ਮੌਲ਼ੀ
ਮੌਲ਼ੀ ਜਾਂ ਖੰਬਣੀ ਰੰਗ ਬਰੰਗੇ ਸੂਤੀ ਧਾਗਿਆਂ ਨਾਲ ਉਣੀ ਇੱਕ ਡੋਰ ਹੁੰਦੀ ਹੈ, ਜਿਸ ਦੀ ਵਰਤੋਂ ਭਾਰਤੀ ਸਭਿਆਚਾਰ ਦੇ ਅਨੇਕ ਖੇਤਰਾਂ ਵਿੱਚ ਸਗਨਾਂ ਦੇ ਮੌਕਿਆਂ ਤੇ ਕੀਤੀ ਜਾਂਦੀ ਹੈ। ਆਮ ਤੌਰ ਤੇ ਇਹ ਲਾਲ ਤੇ ਪੀਲੇ ਰੰਗ ਦਾ ਮੰਗਲ ਸੂਤਰ ਹੁੰਦਾ ਹੈ।[1] ਵਿਆਹ ਦੇ ਮੌਕੇ ਤੇ ਇਹ ਵਰ ਤੇ ਕੰਨਿਆ ਦੇ ਸੱਜੇ ਗੁੱਟ ਤੇ ਮੌਲ਼ੀ ਬੰਨ੍ਹੀ ਜਾਂਦੀ ਹੈ।[1] ਸਸ ਸ਼ਗਨ ਨੂੰ ਗਾਨਾ ਬੰਨ੍ਹਣਾ ਜਾਂ ਕੰਗਣਾ ਬੰਨ੍ਹਣਾ ਕਹਿੰਦੇ ਹਨ।[2] ਬਹੁਤ ਵਾਰ ਲਾਲ, ਪੀਲੇ, ਹਰੇ ਅਤੇ ਸਫ਼ੈਦ ਰੰਗ ਦੀ ਇੱਕ ਡੋਰ ਹੁੰਦੀ ਹੈ।[3]
ਮੌਲੀ ਜਾਂ ਖੰਮਣੀ ਦਾ ਵਿਆਹ, ਮੰਗਣੇ ਨਾਲ ਗੂੜਾ ਸੰਬੰਧ ਹੁੰਦਾ ਹੈ। ਜਿਵੇ ਕਿ ਜਦੋ ਮੁੰਡੇ ਦਾ ਮੰਗਣਾ ਹੁੰਦਾ ਹੈ ਤਾਂ ਕੁੜੀ ਦੇ ਮਾਪੇ ਇੱਕ ਰੂਪਏ ਨੂੰ ਖੰਮਣੀ ਨਾਲ ਲਪੇਟ ਕੇ ਮੁੰਡੇ ਦੀ ਝੋਲੀ ਵਿੱਚ ਰੱਖ ਦੇਂਦੇ ਹਨ।
ਪੀਹਣ ਕਰਨ ਦੀ ਰਸਮ
ਸੋਧੋਕੁੜੀ ਜਾਂ ਮੁੰਡੇ ਦੇ ਵਿਆਹ ਵੇਲੇ ਪੰਜ ਜਾਂ ਸੱਤ ਦਿਨ ਪਹਿਲਾ ਪੀਹਣ ਕਰਨ ਲਈ ਆਂਢ ਗੁਆਢ ਦੀਆਂ ਔਰਤਾਂ ਆਪਣੇ ਛੱਜ ਲੈ ਕੇ ਵਿਆਹ ਵਾਲੇ ਘਰ ਆਉਦੀਆਂ ਹਨ ਤੇ ਉਹਨਾ ਦੇ ਛੱਜਾਂ ਤੇ ਖੰਮਣੀਆਂ ਬੰਨ ਕੇ ਫਿਰ ਪੀਹਣ ਕਰਨ ਦਾ ਕੰਮ ਕੀਤਾ ਜਾਂਦਾ ਹੈ
ਆਟੇ ਪਾਣੀ ਦੀ ਰਸਮ
