ਯਥਾਰਥਵਾਦ ਅਤੇ ਆਦਰਸ਼ਵਾਦ

ਯਥਾਰਥਵਾਦ ਅਤੇ ਆਦਰਸ਼ਰਵਾਦ

ਸੋਧੋ

ਯਥਾਰਥਵਾਦ: ਸਹਿੱਤ ਵਿਚ ਆਦਰਸ਼ਵਾਦ ਤੇ ਰੁਮਾਂਸਵਾਦ ਦੇ ਉਲਟ ਇਸ ਸਬਦ ਦਾ ਪਰਯੋਗ ਆਜਿਹਾ ਰਚਨਾਵਾ ਬਾਰੇ ਕੀਤਾ ਜਾਦਾ ਹੈ। ਜਿਨਾ ਵਿਚ ਹੱਡ ਮਾਸ ਦੇ ਇਸ ਜੀਵਨ ਦਾ ਹੂ-ਬਹੂ ਚਿਤਰਣ ਕੀਤਾ ਗਿਆ ਹੋਵੇ। ਅਤੇ ਜਿਨਾ ਵਿਚ ਸਾਰੀ ਕਲਾ ਸਮਗਰੀ ਦਾ ਅਦਾਰ ਦੇਖਿਆ ਗਿਆ ਤੇ ਮਹਿਸੂਸ ਕੀਤਾ ਜਾਣ ਵਾਲਾ ਇਹ ਸੰਸਰ ਹੋਵੇ। ਯਥਾਰਥਵਾਦ ਜਾਂ ਸਾਹਿੱਤ ਸਬੰਧੀ ਯਥਾਰਥਵਾਦ ਦਿਰਸਟੀਕੌਣ ਦਾ ਆਰੰਭ ਯੂਰਪ ਵਿਚ 19ਵੀ ਸਦੀ ਦੇ ਤੀਜੇ ਅਤੇ ਚੌਥੇ ਦਹਾਕੇ ਵਿਚ ਇਕ ਵਿਚਾਰ ਪਰਵੀਰਤੀ ਅਤੇ ਸਾਹਿੱਤ ਲਾਹਿਰ ਵਜੋ ਆਇਆ। ਯਥਾਰਥਵਾਦ ਦੇ ਇਤਹਿਸ ਵਿਚ ਯਥਾਰਥਵਾਦ ਦੇ ਦੋ ਪਰਮੂਖ ਰੂਪ ਆਲੋਚਨਾਤਕ ਯਥਾਰਥਵਾਦ ਅਤੇ ਸਮਾਜਵਾਦੀ ਯਥਾਰਥਵਾਦੀ ਪਰਵਾਨ ਕੀਤੇ ਗਏ ਹਨ।

ਆਦਰਸ਼ਵਾਦ : ਆਦਰਸ ਦੀ ਸਥਾਪਨਾ ਕਰਨ ਵਾਲੇ ਵਾਦ ਨੂੰ ਆਦਰਵਾਦ ਕਿਹਾ ਜਾਦਾ ਹੈ। ਸਧਾਰਨ ਗੱਲ ਬਾਤ ਵਿਚ ਸਬਦ ਆਦਰਸਵਾਦ ਤੇ ਦਾਰਸ਼ਨਿਕ ਪਰਭਿਸਾ ਅਨੂਸਾਰ ਆਦਰਵਾਦ ਵਿਚ ਇਕ ਵੱਡਾ ਆਰਥ -ਭੇਦ ਹੈ। ਸਧਾਰਨ ਗੱਲ ਬਾਤ ਵਿਚ ਊਸ ਮਨੁੱਖ ਨੂੰ ਆਦਰਵਾਦੀ ਆਖਿਆ ਜਾਦਾ ਹੈ।ਜੋ ਆਪਣੇ ਜਤਨਾ ਦੇ ਅੱਗੇ ਇਕ ਉੱਚਾ ਪਵਿਤਰ ਤੇ ਨਿਸ਼ਕਾਮ ਜਿਹਾ ਨਿਸਾਨਾ ਰੱਖਦਾ ਹੈ।

ਯਥਾਰਥਵਾਦ ਅਤੇ ਆਦਰਸ਼ਵਾਦ ਵਿਚ ਅੰਤਰ

ਸੋਧੋ
  • ਜੋ ਪਰਤੱਖ ਹੈ । ਨਿਤ ਘਟਦਾ ਹੈ। ਜਨ ਸਧਾਰਣ ਦੇ ਜੀਵਣ ਵਿਚ ਵਾਪਰਦਾ ਏ ਜਾ ਜੋ ਜਿਂਨਾ ਤੇ ਜਿਵੇ ਨਜ਼ਰ ਆਊਦਾ ਹੈ ਉਹ ਉੱਨਾ ਅਤੇ ਉਵੇ ਹੀ ਚਿੱਤਰ ਦੇਣਾ ਯਥਾਰਥਵਾਦ ਆਖਵਾਊਦਾ ਹੈ।ਆਦਰਸ਼ਵਾਦੀ ਇਸ ਦੇ ਊਲਟ ਜੋ ਅਪਰਤੱਖ ਹੈ।ਕਦੀ ਭਵਿੱਖ ਵਿਚ ਘਟ ਸਕਦਾ ਹੈ।ਸਮਾਜ ਦੇ ਕਿਸੇ ਵਿਸੇਸ ਅੰਸ ਦੇ ਜੀਵਨ ਵਿਚ ਵਾਪਰਦਾ ਹੈ। ਉਸ ਨੂੰ ਅਪਣੀਆਂ ਲਿਖਤਾ ਦਾ ਧੁਰਾ ਬਣਾਉਂਦਾ ਹੈ। ਉਸ ਦੇ ਸਾਹਮਣੇ ਜੀਵਣ ਦਾ ਵਰਤਮਾਨ ਨਹੀ ਹੁੰਦਾ ਭਵਿੱਖ ਹੁੰਦਾ ਹੈ,ਜਨ ਸਾਧਾਰਨ ਦੀ ਸਾਧਾਰਣਤਾ ਵਿੱਚ ਉਸ ਨੂੰ ਕੋਈ ਖਿੱਚ ਪ੍ਰਤੀਤ ਨਹੀ ਹੁੰਦਾ ਸਗੋਂ ਜਨ ਸਾਧਾਰਨ ਵਿੱਚੋ ਕਿਸੇ ਖਾਸ ਵਿਅਕਤੀ ਨੂੰ ਚੁਣ ਕੇਵਲ਼ ਉਸ ਦੀਆ ਖਾਸ ਸਿਫਤਾ ਦਾ ਹੀ ਫ਼ਿਕਰ ਕਰਦਾ ਹੈ।
  • ਸਾਹਿਤ ਅਪਣੇ ਯੁਗ ਦੇ ਜੀਵਣ ਦਾ ਦਰਪਣ ਹੁੰਦਾ ਹੈ ਇਹ ਮੰਨੀ ਪ੍ਰਮੰਨੀ ਸਚਾਈ ਹੈ ਅਤੇ ਇਸ ਸਚਾਈ ਨੂੰ ਜੇ ਸਾਹਿਤ ਉੱਤੇ ਘਟਾਇਅ ਜਾਵੇ ਤਾ ਇਹ ਸੁਤੇ ਸਿਧ ਪ੍ਰਮਾਣਿਤ ਹੋ ਜਾਦੀ ਹੈ ਕਿ ਯਥਾਰਥਵਾਦੀ ਅਤੇ ਆਦਰਸ਼ਵਾਦੀ ਦੋਵੇ ਕਿਸਮ ਦੇ ਲਿਖਾਰੀ ਹੀ ਅਪਣੇ ਸਾਮਗ੍ਰੀ ਕਿਸੇ ਵਿਸ਼ੇਸ਼ ਯੁਗ ਦੇ ਜੀਵਣ ਵਿੱਚੋ ਹੀ ਚੁਣਦੇ ਹਨ।ਆਦਰਸ਼ਵਾਦੀ ਇਹ ਇਸ ਲਈ ਹੈ ਕਿ ਇਸ ਵਿੱਚ ਮਨੁੱਖੀ -ਜੀਵਣ ਦੇ ਭਵਿੱਖ ਨੂੰ ਸੰਵਾਰਨ ਲਈ ਕੁਝ ਅਮਰ ਰਾਹਾ ਦਾ ਵਰਣਨ ਕੀਤਾ ਗਿਆ ਹੈ ਅਤੇ ਅਜਿਹਾ ਕਰਨ ਲਈ ਸਾਹਿਤ ਸਮਗਰੀ ਦੀ ਖਾਸ ਤਰ੍ਹਾ ਚੋਣ ਕਰਕੇ ਉਸ ਨੂੰ ਖਾਸ ਢੰਗ ਨਾਲ ਬਿਆਨਿਆ ਗਿਆ ਹੈ।ਇੱਕ ਯਥਾਰਥਵਾਦੀ ਕਲਾਕਾਰ ਜੀਵਣ ਦੇ ਚੰਗੇ ਅਤੇ ਮਾੜੇ ਦੋਹਾ ਤਰਾ ਦੇ ਪਾਿਸਆ ਨੂੰ ਅਪਣੀ ਕਿਰਤ ਦਾ ਅਧਾਰ ਬਣਾਉਂਦਾ ਹੈ।
• ਆਦਰਸ਼ਵਾਦੀ ਦੇ ਦਿਮਾਗ ਵਿੱਚ ਸਦਾ ਜੀਵਣ  ਦੀਆ ਕੁਝ ਅੰਤਮ ਕੀਮਤਾ ਘੁੰਮਦੀਆਂ ਰਹਿੰਦੀਆ ਹਨ ਜਿੰਨਾਂ ਦੀ ਪੂਰਤੀ ਲਈ ਉਹ ਇੱਕ ਕੱਟੜ ਆਸਾਵਾਦੀ ਦੀ ਤਰ੍ਹਾਂ ਅਥੱਕ ਮਿਹਨਤ ਕਰਦਾ ਹੈ।ਇਸ ਦੇ ਉਲਟ ਇੱਕ ਯਥਾਰਥਵਾਦੀ ਲਿਖਾਰੀ ਜੀਵਣ ਦੀਆ ਕਿਸੇਅਜਿਹੀਆ ਅੰਤਿਮ ਕੀਮਤਾਂ ਵਿੱਚ ਵਿਸ਼ਵਾਸ ਨਹੀ ਕਰਦਾ ।ਉਸ ਲਈ ਜੀਵਣ ਕੇਵਲ ਜੀਵਣ ਹੈ।
      
  • ਆਦਰਸ਼ਵਾਦੀ ਸਾਹਿਤ ਵਿਅਕਤੀ ਵਿਸ਼ੇਸ਼ ਦੇ ਜੀਵਣ ਨਾਲ ਸੰਬੰਧਿਤ ਹੁੰਦਾ ਹੈ। ਇਹ ਵਿਅਕਤੀ ਵਿਸ਼ੇਸ਼ ਅਜਿਹਾ ਨਹੀ ਹੁੰਦਾ ਕਿ ਇਸ ਦੀਆ ਮਨੋਬਿ੍ਤੀਆਂ ਕੁੰਠਿਤ ਹੋਇਆਂ ਹੋਣ ਅਤੇ ਕਿਸੇ ਵਿਖਾਦ -ਗ੍ਰਸਤ ਮਨੁੱਖ ਦੇ ਚਿਤ੍ਰ ਦੀ ਇਹ ਪ੍ਰਤਿਨਿਧਤਾ ਕਰੇ। ਇਸ ਦੇ ਉਲਟ ਯਥਾਰਥਵਾਦੀ ਲਿਖਾਰੀ ਬੰੰਦਿਆਂ ਨੂੰ ਬੰਦਿਆਂ ਦੇ ਰੂਪ ਵਿੱਚ ਚਿਤ੍ਰਦਾ ਹੈ । ਸਧਾਰਨ ਆਦਮੀ ਦੀਆਂ ਕਮਜੋਰੀਆਂ ਲਈ ਉਸ ਦੇ ਮਨ ਵਿੱਚ ਘਿ੍ਣਾ ਪੈਦਾ ਨਹੀਂ ਹੁੰਦੀ ਸਗੋਂ ਇਨ੍ਹਾਂ ਕਮਜੋਰੀਆਂ ਲਈ ਉਹ ਪ੍ਰਸਥਿਤੀਆਂ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਅਨੁਕੂਲ ਵਾਤਾਵਰਣ ਪੈਦਾ ਕਰਨ ਦੀ ਪ੍ਰੇਰਣ ਅਪਣੇ ਪਾਠਕਾ ਨੂੰ ਦੇਣਾ ਚਾਹੁੰਦਾ ਹੈ।
  • ਇੱਕ ਯਥਾਰਥਵਾਦੀ ਲਿਖਾਰੀ ਸਮੱਸਿਆ ਨੂੰ ਕੇਵਲ ਵਿਅੱਕਤ ਕਰਕੇ ਪਾਠਕਾ ਦਾ ਧਿਆਨ ਉਸ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ।ਇਸ ਦੇ ਹੱਥਾ ਵਿੱਚ ਸਮੱਸਿਆ ਇੰਨੇ ਸਪਸ਼ਟ ਜੋਰਦਾਰ ਅਤੇ ਵਾਸਤਵਿਕ ਰੂਪ ਵਿੱਚ ਉਘੜਦੀ ਹੈ ਕਿ ਪਾਠਕ ਇੱਕ ਦਮ ਜਿਵੇਂ ਉਸ ਵਿੱਚ ਖੁਭਕੇ ਰਹਿ ਜਾਂਦਾ ਹੈ। ਜਿਹੜੀ ਚੀਜ਼ ਪਾਠਕ ਦੇ ਧੁਰ-ਅੰਦਰਲੇ ਨੰੂ ਪੋਹਦੀ ਹੋਵੋ ਉਸ ਸੰਬੰਧੀ ਸੋਚਣਾ ਇੱਕ ਕੁਦਰਤੀ ਗੱਲ ਬਣ ਜਾਦੀ ਹੈ। ਪਰੰਤੂ ਇੱਕ ਆਦਰਸ਼ਵਾਦੀ ਲਿਖਾਰੀ ਦਾ ਪ੍ਰਯੋਗਨ ਅਪਣੇ ਆਦਰਸ਼ਾ ਤੀਕ ਪਹੁੰਚਣ ਦਾ ਹੈ ਨਾ ਕਿ ਰਾਹ ਦੀਆ ਔਕੜਾ ਤੇ ਦਿ੍ਸਾ ਟੀਪਾਤ ਕਰਨ ਦਾ । ਇਸ ਲਈ ਉਹ ਅਪਣੀ ਰਚਨਾ ਦੀ ਉਸਾਰੀ ਕਰਨ ਲਗਿਆਂ ਪਾਠਕਾ ਦੇ ਮਨੋਰੰਜਨ ਦਾ ਧਿਆਨ ਨਹੀਂ ਕਰਦਾ। ਉਹ ਅਪਣੀ ਲਿਖਤ ਵਿੱਚ ਅਨੇਕ ਅਜਿਹੇ ਸਥਲ ਲੈ ਆਉਦਾ ਹੈ ਜਿਹੜੇ ਪਾਠਕਾ ਨੂੰ ਅਨੰਦ ਦੇਣ ਦੀ ਥਾਂ ਔਖਿਆਂ ਕਰਨ। ਆਦਰਸ਼ਵਾਦੀ ਭਾਵੁਕਤਾ ਤੋ ਕੰਮ ਲੈ ਕੇ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।

ਸਿੱਟਾ

ਸੋਧੋ

ਹੁਣ ਤੱਕ ਜਿੰਨਾ ਕੁਝ ਆਸੀਂ ਦੋਹਾ ਦਿ੍ਸ਼ਟੀਆਂ ਸੰਬੰਧੀ ਘੋਖਣ ਅਤੇ ਸਮਝਣ ਦਾ ਯਤਨ ਕੀਤਾ ਹੈ ਉਸ ਨੂੰ ਸੰਖੇਪ ਰੂਪ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ।ਯਥਾਰਥਵਾਦ ਨੂੰ ਆਦਰਸ਼ਵਾਦ ਤੋ ਕੁਝ ਲੈਣਾ ਪਵੇਗਾ ਇਸ ਨਾਲ ਸੰਬੰਧ ਜੋੜਣਾ ਪਵੇਗਾ ਅਤੇ ਕੁਝ ਅਜਿਹੇ ਆਦਰਸ਼ਾ ਦੀ ਪ੍ਰਤਿਸ਼ਠਾਪਣਾ ਕਰਨੀ ਹੀ ਪਵੇਗੀ ਜਿਹੜੇ ਵਰਤਮਾਨ ਸਥਿਤੀਆ ਨੂੰ ਢੁਕਦੇ ਹੋਣ ਜਨ-ਸਧਾਰਣ ਨੂੰ ਆਪਣੇ ਕਲਾਵੇ ਵਿੱਚ ਭਰਦੇ ਹੋਣ ਅਤੇ ਕਾਰਲਾਇਲ ਦੇ ਸ਼ਬਦਾ ਵਿੱਚ ਜਿਹੜੇ ਯਥਾਰਥ ਦੀ ਕੁੱਖ ਵਿੱਚੋ ਫੁੱਟਦੇ ਹੋਣ। [1]

ਹਵਾਲੇ

ਸੋਧੋ
  1. 1.ਸਾਹਿਤ ਕੋਸ਼ ਪਰਿਭਾਸ਼ਿਕ ਸਬਦਾਵਲੀ (ਸੰਪਾ.ਡਾ .ਰਤਨ ਸਿੰਘ ਜੱਗੀ) 2.ਸਾਹਿਤ ਸਮਾਚਾਰ ਸਮਾਲੋਚਨ ਵਿਸੇਸ ਅੰਕ (ਸੰਪ:ਜੀਵਨ ਸਿੰਘ,ਹਜ਼ਾਰਾ ਸਿੰਘ) ਪੰਨਾ ਨੰ:354-362 3.ਵਾਦ ਚਿੰਤਨ (ਸੁਰਜੀਤ ਭੱਟੀ) ਪੰਨਾ ਨੰ:42-44