ਮੋਹਿਜ਼ ਮੈਤਿਆਲਿੰਕ

ਮੋਹਿਜ਼ ਪੌਲੀਦੋ ਮੈਰੀ ਬਰਨਾਰਡ ਮੈਤਿਆਲਿੰਕ[1] (1932 ਤੋਂ Comte (Count) Maeterlinck  ਵੀ ਕਹਿੰਦੇ ਹਨ;[2] ਬੈਲਜੀਮ ਵਿੱਚ [mo.ʁis ma.tɛʁ.lɛ̃ːk], ਫ਼ਰਾਂਸ ਵਿੱਚ [mɛ.teʁ.lɛ̃ːk] ;[3] 29 ਅਗਸਤ 1862 – 6 ਮਈ 1949) ਬੈਲਜੀਅਨ ਦਾ ਇੱਕ ਨਾਟਕਕਾਰ, ਕਵੀ ਅਤੇ ਨਿਬੰਧਕਾਰ ਸੀ ਜੋ ਫਲੇਮਿਸ਼ ਸੀ ਪਰ ਫਰਾਂਸੀਸੀ ਵਿੱਚ ਲਿਖਦਾ ਸੀ। ਉਸ ਨੂੰ 1911 ਵਿਚ "ਉਸ ਦੀਆਂ ਬਹੁਪੱਖੀ ਸਾਹਿਤਕ ਗਤੀਵਿਧੀਆਂ ਅਤੇ ਖਾਸ ਕਰਕੇ ਉਸਦੀਆਂ ਨਾਟਕੀ ਰਚਨਾਵਾਂ, ਜੋ ਕਿ ਕਲਪਨਾ ਦੀ ਅਮੀਰੀ ਅਤੇ ਇੱਕ ਕਾਵਿਕ ਫੈਂਸੀ, ਕਾਰਨ ਵਿਲਖਣ ਹਨ, ਜੋ ਕਿ ਕਈ ਵਾਰ ਇੱਕ ਪਰੀ ਕਹਾਣੀ ਦੇ ਭੇਸ ਵਿੱਚ ਇੱਕ ਡੂੰਘੀ ਪ੍ਰੇਰਨਾ ਬਣ ਉਜਾਗਰ ਹੁੰਦੀ ਹੈ, ਜਦ ਕਿ ਇੱਕ ਰਹੱਸਮਈ ਢੰਗ ਨਾਲ ਉਹ ਪਾਠਕਾਂ ਦੀਆਂ ਆਪਣੀਆਂ ਭਾਵਨਾਵਾਂ ਨੂੰ ਅਪੀਲ ਕਰਦੀਆਂ ਹਨ ਅਤੇ ਉਨ੍ਹਾਂ ਦੀਆਂ ਕਲਪਨਾਵਾਂ ਨੂੰ ਉਤੇਜਿਤ ਕਰਦੀਆਂ ਹਨ" ਦੀ ਸ਼ਲਾਘਾ ਵਜੋਂ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਕੰਮ ਵਿਚ ਮੁੱਖ ਵਿਸ਼ੇ ਹਨ ਮੌਤ ਅਤੇ ਜੀਵਨ ਦਾ ਅਰਥ। ਉਸ ਦੇ ਨਾਟਕ ਪ੍ਰਤੀਕਵਾਦੀ ਅੰਦੋਲਨ ਦਾ ਮਹੱਤਵਪੂਰਨ ਹਿੱਸਾ ਬਣਦੇ ਹਨ।  

