ਮੋਹਨ ਕਾਹਲੋਂ (10 ਜਨਵਰੀ 1936 - 17 ਅਗਸਤ 2022) ਕੋਲਕਾਤਾ ਵਿੱਚ ਵੱਸਦਾਪੰਜਾਬੀ ਨਾਵਲਕਾਰ ਸੀ। ਉਸ ਦੇ ਨਾਵਲ ‘ਗੋਰੀ ਨਦੀ ਦਾ ਗੀਤ’ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਕੁੱਝ ਪਹਿਲੂਆਂ ਨੂੰ ਗਲਪੀਕਰਨ ਦਾ ਅਧਾਰ ਬਣਾਇਆ ਗਿਆ ਸੀ। ਉਸ ਦਾ ਆਖ਼ਰੀ ਨਾਵਲ ‘ਵਹਿ ਗਏ ਪਾਣੀ’ 2003 ਵਿੱਚ ਪ੍ਰਕਾਸ਼ਿਤ ਹੋਇਆ। ਉਸ ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਜੀਵਨ

ਸੋਧੋ

ਮੋਹਨ ਕਾਹਲੋਂ ਦਾ ਜਨਮ ਪਿੰਡ ਛੰਨੀ ਕੇਤਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਐੱਮ ਏ ਪੰਜਾਬੀ ਕਰਨ ਤੋਂ ਬਾਅਦ ਉਸ ਨੇ ਲਗਾਤਾਰ ਸਕੂਲ ਅਧਿਆਪਕ ਵਜੋਂ ਕਾਰਜ ਕੀਤਾ। ਉਸ ਦੀ ਜੀਵਨ ਸਾਥਣ ਦੀਪ ਮੋਹਿਨੀ ਵੀ ਲੇਖਕ ਸੀ ਜਿਸ ਦਾ ਬੀਤੇ ਸਾਲ ਤਕਰੀਬਨ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਹ ਲਗਪਗ 85 ਸਾਲਾਂ ਦੇ ਸਨ। ਦੀਪ ਮੋਹਿਨੀ ਨੇ ਦੋ ਰਚਨਾਵਾਂ ਮਹੱਤਵਪੂਰਨ ਹਨ: ਇੱਕ ਤਾਂ ਦੇਸ਼ ਦੀ ਵੰਡ ਬਾਰੇ ਨਾਵਲ ਧੁੰਦ ਵਿੱਚ ਇੱਕ ਸਵੇਰ ਅਤੇ ਦੂਜਾ ਕਹਾਣੀ ਸੰਗ੍ਰਹਿ ਦੋ ਰਾਤਾਂ ਦਾ ਫ਼ਾਸਲਾ

ਮੋਹਨ ਕਾਹਲੋਂ ਆਪਣੀ ਪੁਸਤਕ ਗੋਰੀ ਨਦੀ ਦੇ ਗੀਤ ਰਾਹੀਂ ਪੰਜਾਬੀ ਸਾਹਿਤ ਸਿਰਜਨਾ ਵਿੱਚ ਵਧੇਰੇ ਚਰਚਿਤ ਰਿਹਾ ਹੈ। ਇਸ ਪੁਸਤਕ ਦੀਆਂ ਬਹੁਤ ਸਾਰਿਆ ਸੰਭਾਵਨਾਵਾਂ ਸਾਹਿਤ ਸਿਰਜਨਾ ਵਿੱਚ ਪ੍ਰਗਟ ਹੋਈਆਂ ਹਨ। ਜਿਸ ਨੇ ਪੰਜਾਬੀ ਸਾਹਿਤ ਨੂੰ ਮੁਹਾਵਰੇ ਅਤੇ ਚੋਣ ਦੇ ਪੱਖੋ ਵਧੇਰੇ ਸੁਚੇਤ ਕੀਤਾ ਹੈ। ਮੋਹਨ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਦੀ ਸੰਗਤ ਨੂੰ ਲੰਮਾ ਸਮਾਂ ਆਪਣੇ ਹਿਰਦੇ ਵਿੱਚ ਵਸਾ ਕਿ ਗੋਰੀ ਨਦੀ ਦਾ ਗੀਤ ਲਿਖਿਆ। ਉਸ ਨੇ ਹਰ ਇੱਕ ਸਖ਼ਸ਼ ਤੋਂ ਆਪਣੀ ਪ੍ਰਰੇਨਾ ਦਾ ਰਾਹ ਕਢਿਆ ਹੈ ਭਾਵੇ ਉਹ ਸ਼ਿਵ ਕੁਮਾਰ ਹੋਵੇ ਭਾਵੇਂ ਉਸ ਦੇ ਪਿੰਡ ਦੇ ਖੇਤ ਜਾਂ ਪਰਵਾਰ ਦਾ ਕੋਈ ਜੀਅ। ਮੋਹਨ ਅੰਦਰ ਹਰ ਇੱਕ ਦੁੱਖ ਨੂੰ ਬਹੁਤ ਸਹਿਣਸ਼ੀਲਤਾ ਨਾਲ ਆਪਣੇ ਅੰਦਰ ਸਮਾਉਣ ਦੀ ਤਾਕਤ ਹੈ। ਉਹ ਲਗਾਤਾਰ ਸਾਹਿਤ ਸਿਰਜਨਾ ਕਰ ਰਿਹਾ ਹੈ। ਉਸ ਨੂੰ ਭਾਵੇਂ ਕਿ ਮਾਰਕਸਵਾਦੀ ਵਿਚਾਰਧਾਰਾ ਨੇ ਪ੍ਰਭਾਵਿਤ ਕੀਤਾ ਪਰ ਪੰਜਾਬ ਦੀ ਧਰਤੀ ਨਾਲ ਵੀ ਉਸ ਦਾ ਮੋਹ ਅਤੇ ਉਸ ਨੂੰ ਆਪਣੀ ਸਿਰਜਨਾ ਵਿੱਚ ਪੇਸ਼ ਕਰਨ ਦੀ ਤਾਕਤ ਅਥਾਹ ਹੈ।[1]

ਨਾਵਲ

ਸੋਧੋ
  • ਵਹਿ ਗਏ ਪਾਣੀ (2005)[2]
  • ਮਛਲੀ ਇੱਕ ਦਰਿਆ ਦੀ
  • ਬੇੜੀ ਤੇ ਬਰੇਤਾ
  • ਗੋਰੀ ਨਦੀ ਦਾ ਗੀਤ
  • ਪ੍ਰਦੇਸੀ ਰੁੱਖ
  • ਬਾਰਾਂਦਰੀ
  • ਕਾਲੀ ਮਿੱਟੀ (2009)[3]
  • ਨਦੀਓਂ ਪਾਰ (1990) [4]

ਹਵਾਲੇ

ਸੋਧੋ
  1. ਮੋਹਨ ਕਾਹਲੋਂ, ਮੋਹਨ ਕਾਹਲੋਂ (03-03-2017). "ਮੋਹਨ ਕਾਹਲੋਂ". www.scapepunjab.com. Archived from the original on 2016-05-05. {{cite web}}: Check date values in: |date= (help); Unknown parameter |dead-url= ignored (|url-status= suggested) (help)
  2. Chetna Prakashan Chetna Parkashan
  3. [1]
  4. [2]