ਮੂਕ ਫ਼ਿਲਮ
ਇੱਕ ਮੂਕ ਫ਼ਿਲਮ ਇੱਕ ਮੂਕ ਫਿਲਮ ਇੱਕ ਅਜਿਹੀ ਫਿਲਮ ਹੁੰਦੀ ਹੈ ਜਿਸ ਨਾਲ ਕੋਈ ਸਿੰਕਰੋਨਾਈਜ਼ ਕੀਤੀ ਰਿਕਾਰਡ ਆਵਾਜ਼ ਨਹੀਂ ਹੁੰਦੀ (ਅਤੇ ਖਾਸ ਤੌਰ ਤੇ, ਕੋਈ ਬੋਲੇ ਹੋਏ ਡਾਇਲਾਗ ਨਹੀਂ ਹੁੰਦੇ)। ਮਨੋਰੰਜਨ ਲਈ ਮੂਕ ਫਿਲਮਾਂ ਵਿੱਚ, ਡਾਇਲਾਗ ਦਰਸ਼ਕ ਤੱਕ ਪੁੱਜਦਾ ਕਰਨ ਲਈ ਮੂਕ ਸੰਕੇਤਾਂ ਅਤੇ ਮਾਈਮ ਦੀ ਅਤੇ ਨਾਲ ਟਾਈਟਲ ਕਾਰਡਾਂ ਅਤੇ ਪਲਾਟ ਦੇ ਲਿਖਤੀ ਸੰਕੇਤਾਂ ਅਤੇ ਮਹੱਤਵਪੂਰਣ ਵਾਰਤਾਲਾਪ ਲਾਈਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰਿਕਾਰਡ ਕੀਤੀ ਗਈ ਆਵਾਜ਼ ਨਾਲ ਮੋਸ਼ਨ ਪਿਕਚਰਾਂ ਨੂੰ ਜੋੜਨ ਦਾ ਵਿਚਾਰ ਲੱਗਪੱਗ ਖ਼ੁਦ ਫਿਲਮ ਜਿੰਨਾ ਹੀ ਪੁਰਾਣਾ ਹੈ, ਪਰ ਇਸ ਵਿੱਚ ਸ਼ਾਮਲ ਤਕਨੀਕੀ ਚੁਣੌਤੀਆਂ ਦੇ ਕਾਰਨ, ਸਿੰਕ੍ਰੋਨਾਈਜਡ ਵਾਰਤਾਲਾਪ ਦੀ ਸ਼ੁਰੂਆਤ ਸਿਰਫ 1920 ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿੱਚ ਆਡੀਓਨ ਐਂਪਲੀਫਾਇਰ ਟਿਊਬ ਦੀ ਪੂਰਨਤਾ ਅਤੇ ਵੀਟਾਫੋਨ ਸਿਸਟਮ ਦੇ ਆਗਮਨ ਦੇ ਨਾਲ ਹੀ ਵਿਵਹਾਰਕ ਹੋ ਸਕੀ ਸੀ। 1890 ਦੇ ਦਹਾਕੇ ਤੋਂ 1920 ਦੇ ਦਹਾਕੇ ਦੇ ਅਖੀਰਲੇ ਸਾਲਾਂ ਤੱਕ ਦੇ ਮੂਕ ਫ਼ਿਲਮ ਯੁੱਗ ਦੌਰਾਨ ਇੱਕ ਪਿਆਨੋਵਾਦਕ, ਥੀਏਟਰ ਆਰਗਨਿਸਟ ਜਾਂ ਵੱਡੇ ਸ਼ਹਿਰਾਂ ਵਿੱਚ ਇੱਕ ਛੋਟਾ ਆਰਕੈਸਟਰਾ - ਫਿਲਮਾਂ ਨਾਲ ਸਾਥ ਦੇਣ ਲਈ ਅਕਸਰ ਸੰਗੀਤ ਦਿੰਦਾ ਹੁੰਦਾ ਸੀ। ਪਿਆਨੋਵਾਦਕ ਅਤੇ ਆਰਗਨਿਸਟ ਸ਼ੀਟ ਸੰਗੀਤ ਤੋਂ ਜਾਂ ਮੌਕੇ ਅਨੁਸਾਰ ਢਾਲ ਕੇ ਸੰਗੀਤ ਦਿੰਦੇ ਹੁੰਦੇ ਸਨ।
ਮੂਕ ਫ਼ਿਲਮ ਨੂੰ ਪਹਿਲਾਂ ਫ਼ਿਲਮ ਹੀ ਕਿਹਾ ਜਾਂਦਾ ਸੀ - ਮੂਕ ਫ਼ਿਲਮ ਤਾਂ ਬਾਅਦ ਵਿੱਚ ਦਿੱਤਾਂ ਨਾਮ ਹੈ ਜਦੋਂ ਆਵਾਜ਼ ਵਾਲੀਆਂ ਫ਼ਿਲਮਾਂ ਆ ਗਈਆਂ ਅਤੇ ਉਨ੍ਹਾਂ ਨਾਲੋਂ ਇਸ ਪਹਿਲੀ ਪ੍ਰਚਲਤ ਵਿਧਾ ਨੂੰ ਫਰਕ ਕਰਕੇ ਦੱਸਣ ਦੀ ਲੋੜ ਪਰਗਟ ਹੋਈ। 