ਮੋਹਿਜ਼ ਮੈਤਿਆਲਿੰਕ
ਜਨਮਮੋਹਿਜ਼ ਪੌਲੀਦੋ ਮੈਰੀ ਬਰਨਾਰਡ ਮੈਤਿਆਲਿੰਕ
(1862-08-29)29 ਅਗਸਤ 1862
ਗੈਂਟ, ਬੈਲਜੀਅਮ
ਮੌਤ6 ਮਈ 1949(1949-05-06) (ਉਮਰ 86)
Nice, ਫ਼ਰਾਂਸ
ਕਿੱਤਾਨਾਟਕਕਾਰ · ਕਵੀ  · ਨਿਬੰਧਕਾਰ
ਭਾਸ਼ਾFrench
ਰਾਸ਼ਟਰੀਅਤਾਬੈਲਜੀਅਨ
ਅਲਮਾ ਮਾਤਰਗੈਂਟ ਯੂਨੀਵਰਸਿਟੀ
ਸਾਹਿਤਕ ਲਹਿਰਪ੍ਰਤੀਕਵਾਦ
ਪ੍ਰਮੁੱਖ ਕੰਮ ਘੁਸਪੈਠੀਆ (1890)
ਨੇਤਰਹੀਣ (1890)
"ਪੇਲੇਸ ਐਟ ਮੀਲਿਸਾਂਡੇ (1893)
ਅੰਦਰੂਨੀ (1895)
ਨੀਲਾ ਪੰਛੀ (1908)
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ
1911
Triennial Prize for Dramatic Literature
1903
ਜੀਵਨ ਸਾਥੀRenée Dahon
ਸਾਥੀGeorgette Leblanc
ਦਸਤਖ਼ਤ

ਜੀਵਨੀ

ਸੋਧੋ

ਸ਼ੁਰੂ ਦਾ ਜੀਵਨ

ਸੋਧੋ

ਮੈਤਿਆਲਿੰਕ ਦਾ ਜਨਮ ਬੇਲਜੀਅਮ ਦੇ ਗੈਂਟ ਵਿਚ ਇਕ ਅਮੀਰ, ਫਰਾਂਸੀਸੀ ਬੋਲਣ ਵਾਲੇ ਪਰਿਵਾਰ ਕੋਲ ਹੋਇਆ ਸੀ। ਉਸ ਦੀ ਮਾਂ, ਮੈਥਿਲਡ ਕੋਲੇਟ ਫ਼੍ਰਾਂਕੋਇਜ਼ (ਪਹਿਲਾਂ ਵੈਨ ਡੈਵਨ ਬੌਸ਼ੈਚੀ) ਇਕ ਅਮੀਰ ਪਰਿਵਾਰ ਤੋਂ ਸੀ।[4][5] ਉਸ ਦਾ ਪਿਤਾ, ਪੌਲੀਦੋਰ, ਇੱਕ ਨੋਟਰੀ ਸੀ ਜਿਸਨੂੰ ਆਪਣੀ ਸੰਪਤੀ ਉੱਤੇ ਗ੍ਰੀਨਹਾਊਸਾਂ ਦੀ ਦੇਖਭਾਲ ਕਰਨ ਦਾ ਸ਼ੌਕ ਸੀ।

ਸਤੰਬਰ 1874 ਵਿਚ ਉਸਨੂੰ ਸੈਂਟੀ-ਬਾਰਬ ਦੇ ਜੇਸੂਟ ਕਾਲਜ ਵਿਚ ਭੇਜਿਆ ਗਿਆ ਜਿੱਥੇ ਫਰਾਂਸੀਸੀ ਰੋਮਾਂਸਵਾਦੀਆਂ ਦੀਆਂ ਲਿਖਤਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਅਤੇ ਸਿਰਫ ਧਾਰਮਿਕ ਵਿਸ਼ਿਆਂ ਤੇ ਨਾਟਕ ਖੇਡਣ ਦੀ ਆਗਿਆ ਦਿੱਤੀ ਜਾਂਦੀ ਸੀ। ਇਸ ਸਕੂਲ ਵਿਚ ਉਸ ਦੇ ਅਨੁਭਵਾਂ ਨੇ ਕੈਥੋਲਿਕ ਚਰਚ ਨਾਲ ਅਤੇ ਸੰਗਠਿਤ ਧਰਮ ਨਾਲ ਉਸਦੀ ਅਰੁਚੀ ਨੂੰ ਪ੍ਰਭਾਵਤ ਕੀਤਾ। [6]

