ਮੋਚਾ, ਮਾਪ/ਨਾਥ ਨੂੰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਬਹੁਤ ਸ ਵਿਚੋਲਿਆਂ ਰਾਹੀਂ ਹੁੰਦੇ ਸਨ। ਲੜਕੀ ਵੇਖਣ ਦਾ ਰਿਵਾਜ ਨਹੀਂ ਸੀ। ਵਰੀ ਦੇ ਮਾਲ ਬੂਟ ਸਿਲਾਏ ਜਾਂਦੇ ਸਨ। ਇਸ ਲਈ ਲੜਕੀ ਦੇ ਸੂਟ, ਜੁੱਤੀ ਆਦਿ ਦਾ ਮੇਲਾ ਮੁੰਡ ਵਾਲੇ ਨਾਈ ਭੇਜ ਕੇ ਮੰਗਾਉਂਦੇ ਸਨ। ਪਹਿਲਾਂ ਮੈਚਾਂ ਮੌਲੀ ਦੇ ਧਾਗੇ ਨਾਲ ਲੈ ਜ ਭੇਜਿਆ ਜਾਂਦਾ ਸੀ ਕਿਉਂ ਜੋ ਮੌਲੀ ਸ਼ਗਨਾਂ ਦਾ ਧਾਗਾ ਹੈ। ਮੇਲੀ ਨਾਲ ਲਈ ਦੇ ਬੂਟ ਦੀ ਲੰਬਾਈ ਤੇ ਚੌੜਾਈ ਮਿਣ ਕੇ ਗੱਠਾਂ ਦੇ ਦਿੱਤੀਆਂ ਜਾਂਦੀਆਂ ਸਨ। ਦੇਸ਼ ਤਰ੍ਹਾਂ ਜੁੱਤੀ ਦਾ ਮੇਚਾ ਵੀ ਮੌਲੀ ਨਾਲ ਲੈ ਕੇ ਭੇਜਿਆ ਜਾਂਦਾ ਸੀ। ਪਹਿਲਾਂ ਵਲੋਂ ਵਿਚ ਦੇਸੀ ਜੁੱਤੀਆਂ ਹੀ ਦਿੱਤੀਆਂ ਜਾਂਦੀਆਂ ਸਨ ਜਿਹੜੇ ਪਿੰਡ ਦੇ ਚਮਾਰ ਹੀ ਬਣਾਉਂਦੇ ਸਨ। ਬਾਅਦ ਵਿਚ ਸੂਟਾਂ ਦਾ ਮੇਚਾ ਦਰਜੀ ਤੋਂ ਬਣਵਾ ਕੇ ਭੇਜਿਆ ਜਾਣ ਲੱਗਿਆ ਤੇ ਜੁੱਤੀ ਦਾ ਮੇਚਾ ਚਮਾਰ ਤੋਂ ਹੁਣ ਤਾਂ ਰਿਸ਼ਤੇ ਹੀ ਮੁੰਡਾ/ਕੁੜੀ ਨੂੰ ਵੇਖ ਕੇ ਕੀਤੇ ਜਾਂਦੇ ਹਨ। ਵਰੀ ਦਾ ਹੁਣ ਇਕ-ਅੱਧਾ ਸੂਟ ਹੀ ਸਿਲਾਇਆ ਜਾਂਦਾ ਹੈ। ਵਰੀ ਖਰੀਦਣ ਲਈ ਵਿਆਹੁਲੀ ਲੜਕੀ ਹੁਣ ਸਹੁਰੇ ਪਰਿਵਾਰ ਨਾਲ ਜਾਂਦੀ ਹੈ ਤੇ ਸੂਟ ਦਾ ਮੇਚਾ ਵੀ ਆਪ ਹੀ ਦੇ ਦਿੰਦੀ ਹੈ। ਇਸ ਲਈ ਮੇਚਾ ਭੇਜਣ ਦਾ ਰਿਵਾਜ ਹੁਣ ਖ਼ਤਮ ਹੋ ਗਿਆ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.