ਮੁੜ-ਘੁਮਾਈ

ਬੇਕਾਰ ਪਦਾਰਥਾਂ ਨੂੰ ਵਰਤਣਯੋਗ ਚੀਜ਼ਾਂ ਵਿੱਚ ਬਦਲਣਾ

ਮੁੜ-ਘੁਮਾਈ ਬੇਕਾਰ ਪਦਾਰਥਾਂ ਨੂੰ ਮੁੜ-ਵਰਤਣਯੋਗ ਚੀਜ਼ਾਂ ਵਿੱਚ ਬਦਲਣ ਦੇ ਅਮਲ ਨੂੰ ਆਖਿਆ ਜਾਂਦਾ ਹੈ। ਇਹਦਾ ਟੀਚੇ, ਸੰਭਾਵੀ ਲਾਹੇਵੰਦ ਸਮਾਨ ਦੀ ਬਰਬਾਦੀ ਰੋਕਣਾ, ਨਵੇਂ ਤਾਜ਼ੇ ਪਦਾਰਥਾਂ ਜਾਂ ਊਰਜਾ ਦੀ ਖਪਤ ਘਟਾਉਣੀ ਅਤੇ ਹਵਾ ਅਤੇ ਪਾਣੀ ਦੇ ਪਰਦੂਸ਼ਣ ਨੂੰ ਠੱਲ੍ਹ ਪਾਉਣੀ ਵਗੈਰਾ ਹਨ। ਅਜਿਹਾ ਕਰਨ ਨਾਲ਼ ਕੂੜੇ-ਕਰਕਟ ਦੇ ਨਿਬੇੜੇ ਦੇ "ਰਵਾਇਤੀ" ਤਰੀਕੇ ਦੀ ਲੋੜ ਘਟ ਜਾਂਦੀ ਹੈ ਅਤੇ ਨਾਲ਼ ਹੀ ਪਲਾਸਟਿਕ ਪੈਦਾਵਾਰ ਦੇ ਮੁਕਾਬਲੇ ਗਰੀਨਹਾਊਸ ਗੈਸਾਂ ਦਾ ਨਿਕਾਸ ਵੀ।[1] ਮੁੜ-ਘੁਮਾਈ ਅਜੋਕੀ ਕੂੜਾ-ਕਰਕਟ ਛਾਂਟੀ ਦਾ ਇੱਕ ਮੁੱਖ ਹਿੱਸਾ ਹੈ ਅਤੇ "ਘਟਾਉ, ਮੁੜ-ਵਰਤੋ ਅਤੇ ਮੁੜ-ਘੁਮਾਉ" ਦਰਜਾਬੰਦੀ ਦਾ ਤੀਜਾ ਅੰਗ ਹੈ।

ਕੌਮਾਂਤਰੀ ਮੁੜ-ਘੁਮਾਈ ਲੋਗੋ ਦੇ ਤਿੰਨ ਪਿੱਛਾ ਕਰਦੇ ਤੀਰ। ਕਈ ਵਾਰ ਇਹਦੇ ਨਾਲ਼ "ਘਟਾਉ, ਮੁੜ-ਵਰਤੋ ਅਤੇ ਮੁੜ-ਘੁਮਾਉ" ਦੀ ਲਿਖਤ ਵੀ ਮੌਜੂਦ ਹੁੰਦੀ ਹੈ।

ਹਵਾਲੇਸੋਧੋ

  1. "PM's advisor hails recycling as climate change action.". Letsrecycle.com. November 8, 2006. Archived from the original on 11 August 2007. Retrieved April 15, 2014. 

ਬਾਹਰਲੇ ਜੋੜਸੋਧੋ