1927 ਵਿੱਚ ਜਾਜ਼ ਸਿੰਗਰ ਨਾਲ ਅਰੰਭ ਹੋਣ ਵਾਲੀਆਂ ਆਰੰਭਿਕ ਆਵਾਜ਼ ਫਿਲਮਾਂ ਨੂੰ "ਟਾਕੀਜ਼", "ਸਾਊਂਡ ਫਿਲਮਾਂ", ਜਾਂ "ਬੋਲਣ ਵਾਲੀਆਂ ਤਸਵੀਰਾਂ" ਦੇ ਤੌਰ ਤੇ ਜਾਣਿਆ ਜਾਂਦਾ ਸੀ। ਇੱਕ ਦਹਾਕੇ ਦੇ ਅੰਦਰ, ਮਸ਼ਹੂਰ ਮਨੋਰੰਜਨ ਲਈ ਮੂਕ ਫਿਲਮਾਂ ਦਾ ਵਿਆਪਕ ਉਤਪਾਦ ਬੰਦ ਹੋ ਗਿਆ ਸੀ ਅਤੇ ਉਦਯੋਗ ਪੂਰੀ ਤਰ੍ਹਾਂ ਆਧੁਨਿਕ ਯੁੱਗ ਵਿੱਚ ਆ ਗਿਆ ਸੀ, ਜਿਸ ਵਿੱਚ ਫ਼ਿਲਮਾਂ ਨੂੰ ਬੋਲੇ ਡਾਇਲਾਗ, ਸੰਗੀਤ ਅਤੇ ਧੁਨੀ ਪ੍ਰਭਾਵਾਂ ਦੀਆਂ ਆਵਾਜ਼ ਰਿਕਾਰਡਿੰਗਾਂ ਦੇ ਨਾਲ ਮੇਲਿਆ ਹੁੰਦਾ ਸੀ।
19 ਵੀਂ ਸਦੀ ਦੇ ਅਖੀਰਲੇ ਅਤੇ 20 ਵੀਂ ਸਦੀ ਦੇ ਸ਼ੁਰੂ ਵਿੱਚ ਬਣੀਆਂ ਮੂਕ ਫਿਲਮਾਂ ਦੀ ਵੱਡੀ ਬਹੁਗਿਣਤੀ ਦੇ ਗੁੰਮ ਚੁੱਕੀਆਂ ਮੰਨਿਆ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਲਾਇਬਰੇਰੀ ਆਫ ਕਾਂਗਰਸ ਦੁਆਰਾ ਛਾਪੀ ਇੱਕ ਸਤੰਬਰ 2013 ਦੀ ਰਿਪੋਰਟ ਦੇ ਮੁਤਾਬਕ, ਅਮਰੀਕਾ ਦੀਆਂ 70 ਫੀ ਸਦੀ ਮੂਕ ਫਿਲਮਾਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ।[1] ਇਸ ਗਿਣਤੀ ਦੇ ਏਨਾ ਵੱਡਾ ਹੋਣ ਦੇ ਬਹੁਤ ਸਾਰੇ ਕਾਰਨ ਹਨ; ਜ਼ਿਆਦਾਤਰ ਨੂੰ ਜਾਣ ਬੁਝ ਕੇ ਤਬਾਹ ਕੀਤਾ ਗਿਆ ਸੀ, ਪਰ ਕਈ ਹੋਰ ਅਣਜਾਣੇ ਵਿੱਚ ਬਿਨਾਂ ਕਿਸੇ ਦੇ ਚਾਹੁਣ ਦੇ ਗੁੰਮ ਹੋ ਗਈਆਂ ਹਨ। ਸਟੋਰੇਜ ਸਪੇਸ ਨੂੰ ਖਾਲੀ ਕਰਨ ਦੀ ਇੱਛਾ ਨਾਲ, ਫ਼ਿਲਮ ਸਟੂਡੀਓ ਅਕਸਰ ਕਈ ਵਾਰ ਮੂਕ ਫ਼ਿਲਮਾਂ ਨੂੰ ਤਬਾਹ ਕਰ ਦਿੰਦੇ ਸਨ, ਇਹ ਸਮਝਦੇ ਹੋਏ ਕਿ ਉਹ ਆਪਣੀ ਸਭਿਆਚਾਰਕ ਪ੍ਰਸੰਗਕਤਾ ਅਤੇ ਆਰਥਿਕ ਮੁੱਲ ਗੁਆ ਚੁੱਕੀਆਂ ਹਨ। ਨਾਈਟਰੇਟ ਫਿਲਮ ਸਟਾਕ ਦੇ ਨਾਜ਼ੁਕ ਸੁਭਾਅ ਕਾਰਨ, ਜਿਸ ਤੇ ਕਈ ਮੂਕ ਫਿਲਮਾਂ ਦਰਜ ਕੀਤੀਆਂ ਗਈਆਂ ਸਨ, ਕਈਆਂ ਵਿੱਚ ਅੱਗ ਲੱਗ ਗਈ ਹੈ (ਕਿਉਂਕਿ ਨਾਈਟ੍ਰੇਟ ਬਹੁਤ ਹੀ ਜਲਣਸ਼ੀਲ ਪਦਾਰਥ ਹੈ ਅਤੇ ਅਣਉਚਿਤ ਢੰਗ ਨਾਲ ਸਟੋਰ ਕੀਤੇ ਜਾਣ ਤੇ ਆਟੋਮੈਟਿਕ ਹੀ ਜਲ ਸਕਦਾ ਹੈ।) ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਹੋਈਆਂ, ਸਿਰਫ ਅੰਸ਼ਕ ਤੌਰ ਤੇ ਹੀ ਜਾਂ ਬੁਰੀ ਤਰ੍ਹਾਂ ਪ੍ਰਭਾਵਿਤ ਪ੍ਰਿੰਟਾਂ ਵਿੱਚ ਹੀ ਬਚੀਆਂ ਰਹੀ ਸਕੀਆਂ। ਕੁਝ ਗੁੰਮ ਹੋਈਆਂ ਫਿਲਮਾਂ, ਜਿਵੇਂ ਕਿ 'ਲੰਡਨ ਆਫਟਰ ਮਿਡਨਾਈਟ' (1927), ਫ਼ਿਲਮ ਕੁਲੈਕਟਰਾਂ ਅਤੇ ਇਤਿਹਾਸਕਾਰਾਂ ਲਈ ਕਾਫ਼ੀ ਦਿਲਚਸਪੀ ਦਾ ਵਿਸ਼ਾ ਰਹੀਆਂ ਹਨ।
ਤੱਤ ਅਤੇ ਸ਼ੁਰੂਆਤ (1895–1936)
ਸੋਧੋਫ਼ਿਲਮ ਦੇ ਸਭ ਤੋਂ ਪਹਿਲੇ ਅਗਵਾਨੂੰ ਇੱਕ ਯੰਤਰ ਦੀ ਵਰਤੋਂ ਰਾਹੀਂ ਚਿੱਤਰਾਂ ਦੀ ਪ੍ਰੋਜੈਕਸ਼ਨ ਸ਼ੁਰੂ ਹੋਈ। ਇਸ ਨੂੰ ਜਾਦੂ ਦੀ ਲੈਨਟਨ ਕਿਹਾ ਜਾਂਦਾ ਸੀ, ਜਿਸ ਵਿੱਚ ਇੱਕ ਕੱਚ ਦਾ ਲੈਨਸ, ਇੱਕ ਸ਼ਟਰ ਅਤੇ ਇੱਕ ਨਿਰੰਤਰ ਲਾਈਟ ਸਰੋਤ (ਜਿਵੇਂ ਕਿ ਇੱਕ ਸ਼ਕਤੀਸ਼ਾਲੀ ਲੈਨਟਨ) ਹੁੰਦੀ ਸੀ ਅਤੇ ਇਸ ਨੂੰ ਕੱਚ ਦੀਆਂ ਸਲਾਈਡਾਂ ਤੋਂ ਤਸਵੀਰਾਂ ਕੰਧ ਉੱਤੇ ਪ੍ਰੋਜੈਕਟ ਲਈ ਵਰਤਿਆ ਜਾਂਦਾ ਸੀ। ਇਹ ਸਲਾਈਡਾਂ ਸ਼ੁਰੂ ਵਿੱਚ ਹੱਥ ਨਾਲ ਪੇਂਟ ਕੀਤੀਆਂ ਜਾਂਦੀਆਂ ਸੀ, ਪਰ, 19ਵੀਂ ਸਦੀ ਵਿੱਚ ਫੋਟੋਗ੍ਰਾਫੀ ਦੇ ਆਉਣ ਤੋਂ ਬਾਅਦ ਪਹਿਲਾਂ ਸਟਿੱਲ ਫੋਟੋਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤਰ੍ਹਾਂ ਇੱਕ ਤਰ੍ਹਾਂ ਦੇ ਪ੍ਰੈਕਟੀਕਲ ਫੋਟੋਗਰਾਫੀ ਐਪਰੇਟਿਸ ਦੀ ਕਾਢ ਸਿਨੇਮਾ ਤੋਂ ਸਿਰਫ ਪੰਜਾਹ ਸਾਲ ਪਹਿਲਾਂ ਹੋਈ ਸੀ।.[2]
ਹਵਾਲੇ
ਸੋਧੋਫੁਟਨੋਟ
ਸੋਧੋ- ↑ "Library Reports on America's Endangered Silent-Film Heritage". News from the Library of Congress (Library of Congress). December 4, 2013. ISSN 0731-3527. https://www.loc.gov/today/pr/2013/13-209.html. Retrieved March 7, 2014.
- ↑ Lewis 2008.