ਉਸਨੇ ਆਪਣੀ ਪੜ੍ਹਾਈ ਦੌਰਾਨ ਕਵਿਤਾਵਾਂ ਅਤੇ ਛੋਟੇ ਨਾਵਲ ਲਿਖੇ ਸਨ, ਪਰੰਤੂ ਉਸਦੇ ਪਿਤਾ ਨੇ ਉਸਨੂੰ ਕਾਨੂੰਨ ਵਿੱਚ ਭੇਜਣਾ ਚਾਹਿਆ। 1885 ਵਿਚ ਗੈਂਟ ਦੀ ਯੂਨੀਵਰਸਿਟੀ ਵਿਚ ਆਪਣਾ ਕਾਨੂੰਨ ਅਧਿਐਨ ਖਤਮ ਕਰਨ ਤੋਂ ਬਾਅਦ ਉਸ ਨੇ ਪੈਰਿਸ, ਫਰਾਂਸ ਵਿਚ ਕੁਝ ਮਹੀਨਿਆਂ ਦਾ ਸਮਾਂ ਬਿਤਾਇਆ। ਉਹ ਨਵੇਂ ਪ੍ਰਤੀਕਵਾਦ ਦੇ ਅੰਦੋਲਨ ਦੇ ਕੁਝ ਮੈਂਬਰਾਂ ਨੂੰ ਮਿਲਿਆ, ਵਿਸ਼ੇਸ਼ ਤੌਰ 'ਤੇ ਵਿਲੀਅਰਸ ਡੀ ਆਇਲੇ ਆਦਮ, ਜਿਸ ਦਾ ਮੈਤਿਆਲਿੰਕ ਦੀਆਂ ਬਾਅਦ ਦੀਆਂ ਰਚਨਾਵਾਂ ਤੇ ਬਹੁਤ ਪ੍ਰਭਾਵ ਸੀ। 

ਕੈਰੀਅਰ

ਸੋਧੋ
 
ਮੈਤਿਆਲਿੰਕ ਆਪਣੇ ਕੈਰੀਅਰ ਦੇ ਸ਼ੁਰੂ ਵਿਚ

ਮੈਤਿਆਲਿੰਕ ਉਸੇ ਵੇਲੇ ਇੱਕ ਜਨਤਕ ਹਸਤੀ ਬਣ ਗਿਆ ਜਦੋਂ ਉਸਦੇ ਪਹਿਲੇ ਨਾਟਕ , ਪ੍ਰਿੰਸਿਸ ਮਾਲਅਨੇ ਨੇ ਅਗਸਤ 1890 ਵਿੱਚ ਲੇ ਫ਼ਿਗਾਰੋ ਪੱਤ੍ਰਿਕਾ ਦੇ ਸਾਹਿਤਕ ਆਲੋਚਕ ਓਟੇਵ ਮਿਰਬੇਉ ਦੀ ਭਰਪੂਰ ਉਤਸ਼ਾਹੀ ਪ੍ਰਸ਼ੰਸਾ ਪ੍ਰਾਪਤ ਕੀਤੀ। ਅਗਲੇ ਸਾਲਾਂ ਵਿੱਚ, ਉਸ ਨੇ ਹੋਣੀਵਾਦ ਅਤੇ ਰਹੱਸਵਾਦ ਵਾਲੇ ਪ੍ਰਤਿਨਿੱਧ ਨਾਟਕਾਂ ਦੀ ਇੱਕ ਲੜੀ ਲਿਖੀ, ਜਿਨ੍ਹਾਂ ਵਿੱਚੋਂ ਵਧੇਰੇ ਮਹੱਤਵਪੂਰਨ ਸਨ: ਘੁਸਪੈਠੀਆ (1890), ਨੇਤਰਹੀਣ (1890) ਅਤੇ ਪੇਲੇਸ ਅਤੇ ਮੀਲਿਸਾਂਡੇ (1892)। 

ਮਾਣ ਸਨਮਾਨ 

ਸੋਧੋ
  • 1920: Grand Cordon of the Order of Leopold.[7]
  • 1932: Created Count Maeterlick, by Royal Decree.