ਸੋਧੋਵਿਆਹ ਵਾਲੇ ਦਿਨ ਤੋ ਇੱਕ ਜਾਂ ਦੋ ਦਿਨ ਪਹਿਲਾ ਆਟੇ ਪਾਣੀ ਦੀ ਰਸਮ ਹੁੰਦੀ ਹੈ। ਚਾਚੀਆਂ, ਤਾਈਆਂ ਵਿਆਹ ਵਾਲੇ ਘਰ ਆਉਦੀਆਂ ਹਨ ਜੋ ਵਿਆਹ ਵਾਲੇ ਘਰ ਕੰਮ ਵਾਲੀ ਲਾਗਨ ਹੁੰਦੀ ਹੈ ਉਹ ਪਹਿਲਾ ਪਾਣੀ ਵਾਲੀ ਬਾਲਟੀ ਨੂੰ ਤੇ ਗੜਵੀ ਨੂੰ ਖੰਮਣੀ ਬੰਨਦੀ ਹੈ ਤੇ ਫਿਰ ਤਾਈਆਂ, ਚਾਚੀਆਂ ਦੇ ਗੁੱਟ ਤੇ ਖੰਮਣੀ ਬੰਨਦੀ ਹੈ ਤੇ ਫਿਰ ਆਟੇ ਪਾਣੀ ਦੀ ਰਸਮ ਸ਼ੁਰੂ ਹੁੰਦੀ ਹੈ ਆਟਾ ਗੁੰਨਦੀਆਂ ਔਰਤਾਂ ਗੀਤ ਵੀ ਗਾਉਦੀਆਂ ਹਨ।
ਪੰਜਾਬੀ ਲੋਕਧਾਰਾ ਵਿੱਚ
ਸੋਧੋਰਾਣੋ ਦੇ ਵਿਆਹ ਤੇ,
ਰਸਮ ਆਟੇ ਪਾਣੀ ਦੀ ਆਈ,
ਬਈ ਚਾਚੀਆਂ,ਤਾਈਆਂ ਹੋਈਆਂ ਕੱਠੀਆਂ,
ਸਭ ਨੇ ਗੁੱਟ ਤੇ ਖੰਮਣੀ ਬੰਨਾਈ,
ਮਾਈਆਂ ਦੀ ਰਸਮ
ਸੋਧੋਜਦੋਂ ਮੁੰਡੇ ਜਾਂ ਕੁੜੀ ਨੂੰ ਮਾਈਆਂ ਲਾਈਆਂ ਜਾਂਦੀਆਂ ਹਨ ਤਾਂ ਸਭ ਤੋਂ ਪਹਿਲਾ ਕੁੜੀ ਜਾਂ ਮੁੰਡੇ ਦੇ ਖੰਮਣੀ ਜਾਂ ਅੱਜ ਕੱਲ ਘੂੰਗਰੂਆਂ ਵਾਲਾ ਗਾਨਾ ਬੰਨਿਆਂ ਜਾਂਦਾ ਹੈ ਤੇ ਫਿਰ ਬਾਕੀ ਹੋਰ ਰਿਸ਼ਤੇਦਾਰਾਂ ਦੇ ਵੀ ਗਾਨੇ, ਮੌਲੀਆਂ ਜਾਂ ਖੰਮਣੀਆਂ ਬੰਨੀਆਂ ਜਾਂਦੀਆਂ ਹਨ ਤੇ ਨਾਲੇ ਮਾਈਆਂ ਦੇ ਗੀਤ ਗਾਏ ਜਾਂਦੇ ਹਨ।
ਵਰੀ ਦੀ ਰਸਮ
ਸੋਧੋਕੁੜੀ ਨੂੰ ਵਿਆਹ ਤੇ ਜੋ ਵਰੀ ਦਿੱਤੀ ਜਾਂਦੀ ਹੈ ਉਹਨਾਂ ਸੂਟਾਂ ਤੇ ਖੰਮਣੀ ਬੰਨੀ ਜਾਂਦੀ ਹੈ |
ਹਵਾਲੇ
ਸੋਧੋ- ↑ 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1956. ISBN 81-7116-164-2.
- ↑ http://www.dailypresspublic.com/DetailNews.asp?Code=16376&Cat=14[permanent dead link]
- ↑ ਦਿਲਾਂ ਵਿੱਚ ਵਸ ਰਹੀਏ…