ਮੋਹਨ ਪੁਨਾਮੀਆ
ਮੋਹਨ ਪੁਨਾਮੀਆ ਇੱਕ ਭਾਰਤੀ ਟਰੇਡ ਯੂਨੀਅਨ ਆਗੂ ਅਤੇ ਸਿਆਸਤਦਾਨ ਸੀ। ਪੁਨਾਮੀਆ, ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦਾ ਰਾਜਸਥਾਨ ਰਾਜ ਦਾ ਸਕੱਤਰ ਸੀ ਅਤੇ ਉਸ ਨੂੰ 1964-1965 ਵਿੱਚ ਭਾਰਤ ਦੇ ਰੱਖਿਆ ਨਿਯਮਾਂ ਦੇ ਤਹਿਤ ਹਿਰਾਸਤ ਲੈ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। [1]
ਅਪਰੈਲ 1964 ਵਿੱਚ ਪੁਨਾਮੀਆ ਭਾਰਤੀ ਕਮਿਊਨਿਸਟ ਪਾਰਟੀ ਨੈਸ਼ਨਲ ਕੌਂਸਲ ਦੇ 32 ਮੈਂਬਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਵੱਖ ਹੋ ਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਗਠਨ ਕੀਤਾ। [2] ਉਹ ਸੀਪੀਆਈ (ਐਮ) ਰਾਜਸਥਾਨ ਸੂਬਾ ਕਮੇਟੀ ਦਾ ਸਕੱਤਰ ਰਿਹਾ। [3] [4] ਜਦੋਂ 1970 ਵਿੱਚ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਦੀ ਸਥਾਪਨਾ ਕੀਤੀ ਗਈ, ਤਾਂ ਪੁਨਾਮੀਆ ਰਾਜਸਥਾਨ ਸੀਟੂ ਦਾ ਸੰਸਥਾਪਕ ਪ੍ਰਧਾਨ ਬਣਿਆ। [5] [6]
1981 ਵਿੱਚ ਪੁਨਾਮੀਆ ਨੂੰ ਸੀਪੀਆਈ (ਐਮ) ਵਿੱਚੋਂ ਕੱਢ ਦਿੱਤਾ ਗਿਆ ਸੀ। [7] ਸੀਟੂ ਵਿੱਚ ਇੱਕ ਵੰਡ ਵੀ ਹੋਈ। 1982 ਵਿੱਚ ਪੁਨਾਮੀਆ ਨੇ ਰਾਜਸਥਾਨ ਟਰੇਡ ਯੂਨੀਅਨ ਸੈਂਟਰ ਦੀ ਸਥਾਪਨਾ ਕੀਤੀ। [8] [9] [10] 1983 ਵਿੱਚ ਉਸਨੇ ਇੱਕ ਨਵੀਂ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ (ਐਮਸੀਪੀਆਈ) ਦੀ ਸਥਾਪਨਾ ਕੀਤੀ। [11] ਪੁਨਾਮੀਆ ਐਮਸੀਪੀਆਈ ਦਾ ਸਕੱਤਰ ਬਣਿਆ। [12] 1986 ਵਿੱਚ ਉਸਨੇ ਆਲ ਇੰਡੀਆ ਸੈਂਟਰ ਆਫ਼ ਟਰੇਡ ਯੂਨੀਅਨਜ਼ ਦੀ ਸਥਾਪਨਾ ਕੀਤੀ। [13]
ਹਵਾਲੇ
ਸੋਧੋ- ↑ Rakhahari Chatterji (1980). Unions, Politics, and the State: A Study of Indian Labour Politics. South Asian Publishers. pp. 60, 162.
- ↑ Institute for Defence Studies and Analyses (1975). The Institute for Defence Studies and Analyses Journal. The Institute. p. 54.
- ↑ Near East/South Asia Report. Foreign Broadcast Information Service. 1984. p. 147.
- ↑ Link. United India Periodicals. 1977. p. 15.
- ↑ Rakhahari Chatterji (1980). Unions, Politics, and the State: A Study of Indian Labour Politics. South Asian Publishers. pp. 60, 162.Rakhahari Chatterji (1980). Unions, Politics, and the State: A Study of Indian Labour Politics. South Asian Publishers. pp. 60, 162.
- ↑ P. P. Bhargava (1995). Trade Union Dynamism. Printwell. p. 67.
- ↑ Democratic World. Gulab Singh & Sons. 1981. p. 13.
- ↑ Trade Union Record. All-India Trade Union Congress. 1987.
- ↑ The Working Class. Centre of Indian Trade Unions. 1989. p. 8.
- ↑ G. L. Gaur (1986). Trade Unionism and Industrial Relations. Deep & Deep Publications. p. 210.
- ↑ Near East/South Asia Report. Foreign Broadcast Information Service. 1984. p. 147.Near East/South Asia Report. Foreign Broadcast Information Service. 1984. p. 147.
- ↑ B. B. Goswami; Jayanta Sarkar (1997). Ethnicity, Politics, and Political Systems in Tribal India. Anthropological Survey of India, Ministry of Human Resource Development, Department of Culture, Government of India. p. 146. ISBN 978-81-85579-38-2.
- ↑ Asian Recorder. K. K. Thomas at Recorder Press. 1986. p. 19028.
- ↑ Data India. Press Institute of India. 1997. p. 513.