ਸਥਿਰ ਡਰਾਮਾ

ਸੋਧੋ
 
ਮੈਤਿਆਲਿੰਕ, 1905 ਤੋਂ ਪਹਿਲਾਂ 

ਰਚਨਾਵਾਂ 

ਸੋਧੋ

ਕਵਿਤਾ

ਸੋਧੋ
  • Serres chaudes (1889)
  • Douze chansons (1896)
  • Quinze chansons (ਡਿਊਜ਼ ਸਾਂਸਨਜ਼ ਦਾ ਵਿਸਤ੍ਰਿਤ ਸੰਸਕਰਣ) (1900)

ਨਾਟਕ 

ਸੋਧੋ
  • La Princesse Maleine (ਰਾਜਕੁਮਾਰੀ ਮੈਲੇਨ) (ਪ੍ਰਕਾਸ਼ਿਤ 1889)
  • L'Intruse (ਘੁਸਪੈਠੀਆ) (ਪ੍ਰਕਾਸ਼ਿਤ 1890; ਪਹਿਲੀ ਪੇਸ਼ਕਾਰੀ 21 ਮਈ 1891)
  • Les Aveugles (ਨੇਤਰਹੀਣ) (ਪ੍ਰਕਾਸ਼ਿਤ 1890; ਪਹਿਲੀ ਪੇਸ਼ਕਾਰੀ 7 ਦਸੰਬਰ 1891)
  • Les Sept Princesses (ਸੱਤ ਰਾਜਕੁਮਾਰੀਆਂ) (ਪ੍ਰਕਾਸ਼ਿਤ 1891)
  • Pelléas and Mélisande (ਪ੍ਰਕਾਸ਼ਿਤ 1892; ਪਹਿਲੀ ਪੇਸ਼ਕਾਰੀ 17 ਮਈ 1893)
  • Alladine et Palomides (ਪ੍ਰਕਾਸ਼ਿਤ 1894)
  • Intérieur (Interior) (ਪ੍ਰਕਾਸ਼ਿਤ 1894; ਪਹਿਲੀ ਪੇਸ਼ਕਾਰੀ 15 ਮਾਰਚ 1895)
  • La Mort de Tintagiles (ਟਿੰਟਾਗਾਈਲਸ ਦੀ ਮੌਤ) (ਪ੍ਰਕਾਸ਼ਿਤ 1894)
  • Aglavaine et Sélysette (ਪਹਿਲੀ ਪੇਸ਼ਕਾਰੀ ਦਸੰਬਰ 1896)
  • Ariane et Barbe-bleue (Ariane and Bluebeard) (ਪਹਿਲਾ ਪ੍ਰਕਾਸ਼ਿਤ ਜਰਮਨ ਅਨੁਵਾਦ ਰੂਪ , 1899)
  • Soeur Béatrice (ਭੈਣ ਬੇਤਰੀਸ) (ਪ੍ਰਕਾਸ਼ਿਤ 1901)
  • Monna Vanna (ਪਹਿਲੀ ਪੇਸ਼ਕਾਰੀ ਮਈ 1902; (ਪ੍ਰਕਾਸ਼ਿਤ ਉਸੇ ਸਾਲ)
  • Joyzelle (ਪਹਿਲੀ ਪੇਸ਼ਕਾਰੀ 20 ਮਈ 1903; (ਪ੍ਰਕਾਸ਼ਿਤ ਉਸੇ ਸਾਲ)
  • Le Miracle de saint Antoine (ਸੇਂਟ ਐਂਟਨੀ ਦਾ ਚਮਤਕਾਰ) (ਪਹਿਲੀ ਪੇਸ਼ਕਾਰੀ ਜਰਮਨ ਅਨੁਵਾਦ ਰੂਪ , 1904)
  • L'Oiseau bleu (ਬਲੂ ਬਰਡ) (ਪਹਿਲੀ ਪੇਸ਼ਕਾਰੀ 30 ਸਤੰਬਰ 1908)
  • Marie-Magdeleine (ਮੇਰੀ ਮੈਗਦਲੀਨ) (ਪਹਿਲੀ ਪੇਸ਼ਕਾਰੀ ਜਰਮਨ ਅਨੁਵਾਦ ਰੂਪ, ਫ਼ਰਵਰੀ 1910; ਮੰਚਨ ਅਤੇ (ਫਰਾਂਸੀਸੀ ਵਿੱਚ ਪ੍ਰਕਾਸ਼ਿਤ, 1913)
  • Le Bourgmestre de Stilmonde (ਪਹਿਲੀ ਪੇਸ਼ਕਾਰੀ ਬੁਏਨਸ ਆਇਰਸ, 1918 ਵਿੱਚ; (ਪ੍ਰਕਾਸ਼ਿਤ 1919)
  • Les Fiançailles (ਪ੍ਰਕਾਸ਼ਿਤ 1922)
  • The Cloud That Lifted (ਪ੍ਰਕਾਸ਼ਿਤ 1923)
  • Le Malheur passe (ਪ੍ਰਕਾਸ਼ਿਤ 1925)
  • La Puissance des morts (ਪ੍ਰਕਾਸ਼ਿਤ 1926)
  • Berniquel (ਪ੍ਰਕਾਸ਼ਿਤ 1926)
  • Marie-Victoire (ਪ੍ਰਕਾਸ਼ਿਤ 1927)
  • Judas de Kerioth (ਪ੍ਰਕਾਸ਼ਿਤ 1929)
  • La Princess Isabelle (ਪ੍ਰਕਾਸ਼ਿਤ 1935)
  • Jeanne d'Arc (ਜੋਨ ਆਫ਼ ਆਰਕ) (ਪ੍ਰਕਾਸ਼ਿਤ 1948)

