ਮੂੰਗਫਲੀ
ਮੂੰਗਫਲੀ ਪੰਜਾਬ ਸਮੇਤ ਭਾਰਤ ਦੇ ਕਈ ਹੋਰ ਰਾਜਾਂ ਵਿੱਚ ਪੈਦਾ ਹੋਣ ਵਾਲੀ ਫਸਲ ਹੈ। ਇਹ ਰੇਤਲੇ ਇਲਾਕਿਆਂ ਵਿੱਚ ਪੈਦਾ ਹੁੰਦੀ ਹੈ। ਇਹ ਫਸਲ ਸ਼ਾਇਦ ਸਭ ਤੋਂ ਪਹਿਲਾਂ ਪੈਰਾਗੁਏ ਦੇਸ ਦੀਆਂ ਵਾਦੀਆਂ ਵਿੱਚ ਪੈਦਾ ਹੁੰਦੀ ਸੀ।[2] ਪੰਜਾਬ ਵਿੱਚ ਹਰੇ ਇਨਕਲਾਬ (1966) ਤੋਂ ਬਾਅਦ ਪੰਜਾਬ ਵਿੱਚ ਜੀਰੀ ਦੀ ਫਸਲ ਜਿਆਦਾ ਪੈਦਾ ਹੋਣ ਕਰ ਕੇ ਸਾਰਾ ਇਲਾਕਾ ਪਾਣੀ ਦੀਆਂ ਫਸਲਾਂ ਵਾਲਾ ਬਣ ਗਿਆ ਅਤੇ ਇਸ ਦੀ ਉਪਜ ਘਟ ਹੋ ਗਈ। ਮੂੰਗਫਲੀ ਦਾ ਆਮ ਤੌਰ ਤੇ ਸਰਦੀਆਂ ਵਿੱਚ ਸੇਵਨ ਕੀਤਾ ਜਾਂਦਾ ਹੈ ਅਤੇ ਇਸਨੂੰ ਸਿਹਤ ਲਈ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ।[3][4] ਮੂੰਗਫਲੀ ਇੱਕ ਫ਼ਲੀਦਾਰ ਪੌਦਾ ਹੁੰਦਾ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਮੀਟ ਦੇ ਮੁਕਾਬਲੇ 1.3 ਗੁਣਾ ਅਤੇ ਅੰਡਿਆਂ ਤੋਂ 2.5 ਗੁਣਾ ਜ਼ਿਆਦਾ ਹੁੰਦੀ ਹੈ। 100 ਗ੍ਰਾਮ ਕੱਚੀ ਮੂੰਗਫ਼ਲੀ ਵਿੱਚ 1 ਲੀਟਰ ਦੁੱਧ ਦੇ ਬਰਾਬਰ ਪ੍ਰੋਟੀਨ ਹੁੰਦੀ ਹੈ। 250 ਗ੍ਰਾਮ ਮੂੰਗਫ਼ਲੀ ਵਿੱਚ ਜਿੰਨੇ ਖਣਿਜ ਤੇ ਵਿਟਾਮਿਨ ਹੁੰਦੇ ਹਨ, ਇੰਨੇ 250 ਗ੍ਰਾਮ ਮਾਸ ਵਿੱਚ ਵੀ ਨਹੀਂ ਹੁੰਦੇ। ਇਸ ਤੋਂ ਮੱਖਣ ਵੀ ਤਿਆਰ ਹੁੰਦਾ ਹੈ। ਮੂੰਗਫ਼ਲੀ ਵਿੱਚ ਗਾੜੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਉਬਾਲਣ ’ਤੇ ਹੋਰ ਵੀ ਸਰਗਰਮ ਹੋ ਜਾਂਦੇ ਹਨ। 100 ਗ੍ਰਾਮ ਮੂੰਗਫ਼ਲੀ ਵਿੱਚ 567 ਕੈਲੋਰੀ ਅਤੇ 25.80 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਮੂੰਗਫਲੀ | |
---|---|
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Subfamily: | |
Tribe: | |
Genus: | |
Species: | A. hypogaea
|
Binomial name | |
Arachis hypogaea | |
subspecies and varieties | |
| |
Synonyms[1] | |
|
