ਮੂਮੂ (ਤੁਰਗਨੇਵ)
"ਮੂਮੂ" (ਰੂਸੀ: Муму) 1854 ਵਿੱਚ ਰੂਸੀ ਨਾਵਲਕਾਰ ਅਤੇ ਕਹਾਣੀਕਾਰ ਇਵਾਨ ਤੁਰਗਨੇਵ ਦੀ ਲਿਖੀ ਇੱਕ ਕਹਾਣੀ ਹੈ।
ਗਰਾਸੀਮ ਦੀ ਕਹਾਣੀ, ਇੱਕ ਬੋਲ਼ੇ ਅਤੇ ਗੁੰਗੇ ਗ਼ੁਲਾਮ ਦੀ ਕਹਾਣੀ ਹੈ ਜਿਸ ਦੀ ਰੁੱਖੀ ਜ਼ਿੰਦਗੀ, ਇੱਕ ਕੁੱਤੇ ਮੂਮੂ, ਜਿਸ ਨੂੰ ਉਸ ਨੇ ਬਚਾਇਆ ਸੀ, ਨਾਲ ਉਸਦੇ ਸੰਬੰਧ ਕਾਰਨ ਵਾਹਵਾ ਸੁਖੀ ਹੋ ਗਈ ਸੀ। ਇਸ ਨੇ ਗੁਲਾਮਾਂ ਦੀ ਮਾੜੀ ਹਾਲਤ ਵੱਲ ਦੇਸ਼ ਦਾ ਬਹੁਤ ਜਿਆਦਾ ਧਿਆਨ ਖਿਚਿਆ, ਅਤੇ ਰੂਸੀ ਸਮਾਜ ਵਿੱਚ ਇਸ ਸੰਸਥਾ ਦੀ ਨਿਰਦਈ ਭੂਮਿਕਾ ਦੀ ਪੇਸ਼ਕਾਰੀ ਲਈ ਇਸ ਲਿਖਤ ਦੀ ਖ਼ੂਬ ਪ੍ਰਸ਼ੰਸਾ ਖੱਟੀ ਸੀ।
ਪਿਛੋਕੜ
ਸੋਧੋਮੂਲ ਵਿੱਚ 1854 ਵਿੱਚ ਪ੍ਰਕਾਸ਼ਿਤ, ਮੂਮੂ ਤੁਰਗਨੇਵ ਦੁਆਰਾ ਲਿਖਿਆ ਗਿਆ ਸੀ ਜਦੋਂ ਉਹ ਆਪਣੇ ਸਾਥੀ ਲੇਖਿਕ ਨਿਕੋਲਾਈ ਗੋਗੋਲ ਲਈ ਇੱਕ ਸ਼ਰਧਾਂਜਲੀ ਲਿਖਣ ਲਈ ਹਿਰਾਸਤ ਵਿੱਚ ਸੀ।.[1]
ਇੱਕ ਚੰਗੇ ਪਰਿਵਾਰ ਤੋਂ,[2] ,ਤੁਰਗਨੇਵ ਚੰਗੀ ਤਰਾਂ ਪੜ੍ਹਿਆ ਲਿਖਿਆ ਲੇਖਕ ਸੀ, ਅਤੇ ਉਸਨੇ ਪੱਛਮ ਵਿੱਚ ਵਾਹਵਾ ਸਮਾਂ ਬਿਤਾਇਆ (ਉਹ ਜਰਮਨ, ਫ੍ਰੈਂਚ ਅਤੇ ਅੰਗਰੇਜ਼ੀ ਵਿੱਚ ਬਹੁਤ ਰਵਾਂ ਸੀ)। ਉਸ ਦੀ ਮੁੱਖ ਚਿੰਤਾ ਅਤੇ ਉਸ ਦੀਆਂ ਲਿਖਤਾਂ ਦਾ ਮੁੱਖ ਵਿਸ਼ਾ ਰੂਸ ਸੀ, ਅਤੇ ਉਸ ਨੇ ਸਿਰਫ਼ ਰੂਸੀ ਵਿੱਚ ਲਿਖਿਆ ਸੀ। ਹਾਲਾਂਕਿ ਉਸਨੇ ਰੂਸ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਲਾਵਪ੍ਰੇਮੀ ਨਹੀਂ ਸੀ, ਪਰ ਪੱਛਮ ਦੇ ਨਾਲ ਆਪਣੇ ਜੋੜਮੇਲ ਦੀ ਆਵਾਜ਼ ਬੁਲੰਦ ਕੀਤੀ। ਤੁਰਗਨੇਵ ਮੁੱਖ ਤੌਰ ਤੇ ਗ਼ੁਲਾਮੀ ਬਾਰੇ ਲਿਖਣ ਅਤੇ ਚਰਚਾ ਵੱਲ ਰੁਚਿਤ ਸੀ।..