ਯਤੀਮਖ਼ਾਨਾ
ਯਤੀਮਖ਼ਾਨਾ ਯਤੀਮਾਂ ਦੀ ਦੇਖਭਾਲ ਕਰਨ ਨੂੰ ਸਮਰਪਿਤ ਇੱਕ ਰਿਹਾਇਸ਼ੀ ਸੰਸਥਾ ਹੁੰਦੀ ਹੈ। ਉਹ ਬੱਚਾ ਜਿਸ ਦੇ ਜੈਵਿਕ ਮਾਪੇ ਮ੍ਰਿਤਕ ਹੋਣ ਜਾਂ ਉਸ ਦੀ ਦੇਖ-ਭਾਲ ਕਰਨ ਤੋਂ ਅਸਮਰੱਥ ਜਾਂ ਤਿਆਰ ਨਾ ਹੋਣ ਅਤੇ ਕੋਈ ਦਾਦਾ-ਦਾਦੀ ਜਾਂ ਹੋਰ ਰਿਸ਼ਤੇਦਾਰ ਉਸ ਦਾ ਪਾਲਣ ਪੋਸ਼ਣ ਕਰਨ ਲਈ ਰਾਜੀ ਨਾ ਹੋਣ, ਉਹ ਰਾਜ ਦਾ ਵਾਰਡ ਬਣ ਜਾਂਦਾ ਹੈ। ਯਤੀਮਖ਼ਾਨੇ ਅਜਿਹੇ ਬੱਚਿਆਂ ਦੀ ਦੇਖਭਾਲ, ਰਿਹਾਇਸ਼ ਅਤੇ ਸਿੱਖਿਆ ਦਾ ਪ੍ਰਬੰਧ ਕਰਦੇ ਹਨ।