ਮੂੰਗਫਲੀ ਜ਼ਮੀਨ ਅੰਦਰ ਪੈਦਾ ਹੋਣ ਵਾਲੀ ਇਕ ਕਿਸਮ ਦੀ ਫਲੀਦਾਰ ਸਾਉਣੀ ਦੀ ਫ਼ਸਲ ਹੈ। ਫਲੀ ਵਿਚੋਂ ਗਿਰੀ ਨਿਕਲਦੀ ਹੈ। ਗਿਰੀ ਵਿਚੋਂ ਤੇਲ ਕੱਢਿਆ ਜਾਂਦਾ ਹੈ। ਗਿਰੀ ਖਾਧੀ ਵੀ ਜਾਂਦੀ ਹੈ। ਮੂੰਗਫਲੀ ਦੀ ਗਿਰੀ ਨੂੰ ਗਰੀਬਾਂ ਦਾ ਬਾਦਾਮ ਕਰ ਕੇ ਜਾਣਿਆ ਜਾਂਦਾ ਹੈ। ਗਿਰੀ ਵਿਚ ਉਹ ਸਾਰੇ ਤੱਤ ਹੁੰਦੇ ਹਨ ਜੋ ਬਾਦਾਮ ਦੀ ਗਿਰੀ ਵਿਚ ਹੁੰਦੇ ਹਨ। ਅੱਜ ਤੋਂ ਕੋਈ 60 ਕੁ ਸਾਲ ਪਹਿਲਾਂ ਮੂੰਗਫਲੀ ਬਹੁਤੇ ਜਿਮੀਂਦਾਰ ਬੀਜਦੇ ਸਨ। ਰੇਤਲੀ ਜ਼ਮੀਨ ਵਿਚ ਬੀਜੀ ਜਾਂਦੀ ਸੀ। ਬਾਰਸ਼ਾਂ ਦੇ ਪਾਣੀ ਦੇ ਸਿਰ 'ਤੇ ਹੀ ਪਲ ਜਾਂਦੀ ਸੀ। ਮਾਰੂ ਫ਼ਸਲ ਹੁੰਦੀ ਸੀ। ਮੂੰਗਫਲੀ ਦਾ ਭੋਹ ਊਠਾਂ ਤੇ ਬਲਦਾਂ ਦਾ ਮਨ-ਭਾਉਂਦਾ ਚਾਰਾ ਹੁੰਦਾ ਸੀ। ਮੂੰਗਫਲੀ ਨੂੰ ਸਲੰਘਾਂ ਨਾਲ ਕੁੱਟ ਕੇ ਕੱਢਿਆ ਜਾਂਦਾ ਸੀ।
ਹੁਣ ਸਾਰੀ ਖੇਤੀ ਵਪਾਰਕ ਨਜ਼ਰੀਏ ਨਾਲ ਕੀਤੀ ਜਾਂਦੀ ਹੈ। ਮੂੰਗਫਲੀ ਬੀਜਣਾ ਹੁਣ ਲਾਹੇਵੰਦ ਨਹੀਂ ਰਿਹਾ। ਸਾਉਣੀ ਦੀ ਇਕੋ ਇਕ ਮੁੱਖ ਫ਼ਸਲ ਹੁਣ ਜੀਰੀ ਹੈ। ਪੰਜਾਬ ਵਿਚ ਮੂੰਗਫਲੀ ਹੁਣ ਨਾ ਮਾਤਰ ਹੀ ਬੀਜੀ ਜਾਂਦੀ ਹੈ।[5]
ਲਾਭ
ਸੋਧੋ- ਮੂੰਗਫ਼ਲੀ ਦਾ ਤੇਲ ਖਾਣਾ ਬਣਾਉਣ ਲਈ ਬਹੁਤ ਵਧੀਆ ਹੁੰਦਾ ਹੈ।
- ਮੂੰਗਫ਼ਲੀ ਪ੍ਰੋਟੀਨ ਦਾ ਸਸਤਾ ਸਰੋਤ ਹੈ।
- ਮੂੰਗਫ਼ਲੀ ਨਿਊਟ੍ਰੀਐਂਟਸ, ਐਂਟੀਆਕਸੀਡੈਂਟ, ਵਿਟਾਮਿਨ, ਮਿਨਰਲਸ ਨਾਲ ਭਰਪੂਰ ਹੁੰਦੀ ਹੈ।
- ਮੂੰਗਫ਼ਲੀ ਪੋਟਾਸ਼ੀਅਮ, ਮੈਗਨੀਸ਼ੀਅਮ, ਕੌਪਰ, ਕੈਲਸ਼ੀਅਮ, ਆਇਰਨ, ਜ਼ਿੰਕ ਵਰਗੀਆਂ ਧਾਤਾਂ ਨਾਲ ਭਗਪੂਰ ਹੁੰਦੀ ਹੈ।
- ਇਸ ਵਿੱਚ ਮੌਜੂਦ ਵਿਟਾਮਿਨ ਈ ਚਮੜੀ ਦੀ ਰੱਖਿਆ ਕਰਦਾ ਹੈ।
- ਮੂੰਗਫ਼ਲੀ ਸਾਡਾ ਹਾਜ਼ਮਾ ਠੀਕ ਰੱਖਦੀ ਹੈ।
- 50-100 ਗ੍ਰਾਮ ਮੂੰਗਫ਼ਲੀ ਖਾਣ ਨਾਲ ਭੋਜਨ ਪਚਦਾ ਹੈ ਤੇ ਖ਼ੂਨ ਦੀ ਕਮੀ ਦੂਰ ਹੁੰਦੀ ਹੈ।
- ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ।
- ਇਸ ਵਿੱਚ ਮੋਨੋਅਨਸੈਚੂਰੇਟਿਡ ਫੈਟੀ ਐਸਿਡ ਹੁੰਦੇ ਹਨ ਜੋ ਮਾੜੇ ਕੋਲੈਸਟਰੋਲ ਨੂੰ ਘਟਾਉਂਦੇ ਹਨ ਤੇ ਚੰਗੇ ਕੋਲੈਸਟਰੋਲ ਵਿੱਚ ਵਾਧਾ ਕਰਕੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।