ਨਿਬੰਧ 

ਸੋਧੋ
  • Le Trésor des humbles (ਨਿਮਾਣਿਆਂ ਦਾ ਖ਼ਜ਼ਾਨਾ) (1896)
  • La sagesse et la destinée (ਬੁੱਧੀ ਅਤੇ ਕਿਸਮਤ) (1898)
  • La Vie des abeilles (ਮਧੂਮੱਖੀ ਦਾ ਜੀਵਨ) (1901)
  • Le temple enseveli (ਦਫ਼ਨਾਇਆ ਮੰਦਰ) (1902)
  • Le Double Jardin (ਦੋਹਰਾ ਬਾਗ਼) (1904)
  • L'Intelligence des fleurs (ਫੁੱਲਾਂ ਦੀ ਬੁਧੀਮਾਨੀ) (1907)
  • L'Hôte inconnu (ਪਹਿਲੀ ਅੰਗਰੇਜ਼ੀ ਅਨੁਵਾਦ, 1914 ਵਿਚ ਪ੍ਰਕਾਸ਼ਿਤ; ਮੂਲ ਫਰਾਂਸੀਸੀ ਵਿੱਚ, 1917)
  • Les Débris de la guerre (1916)
  • Le grand secret (ਵੱਡਾ ਭੇਤ) (Fasquelle, 1921; Bernard Miall trans., 1922)
  • La Vie des termites (ਸਿਉਂਕ ਦਾ ਜੀਵਨ) (1926)
  • La Vie de l'espace (ਪੁਲਾੜ ਦਾ ਜੀਵਨ) (1928)
  • La Grande Féerie (1929)
  • La Vie des fourmis (ਕੀੜੀ ਦਾ ਜੀਵਨ) (1930)
  • L'Araignée de verre (1932)
  • Avant le grand silence (ਮਹਾਨ ਚੁੱਪ ਤੋਂ ਪਹਿਲਾਂ) (1934)
  • L'Ombre des ailes (ਖੰਭਾਂ ਦੀ ਛਾਂ) (1936)
  • Devant Dieu (1937)
  • L'Autre Monde ou le cadran stellaire (ਦੂਜਾ ਸੰਸਾਰ, ਜਾਂ ਤਾਰਾ ਪ੍ਰਣਾਲੀ) (1941)

ਯਾਦਾਂ 

ਸੋਧੋ
  • Bulles bleues (1948)

ਹਵਾਲੇ

ਸੋਧੋ
  1. Spelled Maurice (Mooris) Polidore Marie Bernhard Maeterlinck on the official Nobel Prize page
  2. Maeterlinck, Maurice in Encyclopædia Britannica
  3. Jean-Marie Pierret, Phonétique historique du français et notions de phonétique générale, 1994
  4. Bettina Knapp, Maurice Maeterlinck, (Thackery Publishers: Boston, 1975), 18.
  5. [1]
  6. Knapp, 22–3.
  7. RD 12 January 1920