ਮੇੜ੍ਹੇ ਦੀਆਂ ਕਈ ਕਿਸਮਾਂ ਹਨ। ਪਹਿਲੇ ਸਮਿਆਂ ਵਿਚ ਵਿਆਹਾਂ ਵਿਚ ਮੇੜ੍ਹਾ ਬੰਨ੍ਹਣ ਦੀ ਇਕ ਰਸਮ ਕੀਤੀ ਜਾਂਦੀ ਸੀ ਜਿਸ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ। ਚਾਰ ਮਿੱਟੀ ਦੀਆਂ ਮੋਰੀਆਂ ਵਾਲੀਆਂ ਠੂਠੀਆਂ ਲਈਆਂ ਜਾਂਦੀਆਂ ਸਨ। ਇਕ ਰੱਸੀ ਲਈ ਜਾਂਦੀ ਸੀ। ਪਹਿਲੀ ਠੂਠੀ ਰੱਸੀ ਵਿਚ ਸਿੱਧੀ ਪਰੋਈ ਜਾਂਦੀ ਸੀ। ਦੋ ਠੂਠੀਆਂ ਦੇ ਮੂੰਹ ਆਪਸ ਵਿਚ ਜੋੜੇ ਜਾਂਦੇ ਸਨ। ਵਿਚ ਪੈਸੇ ਰੱਖੇ ਜਾਂਦੇ ਸਨ।ਇਨ੍ਹਾਂ ਠੂਠੀਆਂ ਨੂੰ ਫੇਰ ਪਹਿਲੀ ਠੂਠੀ ਹੇਠ ਪਰੋਇਆ ਜਾਂਦਾ ਸੀ। ਚੌਥੀ ਠੂਠੀ ਥੱਲੇ ਨੂੰ ਪੁੱਠੀ ਕਰ ਕੇ ਰੱਸੀ ਵਿਚ ਪਰੋਈ ਜਾਂਦੀ ਸੀ। ਬੱਸ, ਇਹ ਹੀ ਮੇੜ੍ਹਾ ਹੁੰਦਾ ਸੀ। ਇਸ ਮੇੜੇ ਨੂੰ ਫੇਰੇ ਹੋਣ ਵਾਲੀ ਥਾਂ ਉੱਪਰ ਬੰਨ੍ਹਿਆ ਜਾਂਦਾ ਸੀ। ਧਾਰਨਾ ਸੀ ਕਿ ਬਦਰੂਹਾਂ ਵਿਆਹ ਵਿਚ ਵਿਘਨ ਨਹੀਂ ਪਾਉਗਣੀਆਂ।ਹੁਣ ਲੋਕ ਪੜ੍ਹ ਗਏ ਹਨ। ਇਸ ਲਈ ਵਹਿਮਾਂ-ਭਰਮਾਂ ਵਿਚ ਪੈਣੋਂ ਹੱਟ ਗਏ ਹਨ। ਇਹ ਹੀ ਕਾਰਨ ਹੈ ਕਿ ਮੇੜ੍ਹਾ ਬੰਨ੍ਹਣ ਦੀ ਰਸਮ ਹੁਣ ਖ਼ਤਮ ਹੋ ਗਈ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.