- ਮੂੰਗਫ਼ਲੀ ਵਿਚਲੇ ਅਮੀਨੋ ਐਸਿਡ ਸਰੀਰ ਦਾ ਵਿਕਾਸ ਕਰਨ ਵਿੱਚ ਮਦਦ ਕਰਦੇ ਹਨ।
- ਇਸ ਦੀ ਵਰਤੋਂ ਨਾਲ ਪੇਟ ਦੇ ਕੈਂਸਰ, ਦਿਲ ਦੀਆਂ ਬਿਮਾਰੀਆਂ, ਵਾਇਰਲ ਤੇ ਫ਼ੰਗਲ ਇਨਫੈਕਸ਼ਨ, ਅਲਜ਼ਾਈਮਰ, ਡਿਪਰੈਸ਼ਨ ਅਤੇ ਨਾੜੀ ਤੰਤਰ ਸਬੰਧੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
- ਇਸ ਦੀ ਵਰਤੋਂ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ ਅਤੇ ਖਾਂਸੀ ਦੀ ਬਿਮਾਰੀ ਨੂੰ ਲਾਭ ਮਿਲਦਾ ਹੈ।
ਹਵਾਲੇ
ਸੋਧੋ- ↑ "The Plant List: A Working List of All Plant Species". Archived from the original on ਦਸੰਬਰ 26, 2018. Retrieved February 13, 2015.
- ↑ "World Geography of the Peanut". University of Georgia. January 2, 2004. Archived from the original on ਮਈ 15, 2008. Retrieved August 18, 2009.
{{cite web}}
: Unknown parameter|dead-url=
ignored (|url-status=
suggested) (help) - ↑ http://punjabitribuneonline.com/2015/07/%E0%A8%B8%E0%A8%BF%E0%A8%B9%E0%A8%A4-%E0%A8%A6%E0%A8%BE-%E0%A9%99%E0%A9%9B%E0%A8%BE%E0%A8%A8%E0%A8%BE-%E0%A8%B9%E0%A9%88%E0%A8%AE%E0%A9%82%E0%A9%B0%E0%A8%97%E0%A8%AB%E0%A8%B2%E0%A9%80/
- ↑ http://punjabitribuneonline.com/2010/12/%E0%A8%AE%E0%A9%82%E0%A9%B0%E0%A8%97%E0%A8%AB%E0%A8%B2%E0%A9%80-%E0%A8%B8%E0%A8%B0%E0%A8%A6%E0%A9%80%E0%A8%86%E0%A8%82-%E0%A8%A6%E0%A8%BE-%E0%A8%A4%E0%A9%8B%E0%A8%B9%E0%A8%AB%E0%A8%BE/
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
<ref>
tag defined in <references>
has no name attribute.