ਮੈਰੀ ਵੈਸਟਨ ਫੋਰਡਮ (1862?-1905) ਇੱਕ ਅਫ਼ਰੀਕੀ-ਅਮਰੀਕੀ ਕਵੀ ਅਤੇ ਅਧਿਆਪਕਾ ਸੀ।

ਜੀਵਨੀ ਸੋਧੋ

ਮੈਰੀ ਵੈਸਟਨ ਫੋਰਡਮ ਦਾ ਜਨਮ ਸੰਭਾਵਤ ਤੌਰ 'ਤੇ 1862 ਵਿੱਚ ਦੱਖਣੀ ਕੈਰੋਲਿਨਾ ਦੇ ਚਾਰਲਸਟਨ ਵਿੱਚ ਹੋਇਆ ਸੀ। [1] ਉਸ ਦੇ ਮਾਪੇ ਲੂਸੀ ਬੋਨੇਓ ਅਤੇ ਰੇਵ. ਸੈਮੂਅਲ ਵੈਸਟਨ ਸਨ। ਉਸ ਦੇ ਮਾਪੇ ਅਤੇ ਵਧਿਆ ਹੋਇਆ ਪਰਿਵਾਰ ਹੁਨਰਮੰਦ ਮਜ਼ਦੂਰ ਅਤੇ ਜ਼ਮੀਨੀ ਮਾਲਕ ਸਨ। ਉਹ ਇੱਕ ਕਵੀ ਅਤੇ ਅਧਿਆਪਕਾ ਬਣ ਗਈ। ਉਸਨੇ ਸਿਵਲ ਯੁੱਧ ਦੌਰਾਨ ਅਫ਼ਰੀਕੀ-ਅਮਰੀਕੀ ਬੱਚਿਆਂ ਲਈ ਇੱਕ ਸਕੂਲ ਚਲਾਇਆ ਸੀ। ਯੁੱਧ ਤੋਂ ਬਾਅਦ ਉਸਨੇ ਅਮਰੀਕਨ ਮਿਸ਼ਨਰੀ ਐਸੋਸੀਏਸ਼ਨ ਲਈ ਇੱਕ ਅਧਿਆਪਕਾ ਵਜੋਂ ਕੰਮ ਕੀਤਾ।[2] ਉਸਦੀ ਕਵਿਤਾ ਦਰਸਾਉਂਦੀ ਹੈ ਕਿ ਉਹ ਛੇ ਬੱਚਿਆਂ ਦੀ ਮਾਂ ਸੀ, ਜਿਨ੍ਹਾਂ ਸਾਰਿਆਂ ਦੀ ਮੌਤ ਹੋ ਗਈ ਸੀ।

ਉਸ ਦੇ ਸੰਗ੍ਰਹਿ ਮਗਨੋਲੀਆ ਲੀਵਜ਼ ਵਿਚ 66 ਕਵਿਤਾਵਾਂ ਇਕੱਤਰ ਸਨ।[1] ਜੋ ਅਮਰੀਕੀ ਗ੍ਰਹਿ ਯੁੱਧ ਤੋਂ ਬਾਅਦ ਅਫ਼ਰੀਕੀ-ਅਮਰੀਕੀ ਪਰਿਵਾਰਾਂ ਦੀ ਹਾਲਤ ਪੇਸ਼ ਕਰਦੀਆਂ ਹਨ। ਕਿਤਾਬ ਦੀ ਜਾਣ ਪਛਾਣ ਬੁਕਰ ਟੀ. ਵਾਸ਼ਿੰਗਟਨ ਦੁਆਰਾ ਲਿਖੀ ਗਈ ਹੈ, ਜਿਸ ਵਿੱਚ ਉਹ ਅਫ਼ਰੀਕੀ-ਅਮਰੀਕੀ ਪਰਿਵਾਰਾਂ ਪ੍ਰਤੀ ਆਪਣੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ। ਸੁਰ ਅਤੇ ਵਿਸ਼ੇ ਵਿਚ ਫੋਰਡਮ ਦੀ ਕਵਿਤਾ ਉਸ ਦੌਰ ਦੀਆਂ ਚਵਾਇਟ ਔਰਤ ਕਵੀਆਂ ਨਾਲ ਮੇਲ ਖਾਂਦੀ ਹੈ, ਜਿਸ ਵਿਚ ਭਾਵਨਾਤਮਕਤਾ, ਨੈਤਿਕ ਗੁਣ ਅਤੇ ਮੌਤ, ਦੇਸ਼ ਭਗਤੀ ਅਤੇ ਈਸਾਈ ਧਰਮ ਦੀ ਖੋਜ ਆਦਿ ਵਿਸ਼ੇ ਸਨ।

ਪ੍ਰਕਾਸ਼ਤ ਕੰਮ ਸੋਧੋ

  • Fordham, Mary Weston (1897). Magnolia Leaves, Charleston: Walker, Evans & Cogswell Co.

ਹਵਾਲੇ ਸੋਧੋ

  1. 1.0 1.1 "Biographies". Digital.nypl.org. Retrieved 2012-12-10.
  2. "Mary Weston Fordham". The Poetry Foundation. Retrieved 2012-12-10.

ਹੋਰ ਪੜ੍ਹਨ ਲਈ ਸੋਧੋ

    • Gardner, Eric; Henry Louis Gates Jr.; and Evelyn Brooks Higginbotham (eds). "Mary Weston Fordham", African American National Biography, Oxford African American Studies Center
    • Goven, Sandra Y.; and Jessie Carney Smith, editor (1996). "Mary Weston Fordham", Notable Black American Women

ਬਾਹਰੀ ਲਿੰਕ ਸੋਧੋ

  • Works by Mary Weston Fordham at LibriVox (public domain audiobooks)