ਮੁਮੂ ਅਜਿਹੀ ਇੱਕ ਅਸਿਧੇ ਤੌਰ ਤੇ ਸ਼ਕਤੀਸ਼ਾਲੀ ਆਲੋਚਨਾ ਸੀ ਇਸਦਾ ਇੱਕ ਕਾਰਨ ਉਹ ਤਰੀਕੇ ਸਨ ਜਿਨ੍ਹਾਂ ਨਾਲ ਇਸ ਨੇ ਇਕ ਇਨਸਾਨ ਦੀ ਦੂਸਰੇ ਉੱਤੇ ਨਿਰੰਕੁਸ਼ ਸ਼ਕਤੀ ਨੂੰ ਦਰਸਾਇਆ। ਇਸ ਕਹਾਣੀ ਲਈ, ਅਤੇ ਗੋਗੋਲ ਦੀ ਸ਼ਰਧਾਂਜਲੀ ਲਿਖਣ ਲਈ ਉਸ ਦੀਆਂ ਲਿਖਤਾਂ ਕਰਕੇ ਤੁਰਗਨੇਵ ਨੂੰ ਉਸ ਦੀ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ।
ਹਾਲਾਂਕਿ ਬੁੱਧੀਜੀਵੀਆਂ ਦਾ ਹਿੱਸਾ ਸੀ, ਤੁਰਗਨੇਵ ਦੀ ਖੱਬੇ ਅਤੇ ਸੱਜੇ ਦੋਨਾਂ ਵਲੋਂ ਆਲੋਚਨਾ ਕੀਤੀ ਗਈ ਸੀ, ਕਿਉਂਕਿ ਉਨ੍ਹਾਂ ਦੇ ਵਿਚਾਰ ਬੁੱਧੀਜੀਵੀਆ ਦੇ ਜ਼ਿਆਦਾ ਕ੍ਰਾਂਤੀਕਾਰੀ ਮੈਂਬਰਾਂ ਲਈ ਕਾਫੀ ਤਿੱਖੇ ਨਹੀਂ ਸਨ। ਇਸ ਦੀ ਬਜਾਏ, ਉਸ ਨੂੰ ਲਗਾਤਾਰ ਉਦਾਰਵਾਦੀ, ਰੋਮਾਂਸਵਾਦੀ ਆਦਰਸ਼ਾਂ ਦੇ ਧਾਰਨੀ ਦੇ ਤੌਰ ਤੇ ਦੇਖਿਆ ਜਾਂਦਾ ਸੀ। ਹਾਲਾਂਕਿ, ਉਹ ਕੁਝ ਕੁਝ ਕੁ ਲੇਖਕਾਂ ਵਿਚੋਂ ਇੱਕ ਸੀ ਜਿਨ੍ਹਾਂ ਨੇ ਭੋਂ-ਗੁਲਾਮਾਂ ਦੀ ਤਰਫ਼ੋਂ, ਅਤੇ ਭੋਂ-ਗੁਲਾਮੀ ਦੇ ਵਿਰੁੱਧ ਲਿਖਿਆ ਸੀ, ਭੋਂ-ਗੁਲਾਮਾਂ ਨੂੰ ਭਾਵਨਾਤਮਕ ਜੀਵਨ ਦੇ ਮਾਲਕ ਮਨੁੱਖਾਂ ਦੀ ਤਰ੍ਹਾਂ ਪੇਸ਼ ਕੀਤਾ ਸੀ।[3] ਇੱਕ ਵਾਰ ਉਹ ਇੱਕ ਗ਼ੁਲਾਮ ਦੀ ਸੁਰੱਖਿਆ ਵਿੱਚ ਹਥਿਆਰ ਚੁੱਕਣ ਤੱਕ ਚਲਾ ਗਿਆ ਸੀ।[4] ਇਹ ਉਸਦੀ ਪਹਿਲੀ ਰਚਨਾ 'ਹੰਟਰਜ਼ ਸਕੈਚਜ਼' ਵਿੱਚ ਦਰਸਾਈ ਗਈ ਸੀ, ਜੋ ਕਿ ਉਸਦੀ ਮਾਂ ਦੇ ਗ਼ੁਲਾਮਾਂ ਨਾਲ ਸਲੂਕ ਦੀ ਨਿੰਦਾ ਅਤੇ ਕਿਸਾਨਾਂ ਦੀ ਉਸਦੀ ਹਮਦਰਦੀ ਭਰੀ ਪੇਸ਼ਕਾਰੀ ਦੀ ਸ਼ੁਰੂਆਤ ਸੀ।
ਪਾਤਰ
ਸੋਧੋ- ਗਰਾਸੀਮ
- ਮਾਲਕਣ
- ਤਾਤਿਆਨਾ
- ਕਪੀਤੋਨ ਕਲੀਮੋਵ
- ਗਵਰੀਲਾ ਮੁਖ਼ਤਾਰ