ਮੋਹਨਦਾਸ ਮਜ਼ਹਰ ਕਾਮਰਾਨ ਦੁਆਰਾ ਨਿਰਦੇਸਿਤ, ਹਿੰਦੀ ਲੇਖਕ ਉਦੈ ਪ੍ਰਕਾਸ਼ ਦੀ ਇੱਕ ਕਹਾਣੀ ਉੱਤੇ ਆਧਾਰਿਤ 2008 ਦੀ ਹਿੰਦੀ ਡਰਾਮਾ ਫਿਲਮ ਹੈ।[2][3]

ਮੋਹਨਦਾਸ
ਨਿਰਦੇਸ਼ਕਮਜ਼ਹਰ ਕਾਮਰਾਨ
ਲੇਖਕਉਦੈ ਪ੍ਰਕਾਸ਼
ਨਿਰਮਾਤਾਅਭਾ ਸੋਨਾਕੀਆ
ਸਿਤਾਰੇਨਕੁਲ ਵੈਦ
ਸੋਨਾਲੀ ਕੁਲਕਰਨੀ
ਅਦਿਤਿਆ ਸ਼੍ਰੀਵਾਸਤਵ
ਸੁਸ਼ਾਂਤ ਸਿੰਘ
ਉੱਤਮ ਹਲਧਰ
ਸਿਨੇਮਾਕਾਰਮਜ਼ਹਰ ਕਾਮਰਾਨ
ਸੰਪਾਦਕਸੁਰੇਸ਼ ਪਾਈ
ਸੰਗੀਤਕਾਰਵਿਵੇਕ ਪ੍ਰਿਯਦਰਸ਼ਨ
ਰਿਲੀਜ਼ ਮਿਤੀਆਂ
  • 26 ਅਕਤੂਬਰ 2008 (2008-10-26) (SAIFF)[1]
  • 4 ਸਤੰਬਰ 2009 (2009-09-04) (India)
ਮਿਆਦ
112 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਅਨੂਪਪੁਰ ਦੇ ਦਸਤਕਾਰ ਪਰਵਾਰ ਦਾ ਮੋਹਨਦਾਸ ਬਚਪਨ ਤੋਂ ਪੜ੍ਹਨ-ਲਿਖਣ ਵਿੱਚ ਹੋਸ਼ਿਆਰ ਸੀ। ਬੀਏ ਕਰਨ ਉੱਪਰੰਤ ਉਹ ਓਰੀਐਂਟਲ਼ ਕੋਲ ਮਾਈਨਜ ਵਿੱਚ ਨੌਕਰੀ ਲਈ ਆਵੇਦਨ ਕਰਦਾ ਹੈ। ਉਸ ਨੂੰ ਨੌਕਰੀ ਮਿਲ ਜਾਂਦੀ ਹੈ, ਲੇਕਿਨ ਉਸ ਦੀ ਜਗ੍ਹਾ ਕੋਈ ਹੋਰ ਉਸ ਦੇ ਨਾਮ ਤੇ ਨੌਕਰੀ ਕਰਨ ਲੱਗ ਜਾਂਦਾ ਹੈ। ਉਹ ਆਪਣੇ ਆਪ ਨੂੰ ਮੋਹਨਦਾਸ ਦੱਸਦਾ ਹੈ, ਲੇਕਿਨ ਨਕਲੀ ਮੋਹਨਦਾਸ ਉਸ ਦੀ ਪਹਿਚਾਣ ਵਾਪਸ ਨਹੀਂ ਕਰਦਾ। ਅਸਲੀ ਮੋਹਨਦਾਸ ਆਪਣੇ ਨਾਮ ਅਤੇ ਪਹਿਚਾਣ ਦੀ ਲੜਾਈ ਵਿੱਚ ਥਪੇੜੇ ਖਾਂਦਾ ਹੈ। ਇੱਕ ਨਿਊਜ ਚੈਨਲ ਦੀ ਰਿਪੋਰਟਰ ਮੇਘਨਾ ਸੇਨਗੁਪਤਾ ਉਸ ਦੀ ਮਦਦ ਵਿੱਚ ਅੱਗੇ ਆਉਂਦੀ ਹੈ, ਲੇਕਿਨ ਭ੍ਰਿਸ਼ਟ ਆਦਮੀਆਂ ਦੇ ਕੁਚੱਕਰ ਵਿੱਚ ਕੋਈ ਨਤੀਜਾ ਨਹੀਂ ਨਿਕਲਦਾ।

ਹਵਾਲੇ

ਸੋਧੋ