ਮੂਰਤੀ ਭਾਰਤੀ ਆਜ਼ਾਦੀ ਦੀ ਲਹਿਰ ਦੇ ਸਾਲ ਦੇ ਦੌਰਾਨ ਦੂਰ ਦੱਖਣੀ ਭਾਰਤ ਦੇ ਪਿੰਡ ਤੇ ਗਾਂਧੀਵਾਦੀ ਆਈਡੀਅਲ ਦੇ ਪ੍ਰਭਾਵ ਨੂੰ ਰਿਕਾਰਡ ਕਰਦੇ ਰਾਜਾ ਰਾਓ ਦੇ ਨਾਵਲ ਕਾਂਤਾਪੁਰਾ, ਵਿੱਚ ਇੱਕ ਪਾਤਰ ਹੈ। ਇਹ ਉਸ ਪਿੰਡ ਦੇ ਉੱਤੇ ਮਹਾਤਮਾ ਗਾਂਧੀ ਜੀ ਦੇ ਚਮਤਕਾਰੀ ਪ੍ਰਭਾਵ ਦੀ ਇੱਕ ਕਹਾਣੀ ਹੈ, ਪਰ ਮਹਾਤਮਾ ਖੁਦ ਨਾਵਲ ਵਿੱਚ ਵਿਖਾਈ ਨਹੀਂ ਦਿੰਦਾ। ਉਸ ਦਾ ਬੁਲਾਰਾ, ਉਸ ਦਾ ਚੇਲਾ ਮੂਰਤੀ ਹੈ ਜੋ ਵਰਤ ਰੱਖ ਕੇ ਅਤੇ ਜਾਤ ਪ੍ਰਣਾਲੀ ਵਿਰੁੱਧ ਪ੍ਰਚਾਰ ਕਰ ਕੇ ਆਪਣੇ ਉਸਤਾਦ ਦੇ ਪੂਰਨਿਆਂ ਤੇ ਚਲਦਾ ਹੈ। ਇਹ ਕਿਹਾ ਜਾਂਦਾ ਹੈ ਕੀ ਮੂਰਤੀ ਖੁਦ ਰਾਜਾ ਰਾਓ ਹੀ ਹੈ।[1]

ਮੂਰਤੀ ਇੱਕ ਮਾਣਯੋਗ, ਕਾਲਜ-ਪੜ੍ਹਿਆ ਨੌਜਵਾਨ ਹੈ, ਜੋ ਗਾਂਧੀ ਜੀ ਤੋਂ ਪ੍ਰੇਰਿਤ ਆਪਣੀ ਮਾਤਰ ਭੂਮੀ ਦੇ ਲਈ ਲੜਨ ਵਾਲੇ ਹਜ਼ਾਰਾਂ ਵਿੱਚੋਂ ਇੱਕ ਹੈ। ਸ਼ਾਇਦ, ਉਹ ਕਾਲਜ ਵਿੱਚ ਗਾਂਧੀ ਦੀ ਇੱਕ ਪਬਲਿਕ ਮੀਟਿੰਗ ਵਿੱਚ ਹਾਜ਼ਰ ਸੀ ਅਤੇ ਮੰਚ ਤੇ ਚੜ੍ਹ ਗਾਂਧੀ ਨੂੰ ਮਿਲਿਆ ਸੀ ਜਿਸਨੇ ਉਸਨੂੰ ਵਾਪਸ ਆਪਣੇ ਪਿੰਡ ਜਾਣ ਦੀ ਅਤੇ ਆਮ ਲੋਕਾਂ ਦੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ।

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2014-03-27. Retrieved 2016-03-22. {{cite web}}: Unknown parameter |dead-url= ignored (|url-status= suggested) (help)