ਮੰਡੀ (ਅਰਥਸ਼ਾਸਤਰ)

(ਮੰਡੀ ਤੋਂ ਮੋੜਿਆ ਗਿਆ)

ਮੰਡੀ ਇੱਕ ਵਾਤਾਵਰਨ ਹੈ ਜਿਸ ਵਿੱਚ ਵੱਖੋ-ਵੱਖ ਗੁੱਟ ਆਪਸ ਵਿੱਚ ਆਦਾਨ ਪ੍ਰਦਾਨ ਕਰਦੇ ਹਨ। ਵਸਤਾਂ ਜਾਂ ਸੇਵਾਵਾਂ ਦਾ ਇਹ ਆਦਾਨ-ਪ੍ਰਦਾਨ ਬਾਰਟਰ ਪ੍ਰਣਾਲੀ(Barter System) ਦੇ ਰੂਪ ਵਿੱਚ ਹੋ ਸਕਦਾ ਹੈ ਪਰ ਆਧੁਨਿਕ ਯੁੱਗ ਵਿੱਚ ਵਿਕਰੇਤਾ ਆਪਣੀਆਂ ਵਸਤਾਂ ਜਾਂ ਸੇਵਾਵਾਂ ਖਰੀਦਾਰ ਤੋਂ ਪੈਸੇ ਦੇ ਬਦਲੇ ਦਿੰਦੇ ਹਨ। ਇਸ ਤਰ੍ਹਾਂ ਮੰਡੀ ਦਾ ਵਪਾਰ ਨਾਲ ਸਿੱਧਾ ਸਬੰਧ ਹੈ।

ਟੋਕੀਓ ਦੀ ਮੱਛੀ ਮੰਡੀ
Wet market in Singapore

ਮੰਡੀ ਦੀਆਂ ਕਿਸਮਾਂ

ਸੋਧੋ

ਭੌਤਿਕ ਮੰਡੀ

ਸੋਧੋ

ਇਹ ਉਹ ਮੰਡੀਆਂ ਹਨ ਜੋ ਕਿਸੇ ਖਾਸ ਜਗ੍ਹਾ ਉੱਤੇ ਹੋਣ ਅਤੇ ਵਪਾਰ ਦੇ ਲਈ ਉਸ ਸਥਾਨ ਉੱਤੇ ਦੋਨਾਂ ਧਿਰਾਂ ਦਾ ਹੋਣਾ ਲਾਜਮੀ ਹੁੰਦਾ ਹੈ। ਉਦਾਹਰਨ ਵਜੋਂ ਸ਼ਾਪਿੰਗ ਮਾਲ, ਕਿਸਾਨਾਂ ਦੀ ਮੰਡੀ, ਸ਼ਹਿਰਾਂ ਵਿੱਚ ਖਾਸ ਬਜ਼ਾਰ ਆਦਿ।

ਇੰਟਰਨੈੱਟ ਮੰਡੀ

ਸੋਧੋ

ਪਿਛਲੇ ਕੁਝ ਸਾਲਾਂ ਤੋਂ ਇਸ ਮੰਡੀ ਨੇ ਬਹੁਤ ਵਿਕਾਸ ਕੀਤਾ ਹੈ। ਇਸ ਵਿੱਚ ਦੋਨੋਂ ਧਿਰਾਂ ਦੁਨੀਆਂ ਵਿੱਚ ਕਿਤੇ ਵੀ ਹੋਣ ਦੇ ਬਾਵਜੂਦ ਵੀ ਵਪਾਰ ਕਰ ਲੈਂਦੀਆਂ ਹਨ। ਉਦਾਹਰਨ ਵਜੋਂ eBay.com, OLX.in ਆਦਿ।

ਸ਼ੇਅਰ ਬਜ਼ਾਰ

ਸੋਧੋ

ਇਸ ਪ੍ਰਕਾਰ ਦੀ ਮੰਡੀ ਵਿੱਚ ਕਿਸੇ ਖਾਸ ਵਸਤੂ ਦੀ ਖਰੀਦੋ ਫਰੋਖਤ ਨਹੀਂ ਹੁੰਦੀ ਸਗੋਂ ਸ਼ੇਅਰ ਹੀ ਵੇਚੇ ਖਰੀਦੇ ਜਾਂਦੇ ਹਨ। ਨਿਊ-ਯਾਰਕ ਸਟਾਕ ਐਕਸਚੇਂਜ, ਲੰਡਨ ਸਟਾਕ ਐਕਸਚੇਂਜ, ਟਰਾਂਟੋ ਸਟਾਕ ਐਕਸਚੇਂਜ ਆਦਿ ਦੁਨੀਆਂ ਦੇ ਪ੍ਰਸਿੱਧ ਸਟਾਕ ਬਜ਼ਾਰ ਹਨ।

ਗੈਰ-ਕਾਨੂੰਨੀ ਮੰਡੀ

ਸੋਧੋ

ਗੈਰ-ਕਾਨੂੰਨੀ ਨਸ਼ੀਲੀਆਂ ਵਸਤੂਆਂ, ਹਥਿਆਰਾਂ ਅਤੇ ਕਾਪੀਰਾਇਟ ਹੋਈਆਂ ਵਸਤੂਆਂ ਦੇ ਵਪਾਰ ਗੈਰ-ਕਾਨੂੰਨੀ ਹੈ ਅਤੇ ਇਸ ਪ੍ਰਕਾਰ ਦੀ ਮੰਡੀ ਨੂੰ ਗੈਰ-ਕਾਨੂੰਨੀ ਮੰਡੀ ਕਿਹਾ ਜਾ ਸਕਦਾ ਹੈ।