ਸ਼ੈਲੀ | ਅਜ਼ਰਬਾਈਜਾਨੀ ਐਪਿਕ ਕਵਿਤਾ, ਸਿਆਣਪ ਸਾਹਿਤ |
ਪ੍ਰਮੁੱਖ ਕੰਮ | ਲੇਲਾ ਅਤੇ ਮਜਨੂੰ ਐਪਿਕ (Dâstân-ı Leylî vü Mecnûn) |
ਹਵਾਲੇ
ਸੋਧੋ- ↑ Encyclopædia Iranica. G. Doerfer. Azeri Turkish
- ↑ Encyclopædia Iranica. H. Javadi and K. Burill. Azeri Literature
- ↑ A. M. A Shushtery. Outlines of Islamic Culture - Volume I: Historical and Cultural Aspects. READ BOOKS, 2007. ISBN 1-4067-4113-2, ISBN 978-1-4067-4113-1, p. 130
- ↑ Muhammed Fuzuli
- ↑ Britannica online
- ↑ Kathleen R. F. Burrill, The Quatrains of Nesimi, Fourteenth-century Turkic Hurufi, Mouton, 1973,
- ↑ "Fuzuli, Mehmed bin Süleyman" in Encyclopædia Britannica
- ↑ Peter Rollberg. The modern encyclopedia of Russian and Soviet literature (including Non-Russian and Emigre literatures) / Edited by Harry B. Weber. — Academic International Press, 1987. — Volume 8. — Page 76.
ਮੈਸੋਪੋਟਾਮੀਆ ਵਿੱਚ ਫ਼ਜ਼ੂਲੀ ਤੁਰਕ, ਅਰਬੀ, ਅਤੇ ਫ਼ਾਰਸੀ - ਤਿੰਨ ਸਭਿਆਚਾਰਾਂ ਦੇ ਨਾਲ ਨਜਦੀਕੀ ਸੰਪਰਕ ਵਿੱਚ ਸੀ। ਆਪਣੀ ਜੱਦੀ ਅਜ਼ੇਰੀ ਦੇ ਇਲਾਵਾ, ਉਸ ਨੇ ਛੋਟੀ ਉਮਰ ਵਿੱਚ ਹੀ ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਸਿੱਖ ਲਈਆਂ ਸਨ ਅਤੇ, ਇਨ੍ਹਾਂ ਤਿੰਨਾਂ ਭਾਸ਼ਾਵਾਂ ਦੇ ਸਾਹਿਤ ਵਿੱਚ ਚੰਗੀ ਪਕੜ ਹਾਸਲ ਕਰ ਲਈ ਸੀ, ਅਜਿਹੀ ਪ੍ਰਾਪਤੀ ਜਿਸ ਵਿੱਚ ਹਿਲਾ ਦੇ ਬ੍ਰਹਿਮੰਡਕ ਸਾਹਿਤਕ ਅਤੇ ਵਿਦਵਾਨ ਸਰਕਲਾਂ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ।