ਯਾਂ ਬੌਦਰੀਲਾ ਦਾ ਸੱਭਿਆਚਾਰ ਚਿੰਤਨ

ਯਾਂ ਬੌਦਰੀਲਾ ਦੀਆਂ ਕਿਤਾਬਾਂ:

1968 ਸਿਸਟਮ ਆਫ ਅਬਜੈਕਟਸ 1970 ਉਪਭੋਗਤਾ ਸੁਸਾਇਟੀ ਮਿੱਥ ਤੇ ਸਟਰਕਚਰ 1972 ਸੰਕੇਤ ਦੀ ਰਾਜਨੀਤਿਕ ਆਰਥਿਕਤਾ ਦੀ ਅਲੋਚਨਾਂ 1973 ਪ੍ਰਤੀਬਿੰਬ ਦਾ ਉਤਪਾਦਨ 1976 ਸਿੰਬਲਿਕ ਐਕਸਚੇਂਜ ਐਂਡ ਡੈਥ 1977 ਫੋਕਲਟ ਨੂੰ ਭੁੱਲ ਜਾਓ 1979 ਕਟੌਤੀ 1981 ਸਿਮੂਲਕਰਾ ਅਤੇ ਸਿਮੂਲੇਸ਼ਨ 1982 ਚੁੱਪ ਦੀ ਬਹੁਗਿਣਤੀ ਦੀ ਪਰਛਾਵਾਂ 1983 ਘਾਤਕ ਰਣਨੀਤੀਆਂ 1983 ਸਿਮੂਲੇਸ਼ਨ 1986 ਅਮਰੀਕਾ 1987 ਕੂਲ ਯਾਦਾਂ 1991 ਖਾੜੀ ਯੁੱਧ ਨਹੀ ਹੋਇਆ 1982 ਭੁਲੇਖੇ ਦਾ ਅੰਤ 1995 ਪਰਫੈਕਟ ਕ੍ਰਾਈਮ 1996 ਕੂਲ ਮੈਮੋਰੀਜ 1999 ਅਸੰਭਵ ਐਕਸਚੇਂਜ 2000 ਪਾਸਵਰਡ 2000 ਇਕਲੌਤੀ ਅਬਜੈਕਟਸ ਆਰਕੀਟੈਕਚਰ 2002 ਟ੍ਰਿਵਿਟ ਆਫ ਟੇਰੀਰਿਜ਼ਮ ਐੱਡ ਰੀਕਿਮ ਫੌਰ ਟਵਿਨ ਟਾਵਰਜ਼ 2003 ਟੁਕੜੇ 2009 ਸਭ ਕੁਝ ਪਹਿਲਾਂ ਹੀ ਕਿਉ ਗਾਇਬ ਨਹੀ ਹੋਇਆ 2010 ਬਿਜਲੀ ਦਾ ਦੁੱਖ 2011 ਟੈਲੀਮੋਰਫੋਸਿਸ 2014 ਬ੍ਰਹਮ ਖੱਬਾ

ਜਾਣ-ਪਛਾਣ

ਸੋਧੋ

ਵਿਸ਼ਵ ਦੇ ਵੱਖ-ਵੱਖ ਚਿੰਤਨ ਧਾਰਾਵਾਂ ਨਾਲ ਜੁੜੇ ਸਿਧਾਂਤਕਾਰਾਂ ਨੇ ਅਜੋਕੇ ਸਭਿਆਚਾਰ ਦਾ ਵਰਣਨ, ਵਿਸ਼਼ਲੇਸ਼਼ਣ ਤੇ ਚਿਤਰਨ ਨ ਅਲੱਗ-ਅਲੱਗ ਢੰਗ ਤਰੀਕਿਆਂ ਨਾਲ ਕੀਤਾ ਹੈ। ਕਈ ਸਮਕਾਲੀ ਚਿੰਤਕਾਂ ਨੇ ਅਜੋਕੇ ਸਭਿਆਚਾਰ ਦੇ ਇਸ ਦੌਰ ਨੂੰ ਉਤਰ ਆਧੁਨਿਕ ਯੁੱਗ ਦਾ ਨਾਂ ਦਿੱਤਾ ਹੈ। ਅਜਿਹੇ ਚਿੰਤਕਾਂ ਵਿਫ਼ਰੈਂਚ ਸਮਾਜ ਸ਼ਾਸਤਰੀ ਤੇ ਦਾਰਸ਼ਨਿਕ ਯਾਂ ਬੌਦਰੀਲਾ (1929-2007) ਦਾ ਨਾਂ ਮਹੱਤਵ ਪੂਰਨ ਸਥਾਨ ਰੱਖਦਾ ਹੈ।

ਸਮਕਾਲੀ ਸੱਭਿਆਚਾਰ, ਸੰਚਾਰ ਸਾਧਨਾਂ ਅਤੇ ਸੂਚਨਾ ਤਕਨੀਕ ਦਾ ਵਿਸ਼ਲੇਸ਼ਣ ਕਰਦੇ ਹੋਇਆ ਬੌਦਰੀਲਾ ਨੇ ਸਿਮਯੂਲੇਸ਼ਨ, ਅਤਿ-ਯਥਾਰਥ, ਅਤਿ-ਪ੍ਰਕਾਰਜਾਤਮਕਤਾ ਆਦਿ ਮਹੱਤਵਪੂਰਨ ਸੰਕਲਪ ਦਿੱਤੇ। ਉਸਨੇ ਲੋੜ ਦੀ ਬਜਾਏ ਲਸਾ ਨੂੰ ਅਜੋਕੇ ਸਮਾਜ ਦੀ ਚਾਲਕ ਸ਼ਕਤੀ ਵਜੋਂ ਸਥਾਪਿਤ ਕੀਤਾ ਹੈ।

●ਜਨਮ

ਸੋਧੋ

ਬੌਦਰੀਲਾ ਦਾ ਜਨਮ 27 ਜੁਲਾਈ, 1929 ਨੂੰ ਫ਼ਰਾਂਸ ਦੇ ਸ਼ਹਿਰ ਰੀਮਜ਼ ਵਿੱਚ ਹੋਇਆ। ਉਸਦੇ ਦਾਦਾ-ਦਾਦੀ ਕਿਸਾਨ ਤੇ ਪਿਤਾ ਸਰਕਾਰੀ ਕਰਮਚਾਰੀ ਸੀ। ਆਪਣੇ ਪਰਿਵਾਰ ਵਿੱਚੋਂ ਉਹ ਪਹਿਲਾ ਵਿਅਕਤੀ ਸੀ ਜੋ ਯੂਨੀਵਰਸਿਟੀ ਵਿੱਚ ਪੜ੍ਹਿਆ।

●ਵਿਦਿਆ:

ਸੋਧੋ

ਉਸਨੇ ਸਾਲ 1956 ਤੋਂ 1966 ਤੱਕ ਦੇ ਆਪਣੇ ਅਧਿਆਪਨ ਦੌਰਾਨ ਸੈਕੰਡਰੀ ਸਕੂੂਲ ਵਿੱਚ ਸਮਾਜ ਸ਼ਾਸਤਰ ਪੜਾਇਆ।ਇਸ ਸਮੇਂ ਦੌਰਾਨ ਉਸਨੇ 1966 ਵਿੱਚ ਸਮਾਜ ਵਿਗਿਆਨ ਦੇ ਖੇਤਰ ਵਿੱਚ ਆਪਣੀ ਪੀ.ਐਚ.ਡੀ.ਪੂਰੀ ਕਰਕੇ ਯੂਨੀਵਰਸਿਟੀ ਵਿੱਚ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ। 1968 ਵਿੱਚ ਉਸਦੇ ਪੀਐਚ.ਡੀ. ਦੇ ਖੋਜ-ਪ੍ਰਬੰਧ ਉੱਤੇ ਆਧਾਰਿਤ ਉਸਦੀ ਪਹਿਲੀ ਪੁਸਤਕ 'ਦ ਸਿਸਟਮ ਆਫ਼ ਆਬਜੈਕਟਸ' ਪ੍ਰਕਾਸ਼ਿਤ ਹੋਈ ਜਿਸ ਨੇ ਉਸਦੇ ਵਿਚਾਰਾਂ ਨਾਲ ਪੂਰੀ ਦੁਨੀਆ ਦੀ ਵਾਕਫ਼ੀਅਤ ਕਰਵਾਈ।

●ਪ੍ਰਸਿੱਧ ਲਿਖਤਾਂ

ਸੋਧੋ

•'ਦ ਸਿਸਟਮ ਆਫ਼ ਆਬਜੈਕਟਸ'(1968)

•'ਸਿਮਯੂਲੇਸ਼ਨ ਐਂਡ ਸਿਮਯੂਲੈਕਰਾ'(1981)

•'ਅਮਰੀਕਾਂ'(1986)

•'ਦ ਗਲਫ਼ ਵਾਰ ਡਿਡ ਨਾਟ ਟੇਕ ਪਲੇਸ'(1991)

ਉਤਰ ਆਧੁਨਿਕਤਾ

ਸੋਧੋ

ਯਾਂ ਬੌਦਰੀਲਾ ਦਾ ਜ਼ਿਆਦਾਤਰ ਅਧਿਐਨ ਕਾਰਜ ਉਤਰ-ਆਧੁਨਿਕਤਾ ਤੇ ਕੇਂਦਰਿਤ ਹੈ। ਉਤਰ ਆਧੁਨਿਕ ਚਿੰਤਕ ਵਰਤਾਰਿਆਂ ਨੂੰ ਨਿਸ਼ਚਿਤ ਖਾਨਿਆਂ ਵਿੱਚ ਵੰਡਣ ਵਾਲੀ ਬੌਧਿਕਤਾ ਦਾ ਵਿਰੋਧ ਕਰਦੇ ਹਨ, ਇਸ ਲੲੀ ਉਤਰ- ਆਧੁਨਿਕਤਾ ਨੂੰ ਕਿਸੇ ਵੀ ਰੂਪ ਵਿੱਚ ਪਰਭਾਸ਼ਿਤ ਦਾਇਰਿਆਂ ਪ੍ਰਤੀ ਪ੍ਰਤੀਰੋਧ ਜਤਾਉਣ ਵਾਲੇ ਤੇ ਇਹਨਾ ਦਾਇਰਿਆਂ ਤੋਂ ਬਾਹਰ ਵਿਚਰਨ ਵਾਲੇ ਵਰਤਾਰੇ ਉਤਰ- ਆਧੁਨਿਕ ਚਿੰਤਕਾਂ ਦਾ ਧਿਆਨ ਖਿਚਦੇ ਹਨ। ਇਹ ਚਿੰਤਕ ਨਿਸ਼ਚਿਤ ਦਾਇਰਿਆਂ ਨੂੰ ਖੰਡਿਤ ਕਰਨ ਵਾਲੇ ਵਰਤਾਰਿਆਂ ਨੂੰ ਪ੍ਰੋਤਸਾਹਿਤ ਕਰਦੇ ਹਨ। ਸਮਾਜਿਕ-ਰਾਜਨੀਤਿਕ ਚਿੰਤਨ,ਸੱਭਿਆਚਾਰ, ਦਰਸ਼ਨ, ਵਸਤੂ ਕਲਾ ਅਤੇ ਸਾਹਿਤ ਚਿੰਤਨ ਨਾਲ ਸੰਬੰਧਿਤ ਖੇਤਰਾਂ ਵਿੱਚ ਉਤਰ- ਆਧੁਨਿਕ ਧਾਰਨਾ ਨੂੰ ਦੋ ਅਹਿਮ ਢੰਗਾਂ ਨਾਲ ਵਰਤੋਂ ਵਿੱਚ ਲਿਆਦਾਂ ਗਿਆ ਹੈ: ਉਤਰ-ਆਧੁਨਿਕਤਾ ਤੇ ਉਤਰ-ਆਧੁਨਿਕਵਾਦ। ਜਿੱਥੇ ਉਤਰ- ਆਧੁਨਿਕਤਾ ਦੀ ਧਾਰਨਾ ਦੀ ਵਰਤੋਂ ਮੁੱਖ ਰੂਪ ਵਿੱਚ ਵਿਸ਼ੇਸ਼ ਇਤਿਹਾਸਕ ਯੁੱਗ ਅਤੇ ਸੱਭਿਆਚਾਰਕ ਸੰਦਰਭ ਦੀ ਨਿਸ਼ਾਨਦੇਹੀ ਲੲੀ ਕੀਤੀ ਜਾਂਦੀ ਹੈ ਉੱਥੇ ਉਤਰ-ਆਧੁਨਿਕਵਾਦ ਨੂੰ ਆਮ ਤੌਰ ਤੇ ਸਿਧਾਂਤ, ਪਰਾ- ਸਿਧਾਂਤ ਅਤੇ ਸੁਹਜਾਤਮਕਤਾ ਦੇ ਖੇਤਰ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ।

ਸਾੲੀਮਨ ਮਾਲਪਸ

ਸਾੲੀਮਨ ਮਾਲਪਸ ਲਿਖਦਾ ਹੈ ਕਿ ਅਜੋਕੀ ਸਥਿਤੀ ਦੀ ਰਫ਼ਤਾਰ ਲਗਭਗ ਅਸੀਮ ਤੇ ਅਬੋਧ ਹੁੰਦੀ ਜਾ ਰਹੀ ਹੈ। ਭਾਵ ਇਸ ਵਿੱਚ ਤਬਦੀਲੀ ਦੀ ਰਫ਼ਤਾਰ ਏਨੀ ਤੇਜ ਹੈ ਕਿ ਇਸ ਨੂੰ ਨਾ ਪੂਰੀ ਤਰ੍ਹਾ ਨਾਪਿਆ-ਆਂਕਿਆਂ ਜਾ ਸਕਦਾ ਹੈ। ਨਿਰੰਤਰ ਵੱਧ ਰਹੀ ਰਫ਼ਤਾਰ ਨਾਲ ਉਭਰ ਰਹੇ ਨਵੇਂ-ਨਵੇਂ ਵਿਚਾਰ, ਤਕਨੀਕਾਂ ਅਤੇ ਫ਼ੈਸ਼ਨ ਲੋਕਾਂ ਸਾਹਮਣੇ ਅਸੀਮ ਸੰਭਾਵਨਾਵਾਂ ਅਤੇ ਜੀਵਨ ਸ਼ੈਲੀਆਂ ਦੇ ਰਾਹ ਖੋਲ੍ਹ ਰਹੇ ਹਨ ਜਿਨ੍ਹਾਂ ਦੀ ਗਿਣਤੀ ਛਾਲਾਂ ਮਾਰ ਕੇ ਵੱਧਦੀ ਪ੍ਰਤੀਤ ਹੁੰਦੀ ਹੈ। ਮੁਲਕਾਂ ਦੀਆਂ ਸਰਹੱਦਾਂ ਪਹਿਲਾਂ ਵਾਂਗ ਠੋਸ ਹੋਣ ਦੀ ਬਜਾੲੇ ਜਿਵੇਂ -ਜਿਵੇਂ ਨਰਮ ਹੁੰਦੀਆਂ ਜਾ ਰਹੀਆਂ ਹਨ ਉਵੇਂ ਹੀ ਸੱਭਿਆਤਾਵਾਂ, ਪ੍ਰੰਪਰਾਵਾਂ ਤੇ ਸਮਾਜਿਕ ਮੇਲ ਜੋਲ ਦੇ ਤਰੀਕੇ ਵੀ ਨਾ ਸਿਰਫ਼ ਬਦਲ ਰਹੇ ਹਨ ਸਗੋਂ ਕੲੀ ਵਾਰ ਤਾਂ ਉਨ੍ਹਾਂ ਵਿਚਲਾ ਅੰਤਰਵੀ ਅਲੋਪ ਹੋ ਰਿਹਾ ਲੱਗਦਾ ਹੈ।ਅਲੱਗ-ਅਲੱਗ ਥਾਵਾਂ ਨੂੰ ਇੱਕ-ਦੂਜੀ ਤੋਂ ਵਖਰਿਆਉਣ ਵਾਲੇ ਰਸਮ ਰਿਵਾਜ਼ ਤੇ ਜੀਵਨ ਸ਼ੈਲੀਆਂ ਅੱਜ ਇੱਕ ਕੌਮਾਂਤਰੀ ਖਪਤਕਾਰ ਲੲੀ ਚੋਣ ਦੀ ਖੁੱਲ੍ਹ ਬਣ ਕੇ ਰਹਿ ਗੲੀਆਂ ਹਨ। ਅਸੀ ਜਿੱਥੋ ਵੀ ਚਾਹੀਏ ਆਪਣੀ ਜੀਵਨ ਸ਼ੈਲੀ ਚੁਣ ਤੇ ਖਰੀਦ ਸਕਦੇ ਹਾਂ, ਇਧਰੋਂ-ਉਧਰੋਂ ਬਿੰਬਾਂ ਤੇ ਚਿਨ੍ਹਾਂ ਦੇ ਟੁਕੜੇ ਜੋੜ ਕੇ ਆਪਣੀ ਪਛਾਣ ਬਣਾ ਸਕਦੇ ਹਾਂ।

ਿਿ







●ਹਵਾਲੇ:

ਸੋਧੋ

ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ,ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ,ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ।