ਮੋਨੀਕ ਵਿਤਿਗ
ਮੋਨੀਕ ਵਿਟਿਗ ਇੱਕ ਫ਼ਰਾਂਸੀਸੀ ਲੇਖਕ ਤੇ ਨਾਰੀਵਾਦੀ ਸਿਧਾਂਤਕਾਰ ਸੀ, (ਫ਼ਰਾਂਸੀਸੀ: [vitig]; ਜੁਲਾਈ13, 1935 – ਜਨਵਰੀ 3, 2003) [1]। ਉਸ ਦਾ ਪਿਹਲਾ ਨਾਵਲ, ਲ'ਓਪੋਪਨਾਕਸ, 1964 ਵਿੱਚ ਛਪਿਆ।
ਮੋਨੀਕ ਵਿਟਿਗ | |
---|---|
ਮੋਨੀਕ ਵਿਟਿਗ 1964 ਵਿੱਚ | |
ਜਨਮ | ਫ਼ਰਾਂਸ | 13 ਜੁਲਾਈ 1935
ਮੌਤ | 3 ਜਨਵਰੀ 2003 ਅਮਰੀਕਾ | (ਉਮਰ 67)
ਕਿੱਤਾ | ਲੇਖਕ; ਨਾਰੀਵਾਦੀ ਸਿਧਾਂਤਕਾਰ; ਕਾਰਕੁਨ |
ਰਾਸ਼ਟਰੀਅਤਾ | ਫ਼ਰਾਂਸੀਸੀ |
ਵਿਸ਼ਾ | ਨਾਰੀਵਾਦ |
ਵੈੱਬਸਾਈਟ | |
www |
ਜੀਵਨੀ
ਸੋਧੋਮੋਨੀਕ ਵਿਟਿਗ ਦਾ ਜਨਮ 1935 ਵਿੱਚ ਫ਼ਰਾਂਸ ਵਿੱਚ ਹੋਇਆ। 1950 ਉਹ ਪੈਰਿਸ ਪੜਾਈ ਲਈ ਚਲੀ ਗਈ। ਉਸ ਦਾ ਪਿਹਲਾ ਨਾਵਲ, ਲ'ਓਪੋਪਨਾਕਸ, 1964 ਵਿੱਚ ਛਪਿਆ ਜਿਸ ਨਾਲ ਫ਼ਰਾਂਸ ਵਿੱਚ ਓਹ ਲੋਕਾਂ ਦੀ ਨਜ਼ਰਾਂ ਵਿੱਚ ਆਈ। ਉਸ ਨਾਵਲ ਦੇ ਅੰਗ੍ਰੇਜ਼ੀ ਅਨੁਵਾਦ ਹੋਣ ਤੋਂ ਬਾਅਦ ਉਸਨੂੰ ਪੂਰੇ ਵਿਸ਼ਵ ਵਿੱਚ ਪ੍ਰ੍ਸਿੱਧੀ ਮਿਲੀ। ਉਹ (ਵੁਮੈਨ'ਸ ਲਿਬਰੇਸ਼ਨ ਮੂਵਮੈਂਟ) ਦੇ ਮੋਢੀਆਂ ਵਿੱਚੋਂ ਇੱਕ ਹੈ।
ਵਿਟਿਗ ਨੇ ਆਪਣੀ ਪੀ ਐਚ ਡੀ ਸਕੂਲ ਆਫ ਏਡਵਾਂਸਡ ਸਟਡੀਸ ਇਨ ਦ ਸੋਸ਼ਲ ਸਾਇੰਸਿਸ ਤੋਂ ਕੀਤੀ,[1] "[2] ਵਿਟਿਗ ਫ਼ਰਾਂਸ ਦੀ ਨਾਰੀਵਾਦੀ ਲਿਹਰ ਵਿੱਚ ਵੀ ਸਰਗਰਮ ਰਹੀ। 1971 ਉਸਨੇ ਪੈਰਿਸ ਵਿੱਚ ਪਹਲਾ ਲੇਸਬੀਅਨ ਗਰੁੱਪ ਬਣਾਇਆ। ਉਹ ਇੱਕ ਨਾਰੀਵਾਦੀ ਗਰੁੱਪ,("ਰੇਵੋਲਿਉਸ਼ਨਰੀ ਫੇਮਿਨਿਸਟ") ਨਾਲ ਵ ਜੁੜੀ ਹੋਈ ਸੀ। 3 ਜਨਵਰੀ, 2003 ਨੂੰ ਉਸ ਦੀ ਮੌਤ ਦਿਲ ਦੇ ਦੌਰੇ ਕਾਰਨ ਹੋ ਗਈ।
ਹਵਾਲੇ
ਸੋਧੋ- ↑ 1.0 1.1 Monique Wittig, 67, Feminist Writer, Dies, by Douglas Martin, January 12, 2003, New York Times
- ↑ "(...)Word by Word Monique Wittig completed The Literary Workshop (Le chantier littéraire) in Gualala, California, in 1986, as her dissertation for the Diplome de l'Ecole des Hautes Etudes en Sciences Sociales in Paris. Gérard Genette was the director, and Louis Marin and Christian Metz were readers. Wittig wrote The Literary Workshop at a time of immense productivity.(...) Archived 2016-03-04 at the Wayback Machine.; Monique Wittig, Catherine Temerson, Sande Zeig. "The Literary Workshop: An Excerpt", in "GLQ: A Journal of Lesbian and Gay Studies – Volume 13, Number 4, 2007, pp. 543–551